ਫਗਵਾੜਾ (ਸੋਨੂੰ)- ਫਗਵਾੜਾ ਸ਼ਹਿਰ ਦੇ ਰਾਜ ਗੈਸਟ ਹਾਊਸ ਵਿਖੇ ਸ਼ੱਕੀ ਹਾਲਾਤ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਗੈਸਟ ਹਾਊਸ ਦੇ ਸਟਾਫ਼ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਹੈਦਰਾਬਾਦ ਦੇ ਵਾਸੀ ਰਾਜਾ ਨੇ ਕਿਹਾ ਕਿ ਉਹ ਗੈਸਟ ਹਾਊਸ 'ਚ ਕੰਮ ਕਰਦਾ ਹੈ। ਗੈਸਟ ਹਾਊਸ ਦੇ ਮਾਲਕ ਦਾ ਨਾਮ ਕਰਨ ਹੈ। ਗੈਸਟ ਹਾਊਸ ਦੇ ਵਾਸੀ ਨੇ ਦੱਸਿਆ ਕਿ ਇਕ ਗਾਹਕ ਰਾਤ ਸਾਢੇ 9 ਵਜੇ ਉਸ ਕੋਲ ਆਇਆ ਅਤੇ ਆਪਣੇ ਦਸਤਾਵੇਜ਼ ਜਮ੍ਹਾ ਕਰਵਾਏ। ਇਸ ਦੌਰਾਨ ਕਮਰੇ ਦਾ ਕਾਰਨ ਪੁੱਛਿਆ ਤਾਂ ਗਾਹਕ ਨੇ ਕਿਹਾ ਕਿ ਉਹ ਦਾਖ਼ਲੇ ਲਈ ਆਇਆ ਹੈ।
ਇਹ ਵੀ ਪੜ੍ਹੋ: ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
ਰਾਜਾ ਮੁਤਾਬਕ ਰਾਤ 10 ਵਜੇ ਕਮਰੇ ਤੋਂ ਹੇਠਾਂ ਆ ਕੇ ਪਿੱਜ਼ਾ ਲਈ ਆਰਡਰ ਦੇਣ ਲੱਗਾ, ਜਿਸ ਤੋਂ ਬਾਅਦ ਉਸ ਨੂੰ ਪਿੱਜ਼ਾ ਦੇਣ ਲਈ ਜਦੋਂ ਗਏ ਤਾਂ ਗਾਹਕ ਨੇ ਦਰਵਾਜ਼ਾ ਨਾ ਖੋਲ੍ਹਿਆ। ਜਿਸ ਤੋਂ ਬਾਅਦ ਕਰਮਚਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਸ ਨੂੰ ਮਾਮਲੇ ਸਬੰਧੀ ਸੂਚਨਾ ਦਿੱਤੀ। ਮੌਕੇ ਉਤੇ ਪਹੁੰਚੀ ਪੁਲਸ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ ਨੌਜਵਾਨ ਨੇ ਸੁਸਾਈਡ ਕੀਤਾ ਹੋਇਆ ਸੀ। ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਪੁੱਤਰ ਰੇਸ਼ਮ ਲਾਲ ਵਾਸੀ ਪਿੰਡ ਬਿਸ਼ੂਈ ਹੁਸ਼ਿਆਰਪੁਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ 'ਤੀ ਤਾਇਨਾਤੀ
ਥਾਣਾ ਇੰਚਾਰਜ ਅਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਰਾਜ ਗੈਸਟ ਹਾਊਸ ਤੋਂ ਸੂਚਨਾ ਮਿਲੀ ਕਿ ਇਕ ਨੌਜਵਾਨ ਕਮਰੇ ਲਈ ਆਇਆ ਸੀ ਅਤੇ ਕੁਝ ਸਮੇਂ ਬਾਅਦ ਉਹ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਸੀ। ਘਟਨਾ ਦੀ ਸੂਚਨਾ ਪਾ ਕੇ ਮੌਤੇ ਉਤੇ ਜਾ ਕੇ ਵੇਖਿਆ ਕਿ ਨਵਜੋਤ ਕਮਰੇ ਵਿਚ ਸ਼ੱਕੀ ਹਾਲਾਤ ਵਿਚ ਪਿਆ ਸੀ। ਨਵਜੋਤ ਬੈੱਡ 'ਤੇ ਮ੍ਰਿਤਕ ਹਾਲਾਤ ਵਿਚ ਸੀ। ਸੀ. ਸੀ. ਟੀ. ਵੀ. ਕੈਮਰੇ ਸਕੈਨ ਕੀਤੇ ਗਏ ਅਤੇ ਇਕ ਵਿਅਕਤੀ ਨੂੰ ਗੈਸਟ ਹਾਊਸ ਵਿੱਚ ਦਾਖ਼ਲ ਹੁੰਦੇ ਵੇਖਿਆ ਗਿਆ। ਪੁਲਸ ਮੁਤਾਬਕ ਮਾਮਲਾ ਸ਼ੱਕੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਕਾਰਨਾਂ ਦਾ ਪਤਾ ਲੱਗੇਗਾ। ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ ਜ਼ਿੰਮੇਵਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 350,000,000 ਦੀ ਹੈਰੋਇਨ ਬਰਾਮਦ, ਇਕ ਤਸਕਰ ਗ੍ਰਿਫ਼ਤਾਰ
NEXT STORY