ਫਿਰੋਜ਼ਪੁਰ (ਪਰਮਜੀਤ ਸੋਢੀ) : ਮਮਦੋਟ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਇਕ ਕਾਰਵਾਈ ਸਾਹਮਣੇ ਆਈ ਹੈ। ਇਸ 'ਚ ਥਾਣਾ ਮਮਦੋਟ ਦੀ ਪੁਲਸ ਨੇ ਇਕ ਪ੍ਰਾਈਵੇਟ ਸਹਾਇਕ ਪਟਵਾਰੀ ਸੁਲਿੰਦਰ ਸਹੋਤਾ ਨੂੰ ਜ਼ਮੀਨ ਦੀਆਂ ਨਕਲਾਂ ਦੇਣ ਦੇ ਬਦਲੇ 75 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ’ਤੇ ਉਸ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦਾ ਖ਼ੁਲਾਸਾ ਉਸ ਸਮੇਂ ਹੋਇਆ, ਜਦੋਂ ਇਕ ਟੋਲ ਫਰੀ ਸ਼ਿਕਾਇਤ ਨੰਬਰ 26 ਰਾਹੀਂ ਹਰਬੰਸ ਕੌਰ ਪਤਨੀ ਵੀਰ ਸਿੰਘ ਵਾਸੀ ਕਮੱਗਰ ਜ਼ਿਲ੍ਹਾ ਫਿਰੋਜ਼ਪੁਰ ਨੇ ਸੁਲਿੰਦਰ ਸਹੋਤਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਦੇ ਉਪ ਕਪਤਾਨ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਥਾਣਾ ਮਮਦੋਟ ਦੇ ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਜਾਂਚ ਰਿਪੋਰਟ ਜਿਸ ਵਿਚ ਮਿਤੀ 8 ਅਗਸਤ 2025, 11 ਅਪ੍ਰੈਲ 2025 ਅਤੇ 1 ਸਤੰਬਰ 2025 ਨੂੰ ਜਾਰੀ ਹੋਏ ਵੱਖ-ਵੱਖ ਪੱਤਰ ਸ਼ਾਮਲ ਸਨ, ਥਾਣੇ ਨੂੰ ਪ੍ਰਾਪਤ ਹੋਏ। ਇਹ ਰਿਪੋਰਟਾਂ ਸੰਯੁਕਤ ਡਾਇਰੈਕਟਰ ਕੰਪਲੇਟ ਸੈੱਲ ਅਤੇ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਸਨ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਸੁਲਿੰਦਰ ਸਹੋਤਾ ਜੋ ਕਿ ਬਸਤੀ ਟੈਂਕਾਂਵਾਲੀ ਫਿਰੋਜ਼ਪੁਰ ਦਾ ਵਸਨੀਕ ਹੈ, ਨੇ ਸ਼ਿਕਾਇਤਕਰਤਾ ਕੋਲੋਂ ਜ਼ਮੀਨ ਦੀਆਂ ਨਕਲਾਂ ਦੇਣ ਲਈ 75 ਹਜ਼ਾਰ ਰੁਪਏ ਦੀ ਰਿਸ਼ਵਤ ਹਾਸਲ ਕੀਤੀ ਸੀ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਝੋਨੇ ਦੀ ਨਮੀ ਸਬੰਧੀ ਨਿਯਮਾਂ 'ਚ ਛੋਟ ਦੇਵੇ ਕੇਂਦਰ ਸਰਕਾਰ: ਅਮਨ ਅਰੋੜਾ
NEXT STORY