ਅੱਪਰਾ (ਅਜਮੇਰ ਚਾਨਾ) : ਕਸਬਾ ਅੱਪਰਾ ਤੋਂ ਕੁਝ ਦੂਰੀ 'ਤੇ ਪੈਂਦੇ ਦੋਆਬੇ ਦੇ ਬੜਾ ਪਿੰਡ 'ਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਕੁੜੀ ਦੇ ਵਿਆਹ ਤੋਂ ਪਹਿਲਾਂ ਹੀ ਮਾਂ ਦੀ ਮੌਤ ਦੀ ਖਬਰ ਆ ਗਈ। ਜਾਣਕਾਰੀ ਮੁਤਾਬਕ ਰੇਨੂੰ ਸ਼ਰਮਾ ਪਤਨੀ ਰਾਜ ਕੁਮਾਰ ਰਣਦੇਵ ਦੀ ਕੈਨੇਡਾ ਰਹਿੰਦੀ ਸੀ ਅਤੇ ਧੀ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਇੰਡੀਆ ਆਉਣ ਦੀਆਂ ਤਿਆਰੀਆਂ ਕਰ ਰਹੀ ਸੀ ਕਿ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰੇਨੂੰ ਦੀ ਮੌਤ ਨਾਲ ਪਿੰਡ 'ਚ ਸੋਗਮਈ ਲਹਿਰ ਦੌਡ ਗਈ। ਜਿੱਥੇ ਇਕ ਪਾਸੇ ਘਰ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉੱਥੇ ਘਰ ਦੇ ਵਿਹੜੇ 'ਚ ਸੋਗ ਦੇ ਸੱਥਰ ਵਿੱਛ ਗਏ ਹਨ। ਮ੍ਰਿਤਕਾ ਦਾ ਪਤੀ ਨੇ ਦੱਸਿਆ ਕਿ ਰੇਨੂੰ ਸ਼ਰਮਾ ਦਾ ਸਸਕਾਰ ਕੈਨੇਡਾ 'ਚ ਹੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਰੇਨੂੰ ਸ਼ਰਮਾ ਦੇ ਪਰਿਵਾਰ 'ਚ 2 ਲੜਕੀਆਂ ਅਤੇ ਇਕ ਲੜਕਾ ਹੈ।BBC News Punjabi
ਆਈ. ਸੀ. ਪੀ. ਦੇ ਕੁਲੀਆਂ, ਮਜ਼ਦੂਰਾਂ ਅਤੇ ਵਪਾਰੀਆਂ ਲਈ ਮਾੜਾ ਸਾਲ ਰਿਹਾ 2019
NEXT STORY