ਹੁਸ਼ਿਆਰਪੁਰ (ਜ.ਬ.) : ਰੱਖੜੀ ਵਾਲੇ ਦਿਨ 9ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਥਾਣਾ ਬੁੱਲ੍ਹੋਵਾਲ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਪਿਤਾ ਹਰਜਿੰਦਰ ਸਿੰਘ ਵਾਸੀ ਰੰਧਾਵਾ ਬਰੋਟਾ ਨੇ ਦੱਸਿਆ ਕਿ ਉਸਦਾ ਲੜਕਾ ਮਨਜੋਤ ਸਿੰਘ (15) ਕਸਬਾ ਵਾਹਿਦ ਆਪਣੇ ਨਾਨਕਿਆਂ ਕੋਲ ਰਹਿੰਦਾ ਸੀ। ਬੀਤੀ ਸ਼ਾਮ ਉਹ ਖੇਤਾਂ 'ਚੋਂ ਪੱਠੇ ਲੈ ਕੇ ਪਰਤਿਆ ਸੀ ਅਤੇ ਰਾਤ ਕਰੀਬ 7.30 ਵਜੇ ਉਸਦੇ ਢਿੱਡ 'ਚ ਦਰਦ ਹੋਈ ਤਾਂ ਉਸਨੇ ਦੱਸਿਆ ਕਿ ਉਸਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਹਾਲਤ ਵਿਗੜ ਜਾਣ 'ਤੇ ਉਸਨੂੰ ਨਜ਼ਦੀਕੀ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਸੋਮਵਾਰ ਸਵੇਰੇ ਉਸਦੀ ਮੌਤ ਹੋ ਗਈ। ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਮ੍ਰਿਤਕ ਦੀ ਭੈਣ ਨੇ ਕਿਹਾ ਹੁਣ ਕਿਸਦੇ ਰੱਖੜੀ ਬੰਨ੍ਹਾਂਗੀ
ਮ੍ਰਿਤਕ ਦੀ ਭੈਣ ਜਸਪ੍ਰੀਤ ਕੌਰ ਨੇ ਨਮ ਅੱਖਾਂ ਨਾਲ ਕਿਹਾ ਕਿ ਮਨਜੋਤ ਉਸਦਾ ਇਕਲੌਤਾ ਭਰਾ ਸੀ ਤੇ ਰੱਖੜੀ ਵਾਲੇ ਦਿਨ ਦਾ ਹਰ ਭੈਣ ਨੂੰ ਇੰਤਜ਼ਾਰ ਰਹਿੰਦਾ ਹੈ, ਪ੍ਰੰਤੂ ਉਸਨੂੰ ਨਹੀਂ ਸੀ ਪਤਾ ਕਿ ਰੱਖੜੀ ਵਾਲੇ ਦਿਨ ਹੀ ਉਹ ਉਸਨੂੰ ਛੱਡ ਕੇ ਚਲਾ ਜਾਵੇਗਾ। ਉਸਨੇ ਕਿਹਾ ਕਿ ਹੁਣ ਉਹ ਕਿਸਦੇ ਰੱਖੜੀ ਬੰਨ੍ਹੇਗੀ।
ਗੰਦਗੀ ਦੇ ਢੇਰ ਨੂੰ ਦੇਖ ਦੁਕਾਨਦਾਰਾਂ ਦਾ ਗੁੱਸਾ ਫੁੱਟਿਆ, ਲਗਾਇਆ ਜਾਮ (pics)
NEXT STORY