ਜਲੰਧਰ, (ਖੁਰਾਣਾ)- ਹੁਣੇ ਜਿਹੇ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦਾ ਪ੍ਰਾਜੈਕਟ ਹੈਂਡਲ ਕਰਨ ਵਾਲੀ ਕੰਪਨੀ ਨੇ ਜੋ ਵਿਜ਼ਨ ਡਾਕੂਮੈਂਟ ਐਲਾਨ ਕੀਤਾ ਹੈ, ਉਸ ਵਿਚ ਮਾਡਲ ਟਾਊਨ ਦੀ ਇਕ ਸੜਕ ਜੋ ਸਿਰਫ ਦੋ ਕਿਲੋਮੀਟਰ ਲੰਮੀ ਹੈ, ਉਤੇ 22 ਕਰੋੜ ਰੁਪਏ ਖਰਚ ਕਰਨ ਦੀ ਵਿਵਸਥਾ ਰੱਖੀ ਹੈ।
ਇਸ ਪਲਾਨ ਨਾਲ ਸ਼ਹਿਰ ਵਿਚ ਜ਼ਬਰਦਸਤ ਹਲਚਲ ਮਚ ਗਈ ਹੈ ਤੇ ਇਸ ਮੋਟੇ ਖਰਚ ਨੂੰ ਬੁਲੇਟ ਟਰੇਨ ਚਲਾਉਣ ਦੇ ਬਰਾਬਰ ਦਾ ਪ੍ਰਸਤਾਵ ਦੱਸਿਆ ਜਾ ਰਿਹਾ ਹੈ ਤੇ ਸ਼ਹਿਰ ਵਿਚ ਜ਼ਬਰਦਸਤ ਵਿਰੋਧ ਸ਼ੁਰੂ ਹੋ ਚੁੱਕਾ ਹੈ । ਭਾਵੇਂ ਸਮਾਰਟ ਸਿਟੀ ਪਲਾਨ ਬਣਾਉਣ ਵਿਚ ਜੁਟੇ ਅਧਿਕਾਰੀਆਂ ਨੇ ਇਸ ਸਮਾਰਟ ਰੋਡ 'ਤੇ ਹੋਣ ਵਾਲੇ 22 ਕਰੋੜ ਦੇ ਖਰਚੇ ਦਾ ਜ਼ਿਆਦਾ ਵੇਰਵਾ ਨਹੀਂ ਦਿੱਤਾ ਤੇ ਸਿਰਫ ਰੀ-ਡਿਜਾਈਨਿੰਗ ਸ਼ਬਦ ਵਰਤਿਆ ਹੈ ਪਰ ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਮਾਡਲ ਟਾਊਨ ਤੋਂ ਪਹਿਲਾਂ ਹੀ ਸ਼ਹਿਰ ਦਾ ਸਭ ਤੋਂ ਪਾਸ਼ ਇਲਾਕਾ ਹੈ। ਇਥੇ ਵਧੇਰੇ ਕਰਕੇ ਸੜਕਾਂ ਠੀਕ-ਠਾਕ ਹਾਲਤ ਵਿਚ ਹਨ ਪਰ ਸ਼ਹਿਰ ਦੀਆਂ ਬਹੁਤੀਆਂ ਸੜਕਾਂ ਅਜਿਹੀਆਂ ਹਨ, ਜਿਥੇ ਲੁੱਕ, ਬੱਜਰੀ ਦੀਆਂ ਪਰਤਾਂ ਵਿਛੀਆਂ ਕਈ ਦਹਾਕੇ ਬੀਤ ਚੁੱਕੇ ਹਨ। ਜ਼ਿਆਦਾਤਰ ਸੜਕਾਂ 'ਤੇ ਪੱਥਰ ਪਾਇਆਂ ਨੂੰ ਕਈ ਸਾਲ ਬੀਤ ਗਏ ਹਨ ਪਰ ਉਨ੍ਹਾਂ 'ਤੇ ਕੁਝ ਲੱਖ ਰੁਪਏ ਖਰਚ ਕਰਕੇ ਲੁੱਕ, ਬੱਜਰੀ ਨਹੀਂ ਪਾਈ ਜਾ ਰਹੀ। ਸਿਰਫ 2 ਕਿਲੋਮੀਟਰ ਸੜਕ 'ਤੇ 22 ਕਰੋੜ ਖਰਚ ਨਾਲੋਂ ਕਿਤੇ ਚੰਗਾ ਹੋਵੇਗਾ ਕਿ ਇਸ ਪੈਸੇ ਨੂੰ ਸ਼ਹਿਰ ਦੀਆਂ 100 ਅਜਿਹੀਆਂ ਸੜਕਾਂ 'ਤੇ ਖਰਚ ਕੀਤਾ ਜਾਵੇ ਜੋ ਸ਼ਹਿਰ ਨੂੰ ਸਮਾਰਟ ਬਣਾ ਦੇਣਗੀਆਂ।
ਨਿਗਮ ਪ੍ਰਸ਼ਾਸਨ ਨੇ ਮਾਮਲਾ ਹਾਊਸ 'ਤੇ ਛੱਡਿਆ
