ਅੰਮ੍ਰਿਤਸਰ, (ਸੰਜੀਵ)- ਰਾਮ ਤੀਰਥ ਰੋਡ 'ਤੇ ਸਥਿਤ ਪਿੰਡ ਮਾਹਲ ਵਿਖੇ ਕਬਜ਼ੇ ਦੀ ਨੀਅਤ ਨਾਲ ਮੈਣੀ ਸਵੀਟ ਸ਼ਾਪ 'ਤੇ ਬੀਤੀ ਅੱਧੀ ਰਾਤ ਨੂੰ ਰੱਜ ਕੇ ਤੋੜ-ਭੰਨ ਕੀਤੀ ਗਈ ਅਤੇ ਦੁਕਾਨ 'ਚ ਪਿਆ ਸਾਰਾ ਸਾਮਾਨ ਸੜਕ 'ਤੇ ਸੁੱਟ ਦਿੱਤਾ ਗਿਆ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਜਿਥੇ ਸਵੀਟ ਸ਼ਾਪ ਦੇ ਮਾਲਕ ਕ੍ਰਿਸ਼ਨ ਮੋਹਨ ਤੇ ਅਸ਼ਵਨੀ ਕੁਮਾਰ ਮੌਕੇ 'ਤੇ ਪੁੱਜੇ, ਉਥੇ ਹੀ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ 'ਤੇ ਥਾਣਾ ਕੰਬੋਅ ਦੀ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਹਾਲਤ 'ਤੇ ਕਾਬੂ ਪਾਇਆ ਅਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਦੁਕਾਨ ਮਾਲਕ ਕ੍ਰਿਸ਼ਨ ਮੋਹਨ ਤੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਕਰੀਬ 15 ਸਾਲਾਂ ਤੋਂ ਮੈਣੀ ਸਵੀਟ ਸ਼ਾਪ ਦੇ ਨਾਂ 'ਤੇ ਦੁਕਾਨ ਕਰ ਰਹੇ ਹਨ, ਜਗ੍ਹਾ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਚੱਲ ਰਿਹਾ ਸੀ, ਇਸੇ ਰੰਜਿਸ਼ 'ਚ ਮੁਲਜ਼ਮ ਦੇਰ ਰਾਤ ਆਏ ਅਤੇ ਦੁਕਾਨ ਵਿਚ ਤੋੜ-ਭੰਨ ਕਰ ਕੇ ਸਾਰਾ ਸਾਮਾਨ ਸੜਕ 'ਤੇ ਸੁੱਟ ਦਿੱਤਾ।
30 ਸਾਲਾ ਇਕ ਹੋਰ ਵਿਅਕਤੀ ਦੇ ਡੇਂਗੂ ਪੀੜਤ ਹੋਣ ਦੀ ਪੁਸ਼ਟੀ
NEXT STORY