ਜਲੰਧਰ (ਰੱਤਾ)— ਜਲੰਧਰ ਦੇ ਦੋਆਬਾ ਹਸਪਤਾਲ 'ਚ ਇਲਾਜ ਦੌਰਾਨ 13 ਸਾਲਾ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚਲਦਿਆਂ ਬੁੱਧਵਾਰ ਸਵੇਰੇ ਪਰਿਵਾਰ ਵੱਲੋਂ ਹਸਪਤਾਲ ਦੇ ਬਾਹਰ ਹੰਗਾਮਾ ਕਰ ਦਿੱਤਾ ਗਿਆ ਅਤੇ ਸੂਚਨਾ ਪਾ ਕੇ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।
ਮਿਲੀ ਜਾਣਕਾਰੀ ਮੁਤਾਬਕ ਮਖਦੂਮਪੁਰਾ ਦੇ ਰਹਿਣ ਵਾਲੇ ਕ੍ਰਿਸ਼ਨਾ ਨੇ ਦੱਸਿਆ ਕਿ ਉਸ ਦੇ 13 ਸਾਲਾ ਬੇਟੇ ਨੂੰ ਐਤਵਾਰ ਨੂੰ ਉਲਟੀਆਂ ਹੋਣ ਕਰਕੇ ਅਤੇ ਸੈੱਲ ਘੱਟਣ ਕਰਕੇ ਦੋਆਬਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਪਿਤਾ ਦਾ ਦੋਸ਼ ਹੈ ਕਿ ਰਾਤ ਨੂੰ ਬੇਟੇ ਦੀ ਸਿਹਤ ਹੋਰ ਖਰਾਬ ਹੋ ਗਈ ਅਤੇ ਡਾਕਟਰ ਆਸ਼ੁਤੋਸ਼ ਗੁਪਤਾ ਨੇ ਉਸ ਨੂੰ ਕੋਈ ਇੰਜੈਕਸ਼ਨ ਲਗਾ ਦਿੱਤਾ।
ਇੰਜੈਕਸ਼ਨ ਲਗਾਉਣ ਦੇ ਕੁਝ ਦੇਰ ਬਾਅਦ ਹੀ ਬੇਟੇ ਦੀ ਮੌਤ ਹੋ ਗਈ। ਉਨ੍ਹਾਂ ਦਾ ਦੋਸ਼ ਹੈ ਕਿ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਬੱਚੇ ਦੀ ਮੌਤ ਹੋ ਗਈ ਹੈ। ਉਥੇ ਹੀ ਡਾਕਟਰ ਨੇ ਆਪਣੇ 'ਤੇ ਲੱਗ ਰਹੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਡਾਕਟਰ ਮੁਤਾਬਕ 1 ਤਰੀਕ ਨੂੰ ਕ੍ਰਿਸ਼ਨਾ ਦੇ ਬੇਟੇ ਅਰਜੁਨ ਨੂੰ ਬੁਖਾਰ ਅਤੇ ਉਲਟੀਆਂ ਹੋਣ ਕਰਕੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਪਹਿਲਾਂ ਪਰਿਵਾਰ ਵਾਲੇ ਕਿਸੋ ਹੋਰ ਥਾਂ ਤੋਂ ਇਲਾਜ ਕਰਵਾ ਰਹੇ ਸਨ। ਸਾਰੇ ਟੈਸਟ ਕੀਤੇ ਗਏ ਜੋਕਿ ਨਾਰਮਲ ਆਏ ਸਨ ਪਰ ਫਿਰ ਸੈੱਲ ਚੈੱਕ ਕੀਤੇ ਗਏ ਤਾਂ ਉਸ ਦੇ ਸੈੱਲ 1 ਲੱਖ 7 ਹਜ਼ਾਰ ਆਏ ਸਨ। ਇਹ ਹਾਲਤ ਕਿਸੇ ਵੀ ਵਾਇਰਲ ਦੇ ਕਾਰਨ ਹੋ ਸਕਦੀ ਹੈ।
ਇਲਾਜ ਕਰਨ ਨਾਲ ਦੋ ਦਿਨ ਤੱਕ ਬੱਚਾ ਕਾਫੀ ਠੀਕ ਰਿਹਾ। ਫਿਰ ਤੀਜੇ ਦਿਨ ਥੋੜ੍ਹੇ ਜਿਹੇ ਜ਼ੁਬਾਨ 'ਤੇ ਦੋ ਸਪੋਟ ਨਜ਼ਰ ਆਏ, ਜਿਸ ਕਰਕੇ ਦੋਬਾਰਾ ਸੈੱਲ ਚੈੱਕ ਕੀਤੇ ਗਏ, ਜੋਕਿ 13 ਹਜ਼ਾਰ ਪਾਏ ਗਏ। ਬਾਅਦ 'ਚ ਸਵੇਰੇ ਤਿੰਨ ਵਜੇ ਦੇ ਕਰੀਬ ਬੱਚੇ ਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਸਨ। ਹਾਲਤ ਸੁਧਰਨ ਦੀ ਬਜਾਏ ਉਸ ਦੀ ਖਰਾਬ ਹੁੰਦੀ ਗਈ ਅਤੇ ਅਚਾਨਕ ਫਿਰ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਬੱਚੇ ਦੀਆਂ ਰਿਪੋਰਟਾਂ ਸਾਰੀਆਂ ਚੈੱਕ ਕੀਤੀਆਂ ਗਈਆਂ ਸਨ, ਜਿਸ 'ਚ ਨਾ ਤਾਂ ਡੇਂਗੂ ਦੀ ਸ਼ਿਕਾਇਤ ਸੀ ਅਤੇ ਨਾ ਹੀ ਕੋਰੋਨਾ ਵਾਇਰਸ ਹੋਣ ਦਾ ਸ਼ੱਕ ਸੀ। ਉਥੇ ਹੀ ਇਸ ਮਾਮਲੇ ਨੂੰ ਲੈ ਕੇ ਸਬੰਧਤ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਤਿਹਾਸ ਦੀ ਡਾਇਰੀ : ਭਾਰਤ ਨੇ ਅੱਜ ਦੇ ਦਿਨ ਕੀਤੀ ਸੀ ਏਸ਼ੀਅਨ ਗੇਮਜ਼ ਦੀ ਮੇਜ਼ਬਾਨੀ (ਵੀਡੀਓ)
NEXT STORY