ਇਸ ਦੌਰਾਨ ਨਿਗਮ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਇਹ ਕਹਿ ਕੇ ਪੂਰੇ ਮਾਮਲੇ ਤੋਂ ਪੱਲਾ ਝਾੜ ਲਿਆ ਹੈ ਕਿ ਸਮਾਰਟ ਸਿਟੀ ਬਾਰੇ ਜੋ ਵਿਵਸਥਾ ਜਾਂ ਪਲਾਨ ਤਿਆਰ ਕੀਤੇ ਗਏ ਹਨ, ਉਨ੍ਹਾਂ ਨੂੰ ਕੌਂਸਲਰ ਹਾਊਸ ਦੀ ਬੈਠਕ ਵਿਚ ਲਿਆਂਦਾ ਜਾਵੇਗਾ ਤੇ ਸਾਰੇ ਕੌਂਸਲਰਾਂ ਨਾਲ ਵਿਚਾਰ-ਵਟਾਂਦਰੇ ਤੇ ਸਹਿਮਤੀ ਤੋਂ ਬਾਅਦ ਹੀ ਇਸਨੂੰ ਲਾਗੂ ਕੀਤਾ ਜਾਵੇਗਾ।
ਰੈਣ-ਬਸੇਰਿਆਂ ਦੇ ਸੰਚਾਲਨ ਬਾਰੇ ਟੈਂਡਰ ਖੁੱਲ੍ਹੇ
ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਦੇ ਰੈਣ-ਬਸੇਰਿਆਂ ਦੇ ਸੰਚਾਲਨ ਲਈ ਲੱਗੇ ਟੈਂਡਰ ਦੀ ਮਿਆਦ ਖਤਮ ਹੋ ਚੁੱਕੀ ਸੀ ਤੇ ਸਿੰਗਲ ਟੈਂਡਰ ਆਉਣ ਕਾਰਨ ਨਿਗਮ ਨਵਾਂ ਕੰਮ ਅਲਾਟ ਨਹੀਂ ਕਰ ਪਾ ਰਿਹਾ ਸੀ, ਜਿਸ ਕਾਰਨ ਇਨ੍ਹਾਂ ਰੈਣ-ਬਸੇਰਿਆਂ ਦਾ ਸੰਚਾਲਨ ਨਿਗਮ ਸਟਾਫ ਕਰ ਰਿਹਾ ਸੀ ਤੇ ਇਸ ਦੌਰਾਨ ਕਈ ਸ਼ਿਕਾਇਤਾਂ ਵੀ ਆ ਰਹੀਆਂ ਸਨ। ਹੁਣ ਨਿਗਮ ਨੂੰ ਰੈਣ-ਬਸੇਰਿਆਂ ਦੇ ਸੰਚਾਲਨ ਬਾਰੇ ਟੈਂਡਰ ਮਿਲ ਚੁੱਕੇ ਹਨ ਤੇ ਸੰਭਾਵਨਾ ਹੈ ਕਿ ਠੇਕੇਦਾਰ ਵਿਕਾਸ ਧਵਨ ਨੂੰ ਰੈਣ-ਬਸੇਰਿਆਂ ਦੇ ਸੰਚਾਲਨ ਦਾ ਕਾਂਟਰੈਕਟ ਅਲਾਟ ਕੀਤਾ ਜਾ ਰਿਹਾ ਹੈ।
ਪਾਰਕ ਤੋੜਨ ਵਾਲਿਆਂ 'ਤੇ ਐੱਫ. ਆਈ. ਆਰ. ਦੀ ਸਿਫਾਰਸ਼
ਪੁਲਸ ਕਮਿਸ਼ਨਰ ਡਾ. ਬਸੰਤ ਗਰਗ ਨੇ ਪੁਲਸ-ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਮਾਸਟਰ ਤਾਰਾ ਸਿੰਘ ਨਗਰ ਵਿਚ ਤਿਕੋਣੇ ਪਾਰਕ ਨੂੰ ਤੋੜਨ ਵਾਲੇ ਅਨਸਰਾਂ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ। ਮੇਅਰ ਨੇ ਦੱਸਿਆ ਕਿ ਨਵੇਂ ਪਾਰਕ ਲਈ ਐਸਟੀਮੇਟ ਤਿਆਰ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਪਰ ਇਸ ਬਾਰੇ ਅੰਤਿਮ ਫੈਸਲਾ ਕੌਂਸਲਰ ਹਾਊਸ ਦੀ ਬੈਠਕ ਵਿਚ ਹੀ ਲਿਆ ਜਾਵੇਗਾ।
ਮੱਛੀ 'ਚ ਹੈਰੋਇਨ ਲਿਆਉਣ ਦੇ ਕੇਸ 'ਚ ਉਗਵੋਨਾ ਦਾ ਨਾਂ ਆਇਆ ਸਾਹਮਣੇ
NEXT STORY