ਜਲੰਧਰ/ਚੰਡੀਗੜ੍ਹ (ਅੰਕੁਰ)- ਸਾਬਕਾ CM ਚਰਨਜੀਤ ਸਿੰਘ ਚੰਨੀ ਨੂੰ ਮੁਆਫ਼ੀ ਮੰਗਣ ਦੇ ਬਾਵਜੂਦ ਮਹਿਲਾ ਕਮਿਸ਼ਨ ਵੱਲੋਂ ਦੋਬਾਰਾ ਨੋਟਿਸ ਭੇਜਿਆ ਜਾਵੇਗਾ। ਦਰਅਸਲ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਔਰਤਾਂ ਨੂੰ ਲੈ ਕੇ ਦਿੱਤੇ ਗਏ ਆਪਣੇ ਵਿਵਾਦਤ ਬਿਆਨ 'ਤੇ ਮੁਆਫ਼ੀ ਮੰਗ ਲਈ ਸੀ ਪਰ ਉਹ ਮਹਿਲਾ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਸਨ। ਮੁਆਫ਼ੀ ਮੰਗਦੇ ਹੋਏ ਚੰਨੀ ਨੇ ਕਿਹਾ ਸੀ ਕਿ ਮੈਂ ਸਿਰਫ਼ ਸੁਣਿਆ-ਸੁਣਾਇਆ ਇਕ ਚੁਟਕਲਾ ਉਸ ਦਿਨ ਚੋਣ ਪ੍ਰਚਾਰ ਦੌਰਾਨ ਕਿਹਾ ਸੀ। ਮੇਰਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਸੀ। ਜੇਕਰ ਫਿਰ ਵੀ ਕਿਸੇ ਬੁਰਾ ਲੱਗਾ ਹੋਵੇ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਨੇ ਆਪਣੇ ਮੁਆਫ਼ੀਨਾਮੇ ’ਚ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਔਰਤ ਜਾਂ ਕਿਸੇ ਜਾਤੀ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਨੂੰ ਔਰਤਾਂ ਨੇ ਹੀ ਜੇਤੂ ਬਣਾਇਆ ਹੈ। ਮੇਰੇ ਪਰਿਵਾਰ ਨੇ ਮੈਨੂੰ ਨਿਮਰਤਾ ਨਾਲ ਮੁਆਫ਼ੀ ਮੰਗਣੀ ਸਿਖਾਈ ਹੈ।
ਮਹਿਲਾ ਕਮਿਸ਼ਨ ਦੇ ਦਫ਼ਤਰ ਆ ਕੇ ਸਪੱਸ਼ਟੀਕਰਨ ਦੇਣ ਚੰਨੀ: ਰਾਜ ਲਾਲੀ ਗਿੱਲ
ਉਥੇ ਹੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਹੈ ਕਿ ਜੇਕਰ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨੋਟਿਸ ਨਹੀਂ ਮਿਲਿਆ ਤਾਂ ਸਾਬਕਾ ਮੁੱਖ ਮੰਤਰੀ ਨੂੰ ਦੋਬਾਰਾ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੂੰ ਅਸੀਂ ਈ-ਮੇਲ ਰਾਹੀਂ ਵੀ ਨੋਟਿਸ ਭੇਜਿਆ ਹੈ। ਅਸੀਂ ਫਿਰ ਦੋਬਾਰਾ ਭੇਜ ਦਿੰਦੇ ਹਾਂ। ਉਹ ਆਪਣਾ ਸਪੱਸ਼ਟੀਕਰਨ ਮਹਿਲਾ ਕਮਿਸ਼ਨ ਦੇ ਦਫ਼ਤਰ ’ਚ ਆ ਕੇ ਦੇਣ ਕਿ ਕਿਉਂਕਿ ਇਸ ਤਰੀਕੇ ਦੇ ਨਾਲ ਉਨ੍ਹਾਂ ਨੇ ਕਿਸੇ ਭਾਈਚਾਰੇ ਨੂੰ ਜਾਂ ਔਰਤਾਂ ਨੂੰ ਟਾਰਗੈੱਟ ਕੀਤਾ ਹੈ। ਜੇਕਰ ਫਿਰ ਵੀ ਦੂਜੇ ਨੋਟਿਸ ਨੂੰ ਲੈ ਕੇ ਕੋਈ ਗੰਭੀਰਤਾ ਨਹੀਂ ਵਿਖਾਈ ਗਈ ਤਾਂ ਫਿਰ ਅਸੀਂ ਡੀ. ਜੀ. ਪੀ. ਸਾਹਿਬ ਨੂੰ ਪੱਤਰ ਲਿਖਾਂਗੇ।
ਗਿੱਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਚੰਨੀ ਇਹ ਸਮਝ ਰਹੇ ਹਨ ਕਿ ਉਹ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਹ ਕਿਸੇ ਨੂੰ ਜਵਾਬਦੇਹੀ ਨਹੀਂ ਦੇਣਗੇ ਤੇ ਮੈਂ ਕਮਿਸ਼ਨ ਕੋਲ ਕਿਉਂ ਜਾਵਾਂ ਪਰ ਉਹ ਭੁੱਲ ਗਏ ਹਨ ਕਿ ਜਿਨ੍ਹਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਸੀ ਪੰਜਾਬ ਦੇ ਉਨ੍ਹਾਂ ਲੋਕਾਂ ਨੂੰ ਹੀ ਉਹ ਟਾਰਗੈੱਟ ਕਰ ਰਹੇ ਹਨ। ਇਹੀ ਲੋਕ ਚੰਨੀ ਨੂੰ ਸਬਕ ਵੀ ਸਿਖਾਉਣਗੇ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ’ਚ ਜੇਕਰ ਮੈਨੂੰ ਲੋਕ ਸਭਾ ਸਪੀਕਰ ਨੂੰ ਪੱਤਰ ਲਿਖਣਾ ਪਿਆ ਤਾਂ ਮੈਂ ਉਹ ਵੀ ਲਿਖਾਂਗੀ ।
ਇਹ ਵੀ ਪੜ੍ਹੋ-300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋ ਗਏ ਸਖ਼ਤ ਹੁਕਮ
ਜੇਕਰ ਅਜਿਹਾ ਕੁਝ ਕਰਨਾ ਹੈ ਤਾਂ ਚੰਨੀ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ : ਮਹੇਸ਼ਇੰਦਰ ਗਰੇਵਾਲ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਵਾਰ ਨਹੀਂ ਸਗੋਂ ਔਰਤਾਂ ਸਬੰਧੀ ਕਈ ਵਾਰ ਵਿਵਾਦਾਂ ’ਚ ਘਿਰ ਚੁੱਕੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਆਈ. ਏ. ਐੱਸ. ਅਫਸਰ ਨੂੰ ਮੈਸੇਜ ਕਰਨ ਦਾ ਮਾਮਲਾ ਹੋਵੇ, ਭਾਵੇਂ ਔਰਤਾਂ ਨੂੰ ਲੈ ਕੇ ਗਲਤ ਬਿਆਨਬਾਜ਼ੀ, ਚੰਨੀ ਅਕਸਰ ਹੀ ਅਜਿਹੀ ਬਿਆਨਬਾਜ਼ੀ ’ਚ ਫਸੇ ਰਹਿੰਦੇ ਹਨ। ਜੇਕਰ ਉਨ੍ਹਾਂ ਨੇ ਅਜਿਹਾ ਕੁਝ ਕਰਨਾ ਹੈ ਤਾਂ ਉਨ੍ਹਾਂ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਸਾਵਧਾਨ! ਬੱਚਿਆਂ ਤੇ ਬਜ਼ੁਰਗਾਂ 'ਚ ਵੱਧਣ ਲੱਗੀ ਇਹ ਭਿਆਨਕ ਬੀਮਾਰੀ, ਇੰਝ ਪਛਾਣੋ ਲੱਛਣ
