ਜਲੰਧਰ — ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਕਤਲਕਾਂਡ 'ਚ ਗ੍ਰਿਫਤਾਰ ਕੀਤੇ ਗਏ ਐੱਨ. ਆਰ. ਆਈ. ਜਗਤਾਰ ਸਿੰਘ ਉਰਫ ਜੱਗੀ ਦੀ ਸਗਾਈ ਇਸ ਸਾਲ ਅਪ੍ਰੈਲ 'ਚ ਸ਼ਾਹਕੋਟ ਦੇ ਨੇੜੇ ਲਗਦੇ ਪਿੰਡ ਸੋਹਲਾਂ ਦੇ ਬਲਬਿੰਦਰ ਸਿੰਘ ਦੀ ਧੀ ਗੁਰਪ੍ਰੀਤ ਕੌਰ ਨਾਲ ਹੋਈ ਸੀ। ਉਸ ਸਮੇਂ ਢੇਡ ਮਹੀਨੇ ਤਕ ਉਹ ਇੰਗਲੈਂਡ ਤੋਂ ਆ ਕੇ ਪੰਜਾਬ 'ਚ ਰਿਹਾ ਤੇ ਕਈ ਥਾਵਾਂ 'ਤੇ ਗਿਆ। ਸੁਰੱਖਿਆ ਏਜੰਸੀਆਂ ਦੇ ਮੁਤਾਬਕ ਇਸ ਦੌਰਾਨ ਉਸ ਦੀ ਪੰਜਾਬ 'ਚ ਬੈਠੇ ਕੁਝ ਗਰਮਖਿਆਲੀਆਂ ਦੇ ਨਾਲ ਮੁਲਾਕਾਤ ਵੀ ਹੋਈ।
ਜ਼ਿਕਰਯੋਗ ਹੈ ਕਿ ਬੀਤੀ 17 ਅਕਤੂਬਰ ਨੂੰ ਰਵਿੰਦਰ ਗੋਸਾਈ ਦਾ ਕਤਲ ਹੋਇਆ ਸੀ ਤੇ 18 ਅਕਤੂਬਰ ਨੂੰ ਜਗਤਾਰ ਦਾ ਵਿਆਹ ਨਕੋਦਰ ਦੇ ਨਗੀਨਾ ਪੈਲੇਸ 'ਚ ਹੋਇਆ। ਖੂਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਜਗਤਾਰ ਦੇ ਵਿਆਹ 'ਚ ਇੰਗਲੈਂਡ ਤੋਂ ਇਲਾਵਾ ਕੈਨੇਡਾ ਤੇ ਇਟਲੀ ਦੇ ਗਰਮਖਿਆਲੀ ਤੇ ਖਾਲੀਸਤਾਨੀ ਸਮਰਥਕ ਆਏ ਸਨ। ਇਹ ਹੀ ਕਾਰਨ ਹੈ ਕਿ ਐੱਸ. ਟੀ. ਐੱਫ. ਤੇ ਜਾਂਚ ਏਜੰਸੀਆਂ ਦੇ ਰਾਡਾਰ 'ਤੇ ਇਸ ਸਮੇਂ ਨਕੋਦਰ ਤੇ ਉਸ ਦੇ ਨੇੜਲਾ ਇਲਾਕਾ ਹੈ।
ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਪੰਜਾਬ 'ਚ ਉਸ ਦੇ ਵਿਆਹ 'ਚ ਕੌਣ-ਕੌਣ ਸ਼ਾਮਲ ਹੋਏ ਸਨ। ਹੁਣ ਤਕ ਇਹ ਹੀ ਕਿਹਾ ਜਾ ਰਿਹਾ ਹੈ ਕਿ ਵਿਆਹ 'ਚ ਜ਼ਿਆਦਾ ਲੋਕ ਸ਼ਾਮਲ ਨਹੀਂ ਸਨ, ਦੋਨਾਂ ਪਰਿਵਾਰਾਂ ਦੇ ਨਜ਼ਦੀਕੀ ਰਿਸ਼ਤੇਦਾਰ ਹੀ ਬੁਲਾਏ ਗਏ ਸਨ। ਐੱਸ. ਟੀ. ਐੱਫ. ਦੀ ਥਿਓਰੀ ਹੈ ਕਿ ਜਗਤਾਰ ਸਿੰਘ ਜੌਹਲ ਇਕੱਲਾ ਨਹੀਂ ਸੀ। ਉਸ ਨੇ ਹਥਿਆਰਾਂ ਦੀ ਫਡਿੰਗ ਦੇ ਲਈ ਲੋਕਲ ਲੋਕਾਂ ਦਾ ਵੀ ਸਾਥ ਲਿਆ ਹੋਵੇਗਾ।
ਉਥੇ ਹੀ ਜਗਤਾਰ ਨਾਲ ਵਿਆਹੀ ਗਈ ਗੁਰਪ੍ਰੀਤ ਕੌਰ ਦੇ ਰਿਸ਼ਤੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਜਗਤਾਰ ਦੀ ਗ੍ਰਿਫਤਾਰੀ ਤੋਂ ਬਾਅਦ ਗੁਰਪ੍ਰੀਤ ਕੌਰ ਕਿਥੇ ਹੈ ਕਿਸੇ ਨੂੰ ਨਹੀਂ ਪਤਾ ਤੇ ਬਲਬਿੰਦਰ ਦੇ ਪਰਿਵਾਰ ਨੂੰ ਪੁਲਸ ਵੱਖ ਪਰੇਸ਼ਾਨ ਕਰ ਰਹੀ ਹੈ। ਉਸ ਦੇ ਭਰਾ ਸੁਖਦੇਵ ਨੂੰ ਪੁਲਸ ਲੈ ਗਈ ਹੈ। ਬਲਦੇਵ ਸਿੰਘ ਨੇ ਸਪਸ਼ੱਟ ਸ਼ਬਦਾਂ 'ਚ ਕਿਹਾ ਕਿ ਗੁਰਪ੍ਰੀਤ ਕੌਰ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਤਾ ਲੱਗਾ ਹੈ ਕਿ ਉਹ ਜਗਤਾਰ ਦੀ ਮਾਸੀ ਦੇ ਨਾਲ ਹੈ, ਜਿਸ ਨੂੰ ਐੱਸ. ਟੀ. ਐੱਫ. ਤਲਾਸ਼ ਕਰ ਰਹੀ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਮਾਸੀ ਦੇ ਨਾਲ ਹੋਣ ਕਾਰਨ ਗੁਰਪ੍ਰੀਤ ਬਿਨਾਂ ਵਜ੍ਹਾ ਦੋਸ਼ੀ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਗਤਾਰ ਦੀ ਗ੍ਰਿਫਤਾਰੀ ਤੋਂ ਬਾਅਦ ਗੁਰਪ੍ਰੀਤ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।
'ਸਾਈਬਰ ਕੈਫੇ 'ਚ ਆਉਣ ਵਾਲੇ ਹਰ ਵਿਅਕਤੀ ਦਾ ਰਿਕਾਰਡ ਰੱਖਿਆ ਜਾਵੇ'
NEXT STORY