ਨੂਰਮਹਿਲ (ਸ਼ਰਮਾ)- ਬੀਤੀ ਰਾਤ ਚੱਲੀ ਤੇਜ਼ ਹਨ੍ਹੇਰੀ (ਤੂਫ਼ਾਨ) ਜਿੱਥੇ ਲੋਕਾਂ ਲਈ ਅਨੇਕਾਂ ਸਮੱਸਿਆਵਾਂ ਦਾ ਕਾਰਣ ਬਣੀ, ਉੱਥੇ ਇਕ ਮੋਟਰਸਾਈਕਲ ਸਵਾਰ ਲਈ ਕਾਲ ਦਾ ਰੂਪ ਵੀ ਧਾਰਨ ਕਰ ਕੇ ਆਈ। ਨੂਰਮਹਿਲ ਦੇ ਨਜ਼ਦੀਕ ਚੀਮਾ ਚੌਕ ’ਚ ਇਕ ਮੋਟਰਸਾਈਕਲ ਸਵਾਰ ਹਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮਾਓ ਸਾਹਿਬ ਥਾਣਾ ਬਿਲਗਾ ਜਲੰਧਰ, ਜੋ ਆਪਣੇ ਰੋਜ਼ਾਨਾ ਦੇ ਕੰਮਾਂ ਤੋਂ ਫ਼ਾਰਗ ਹੋ ਕੇ ਆਪਣੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਤਾਂ ਤੇਜ਼ ਹਨੇਰੀ ਕਾਰਣ ਡਿੱਗੇ ਇਕ ਦਰਖ਼ਤ ਦੀ ਲਪੇਟ ’ਚ ਆ ਗਿਆ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਨਵੀਂ ਨੌਕਰੀ ਦੀ ਪੇਸ਼ਕਸ਼!
ਜ਼ਿਕਰਯੋਗ ਹੈ ਕਿ ਬੀਤੀ ਰਾਤ ਚੱਲੀ ਹਨੇਰੀ ਕਾਰਣ ਇਲਾਕੇ ਦੀ ਬਿਜਲੀ-ਪਾਣੀ ਤਾਂ ਪ੍ਰਭਾਵਿਤ ਹੋਏ ਹੀ, ਦੁਕਾਨਾਂ ਦੇ ਅੱਗੇ ਲੱਗੇ ਸਾਈਨ ਸ਼ੈੱਡ ਵੀ ਹਵਾ ’ਚ ਉੱਡਦੇ ਨਜ਼ਰ ਆਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਨਵੀਂ ਨੌਕਰੀ ਦੀ ਪੇਸ਼ਕਸ਼!
NEXT STORY