ਬਰਨਾਲਾ (ਵਿਵੇਕ)- ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਦੀ ਪ੍ਰਕਿਰਿਆ ਜਾਰੀ ਹੈ। ਬਰਨਾਲਾ ਵਿਖੇ ਸਾਬਕਾ ਸੰਸਦ ਮੈਂਬਰ ਅਤੇ ਉੱਘੇ ਫ਼ੌਜਦਾਰੀ ਵਕੀਲ ਰਾਜਦੇਵ ਸਿੰਘ ਖਾਲਸਾ ਵੱਲੋਂ ਪੀ. ਡਬਲਿਉ. ਡੀ. ਦਫ਼ਤਰ ਸਥਿਤ ਪੋਲਿੰਗ ਬੂਥ ਉੱਪਰ ਸਭ ਤੋਂ ਪਹਿਲਾਂ ਵੋਟ ਪਾਈ ਗਈ। ਇਸ ਮੌਕੇ ਉਨਾਂ ਦੇ ਪੀ. ਏ. ਅਵਤਾਰ ਸਿੰਘ ਸੰਧੂ ਨੇ ਵੀ ਆਪਣੀ ਵੋਟ ਪਾਈ। ਇਸੇ ਤਰ੍ਹਾਂ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਬੀ. ਡੀ. ਪੀ. ਓ. ਦਫ਼ਤਰ ਬਰਨਾਲਾ ਵਿਖੇ ਪੋਲਿੰਗ ਬੂਥ ਉੱਪਰ ਆਪਣੇ ਪੂਰੇ ਪਰਿਵਾਰ ਸਮੇਤ ਪਹੁੰਚ ਕੇ ਵੋਟ ਪਾਈ।

ਇਹ ਵੀ ਪੜ੍ਹੋ- ਮੁਆਫ਼ੀ ਮੰਗਣ ਦੇ ਬਾਵਜੂਦ ਸਾਬਕਾ CM ਚਰਨਜੀਤ ਸਿੰਘ ਚੰਨੀ ਨੂੰ ਮੁੜ ਭੇਜਿਆ ਜਾਵੇਗਾ ਨੋਟਿਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹ 'ਚੋਂ ਬਾਹਰ ਨਿਕਲੇ ਬਲਵੰਤ ਸਿੰਘ ਰਾਜੋਆਣਾ, 3 ਘੰਟਿਆਂ ਦੀ ਮਿਲੀ ਹੈ ਪੈਰੋਲ
NEXT STORY