ਨਾਭਾ (ਰਾਹੁਲ ਖੁਰਾਣਾ) - ਨਾਭਾ ਦੇ ਪਿੰਡ ਖਨੌੜਾ ਵਿਖੇ ਨਹਿਰ 'ਚ ਨਹਾਉਣ ਗਏ 4 ਦੋਸਤਾਂ 'ਚੋਂ ਇਕ ਦੋਸਤ ਦੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਗਰਮੀ ਦੇ ਮੌਸਮ ਤੋਂ ਰਾਹਤ ਪਾਉਣ ਲਈ 17 ਸਾਲਾ ਮੇਵਾ ਰਾਮ ਆਪਣੇ 3 ਦੋਸਤਾਂ ਨਾਲ ਜੋੜੇਪੁਲ ਰੋਹਟੀ ਨਹਿਰ 'ਤੇ ਨਹਾਉਣ ਲਈ ਚਲਾ ਗਿਆ। ਚਾਰਾਂ ਦੋਸਤਾਂ 'ਚੋਂ ਕਿਸੇ ਨੂੰ ਤੈਰਨਾ ਨਹੀਂ ਆਉਦਾ, ਜਿਸ ਕਾਰਨ ਨਹਾਉਂਦੇ-ਨਹਾਉਂਦੇ ਮੇਵਾ ਰਾਮ ਡੁੱਬ ਗਿਆ। ਮੇਵਾ ਰਾਮ ਦੇ ਪਾਣੀ 'ਚ ਡੁੱਬ ਜਾਣ ਦਾ ਉਸ ਦੇ ਦੋਸਤਾਂ ਨੂੰ ਕਾਫੀ ਸਮੇਂ ਬਾਅਦ ਪਤਾ ਲੱਗਾ। ਦੋਸਤਾਂ ਮੁਤਾਬਕ ਪਹਿਲਾਂ ਤਾਂ ਉਹ ਖੁਦ ਹੀ ਮੇਵਾ ਰਾਮ ਨੂੰ ਪਾਣੀ 'ਚ ਲੱਭਦੇ ਰਹੇ ਪਰ ਜਦੋਂ ਉਹ ਨਹੀਂ ਲੱਭਿਆ ਤਾਂ ਉਨ੍ਹਾਂ ਦੇ ਇਸ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ।
![PunjabKesari](https://static.jagbani.com/multimedia/10_12_514790244p-ll.jpg)
ਦੂਜੇ ਪਾਸੇ ਮੇਵਾ ਰਾਮ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਵਾ ਰਾਮ ਦੇ ਦੋਸਤਾਂ ਨੇ ਉਨ੍ਹਾਂ ਨੂੰ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਪ੍ਰਸ਼ਾਸਨ 'ਤੇ ਵੀ ਉਨ੍ਹਾਂ ਦੀ ਕੋਈ ਮਦਦ ਨਾ ਕਰਨ ਦੇ ਦੋਸ਼ ਲਾਏ ਹਨ। ਘਟਨਾ ਸਥਾਨ 'ਤੇ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਗੋਤਾਖੋਰਾਂ ਦੀ ਮਦਦ ਨਾਲ ਮੇਵਾ ਰਾਮ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦੀ ਕੋਈ ਖਬਰ ਨਹੀਂ। ਪਤਾ ਲੱਗਾ ਹੈ ਕਿ ਮੇਵਾ ਰਾ ਦਿਮਾਗੀ ਤੌਰ 'ਚ ਬਿਮਾਰ ਆਪਣੇ ਪਿਤਾ ਦਾ ਇਕਲੌਤਾ ਸਹਾਰਾ ਸੀ, ਜਦਕਿ ਉਸਦੀ ਮਾਂ ਕਾਫੀ ਸਮਾਂ ਪਹਿਲਾਂ ਉਸਨੂੰ ਛੱਡ ਕੇ ਚਲੀ ਗਈ ਸੀ।
![PunjabKesari](https://static.jagbani.com/multimedia/10_13_033068448p1-ll.jpg)
ASG Eye ਕੇਅਰ ਬ੍ਰਾਂਚ ਨੇ ਮਨਾਈ ਪਹਿਲੀ ਕਾਮਯਾਬ ਵਰ੍ਹੇਗੰਢ (ਵੀਡੀਓ)
NEXT STORY