ਸੈਲਾ ਖੁਰਦ (ਅਰੋੜਾ) : ਨੇੜਲੇ ਪਿੰਡ ਜੱਸੋਵਾਲ ਵਿਖੇ ਰਿਸ਼ਤੇ ’ਚ ਲੱਗਦੇ ਦਿਓਰ ਵਲੋਂ ਆਪਣੀ ਭਾਬੀ ਦੇ ਸਿਰ ’ਚ ਸਬਲ ਮਾਰ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਹਿੰਦਰ ਸਿੰਘ ਪੁੱਤਰ ਕਰਮ ਚੰਦ ਪਿੰਡ ਜੱਸੋਵਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੇ ਛੋਟੇ ਲੜਕੇ ਸ਼ਿੰਦਰਪਾਲ ਦਾ ਵਿਆਹ ਲਗਭਗ 17 ਸਾਲ ਪਹਿਲਾਂ ਅਨੀਤਾ ਦੇਵੀ ਪੁੱਤਰੀ ਸੋਹਣ ਲਾਲ ਵਾਸੀ ਮਾਹਿਲਪੁਰ ਨਾਲ ਹੋਇਆ ਸੀ। ਸ਼ਨੀਵਾਰ ਮਿਤੀ 5 ਨਵੰਬਰ 2022 ਨੂੰ ਉਸ ਦਾ ਲੜਕਾ ਸ਼ਿੰਦਰ ਪਾਲ ਮੱਝਾਂ ਵੇਚਣ ਲਈ ਡੰਗਰ ਮੰਡੀ ਕੁਰਾਲੀ ਗਿਆ ਹੋਇਆ ਸੀ ਅਤੇ ਘਰ ਵਿਚ ਉਸ ਦੀ ਨੂੰਹ ਅਨੀਤਾ ਦੇਵੀ ਇਕੱਲੀ ਸੀ ਜਦੋਂ ਉਹ ਕਰੀਬ ਬਾਰਾਂ ਵਜੇ ਆਪਣੇ ਖੇਤਾਂ ਤੋਂ ਪੱਠੇ ਲੈ ਕੇ ਆਇਆ ਤਾਂ ਉਸ ਦੇ ਘਰ ਤੋਂ ਉਸ ਦਾ ਭਤੀਜਾ ਹਰਪ੍ਰੀਤ ਸਿੰਘ ਜਿਸ ਨੇ ਆਪਣੇ ਸੱਜੇ ਹੱਥ ਵਿਚ ਸਬਲ ਫੜੀ ਹੋਈ ਸੀ ਜੋ ਸਾਡੇ ਘਰ ਤੋਂ ਬੜੀ ਤੇਜ਼ੀ ਨਾਲ ਬਾਹਰ ਨਿਕਲਿਆ ਤੇ ਉਸ ਨੂੰ ਦੇਖ ਭੱਜ ਗਿਆ।
ਇਹ ਵੀ ਪੜ੍ਹੋ : ਅਕਾਲੀ ਦਲ ’ਚੋਂ ਕੱਢੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
ਮਹਿੰਦਰ ਸਿੰਘ ਨੇ ਆਪਣੇ ਬਿਆਨਾਂ ’ਚ ਕਿਹਾ ਕਿ ਜਦੋਂ ਉਸ ਨੇ ਘਰ ਅੰਦਰ ਜਾ ਕੇ ਵੇਖਿਆ ਤਾਂ ਉਸ ਦੀ ਨੂੰਹ ਅਨੀਤਾ ਦੇਵੀ ਕਮਰੇ ਵਿਚ ਬੈੱਡ ਨਾਲ ਫ਼ਰਸ਼ ’ਤੇ ਡਿੱਗੀ ਪਈ ਸੀ, ਜਿਸ ਦੇ ਸਿਰ ਵਿਚੋਂ ਖੂਨ ਕਾਫੀ ਨਿਕਲਿਆ ਹੋਇਆ ਸੀ ਅਤੇ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਉਕਤ ਨੇ ਕਿਹਾ ਕਿ ਉਸ ਨੂੰ ਪੂਰਾ ਯਕੀਨ ਹੈ ਕੇ ਉਸ ਦੀ ਨੂੰਹ ਅਨੀਤਾ ਦੇਵੀ ਦਾ ਕਤਲ ਉਸ ਦੇ ਭਤੀਜੇ ਹਰਪ੍ਰੀਤ ਸਿੰਘ ਨੇ ਕੀਤਾ ਹੈ। ਵਜ੍ਹਾ ਰੰਜਿਸ਼ ਇਹ ਹੈ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਜਿਸ ਦਾ ਉਸ ਦੇ ਘਰ ਜ਼ਿਆਦਾ ਆਉਣਾ ਜਾਣਾ ਸੀ ਜੋ ਮੇਰੀ ਨੂੰਹ ਅਨੀਤਾ ਦੇਵੀ ਨੂੰ ਕਾਫੀ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਮਾੜੀ ਨੀਅਤ ਰੱਖਦਾ ਸੀ। ਸਥਾਨਕ ਪੁਲਸ ਨੇ ਮ੍ਰਿਤਕ ਅਨੀਤਾ ਦੇਵੀ ਦੇ ਸਹੁਰਾ ਮਹਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਜੱਸੋਵਾਲ ਤੇ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਨਜ਼ਰਬੰਦ ਕੀਤੇ ਜਾਣ ’ਤੇ ਬੋਲੇ ਅੰਮ੍ਰਿਤਪਾਲ ਸਿੰਘ, ਸੁਧੀਰ ਸੂਰੀ ਦੇ ਕਾਤਲ ਸੰਦੀਪ ਸੰਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਬੁਢਲਾਡਾ 'ਚ ਵੱਡੀ ਵਾਰਦਾਤ , ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
NEXT STORY