ਇਹ ਦਿੱਤਾ ਸੀ ਵਿਵਾਦਤ ਬਿਆਨ
ਵਰਨਣਯੋਗ ਹੈ ਕਿ ਬੀਤੇ ਦਿਨੀਂ ਕਾਂਗਰਸ ਦੇ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਲੋਂ ਇਕ ਭਾਸ਼ਣ ਦੌਰਾਨ ਵਿਵਾਦਿਤ ਬਿਆਨ ਦਿੱਤਾ ਗਿਆ ਸੀ। ਦਰਅਸਲ ਚਰਨਜੀਤ ਚੰਨੀ ਨੇ ਚੋਣ ਪ੍ਰਚਾਰ ਦੌਰਾਨ ਇਕ ਚੁਟਕਲਾ ਸੁਣਾਇਆ ਸੀ। ਜਿਸ 'ਚ ਉਨ੍ਹਾਂ ਕਿਹਾ ਕਿ ''ਡੱਬੂ ਜੱਟਾਂ ਦੇ ਕੁੱਤੇ ਦਾ ਨਾਂ ਸੀ, ਕਾਲੂ ਕਹਿੰਦਾ ਕੀ ਹਾਲ ਹੈ ਤੇਰਾ... ਅੱਜ ਕੀ ਖਾਧਾ? ਕਹਿੰਦਾ ਮੈਂ ਕੀ ਖਾਣਾ... ਸੁੱਕੀ ਰੋਟੀ ਡਿੱਗ ਗਈ...ਉੱਪਰ ਥੋੜ੍ਹੀ ਜਿਹੀ ਲੱਸੀ ਡਿੱਗ ਗਈ... ਬਸ ਉਸ ਨੂੰ ਹੀ ਖਾ ਕੇ ਗੁਜ਼ਾਰਾ ਕਰ ਰਿਹਾ...ਮਾਣਤਾਣ ਦੇ ਬੰਨ੍ਹੇ ਬੈਠੇ ਆਂ... ਕਾਲੂ ਕਹਿੰਦਾ ਇਹ ਕਿਹੜਾ ਮਾਣਤਾਣ ਆ...ਜਿਸ ਦੇ ਪਿੱਛੇ ਤੂੰ ਬੰਨ੍ਹਿਆ ਬੈਠਾ.... ਕਹਿੰਦਾ ਮਾਣਤਾਣ ਇਹ ਆ ਕਿ ਜੱਟ ਦੀਆਂ 2 ਜਨਾਨੀਆਂ...ਕਦੇ ਤਾਂ ਉਹ ਕਹਿ ਦਿੰਦੀ ਤੂੰ ਡੱਬੂ ਕੁੱਤੇ ਦੀ ਰੰਨ... ਤੇ ਕਦੇ ਤਾਂ ਉਹ ਕਹਿ ਦਿੰਦੀ ਤੂੰ ਡੱਬੂ ਕੁੱਤੇ ਦੀ ਰੰਨ...ਕਹਿੰਦਾ ਬਸ ਇਹੋ ਮਾਣ-ਤਾਣ ਹੈ ਤੇ ਸੁੱਕੀਆਂ ਰੋਟੀਆਂ ਖਾ ਕੇ ਗੁਜ਼ਾਰਾ ਕਰੀ ਜਾਂਦਾ...।'' ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਚੁਟਕਲੇ ਨੂੰ ਸਿਆਸਤ ਨਾਲ ਜੋੜ ਦਿੱਤਾ ਅਤੇ ਸਿਆਸਤ 'ਚ ਬਵਾਲ ਮਚ ਗਿਆ।
ਇਹ ਵੀ ਪੜ੍ਹੋ- ਪਹਿਲਾਂ ਔਰਤ ਦੀ ਨਹਾਉਂਦੀ ਦੀ ਬਣਾ ਲਈ ਵੀਡੀਓ, ਫਿਰ ਕੀਤਾ ਉਹ ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇਹੋਸ਼ੀ ਦੀ ਹਾਲਤ ’ਚ ਮਿਲੇ ਅਣਪਛਾਤੇ ਵਿਅਕਤੀ ਨੇ ਹਸਪਤਾਲ ਪੁੱਜਣ ਤੋਂ ਪਹਿਲਾਂ ਤੋੜਿਆ ਦਮ
NEXT STORY