ਪਟਿਆਲਾ (ਬਲਜਿੰਦਰ)—ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਅੱਜ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਕੀਤੇ ਗਏ ਮਾਣਹਾਨੀ ਕੇਸ ਵਿਚ ਅੱਜ ਮਾਣਯੋਗ ਜੱਜ ਨਿਧੀ ਸੈਣੀ ਦੀ ਅਦਾਲਤ 'ਚ ਪੇਸ਼ ਹੋਏ। ਬ੍ਰਹਮ ਮਹਿੰਦਰਾ ਲਗਭਗ 11.00 ਵਜੇ ਅਦਾਲਤ ਪਹੁੰਚੇ। ਉਨ੍ਹਾਂ ਨਾਲ ਮੇਅਰ ਸੰਜੀਵ ਸ਼ਰਮਾ ਬਿੱਟੂ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਤ ਲਾਲ ਬਾਂਗਾ ਅਤੇ ਬ੍ਰਹਮ ਮਹਿੰਦਰਾ ਦੇ ਵਕੀਲ ਗੁਰਪ੍ਰੀਤ ਭਸੀਨ ਵੀ ਸਨ। ਮਾਣਯੋਗ ਅਦਾਲਤ ਨੇ ਸੁਣਵਾਈ ਤੋਂ ਬਾਅਦ ਇਸ ਕੇਸ ਦੀ ਅਗਲੀ ਸੁਣਵਾਈ 1 ਅਗਸਤ 'ਤੇ ਪਾ ਦਿੱਤੀ ਹੈ। ਇਸ ਮਾਮਲੇ ਦੀ ਪ੍ਰੀਲਿਮਨਰੀ ਐਵੀਡੈਂਸ ਕਲੋਜ਼ ਹੋ ਗਈ ਹੈ। ਇਸ ਮਾਮਲੇ ਵਿਚ ਹੁਣ ਤੱਕ 22 ਗਵਾਹ ਭੁਗਤ ਚੁੱਕੇ ਹਨ। ਇਥੇ ਇਹ ਦੱਸਣਯੋਗ ਹੈ ਕਿ ਇਸ ਮਾਮਲੇ 'ਚ ਅਜੇ ਤੱਕ ਵਿਧਾਇਕ ਸਿਮਰਜੀਤ ਸਿੰਘ ਬੈਂਸ ਪੇਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਬ੍ਰਹਮ ਮਹਿੰਦਰਾ ਆਪਣੇ ਪੁੱਤਰ ਮੋਹਿਤ ਮਹਿੰਦਰਾ ਨਾਲ ਪ੍ਰਾਈਵੇਟ ਕਾਰ ਵਿਚ ਅਦਾਲਤ ਪਹੁੰਚੇ। ਇਸ ਮੌਕੇ ਐਡਵੋਕੇਟ ਹਰਵਿੰਦਰ ਸ਼ੁਕਲਾ, ਕੌਂਸਲਰ ਅਨਿਲ ਮੌਦਗਿਲ, ਕੌਂਸਲਰ ਰਿੱਚੀ ਡਕਾਲਾ ਅਤੇ ਐਡਵੋਕੇਟ ਭੁਵੇਸ਼ ਤਿਵਾੜੀ ਵੀ ਸਨ।
ਨਸ਼ੇ ਕਾਰਨ HIV ਹੋ ਰਹੇ ਨੌਜਵਾਨ ਦਾ ਠੀਕਰਾ ਸੁਖਬੀਰ ਨੇ ਕਾਂਗਰਸ ਦੇ ਸਿਰ ਭੰਨ੍ਹਿਆ
NEXT STORY