ਗੁਰਾਇਆ(ਮੁਨੀਸ਼)— ਬਾਰਿਸ਼ ਦੇ ਕਾਰਨ ਖੜ੍ਹੇ ਗੰਦੇ ਪਾਣੀ ਅਤੇ ਗੰਦਗੀ ਦੇ ਲੱਗੇ ਢੇਰਾਂ ਨੂੰ ਲੈ ਕੇ ਗੁਰਾਇਆ ਦੇ ਬੜਾ ਪਿੰਡ ਰੋਡ ਦੇ ਦੁਕਾਨਦਾਰਾਂ ਦਾ ਗੁੱਸਾ ਫੁੱਟ ਗਿਆ। ਗੁੱਸੇ 'ਚ ਆਏ ਦੁਕਾਨਦਾਰਾਂ ਨੇ ਬੜਾ ਪਿੰਡ ਰੋਡ ਨੂੰ ਬੰਦ ਕਰਕੇ ਜਾਮ ਲਗਾ ਦਿੱਤਾ। ਇਸ ਦੌਰਾਨ ਦੁਕਾਨਦਾਰਾਂ ਅਤੇ ਠੇਕੇਦਾਰਾਂ 'ਚ ਤਿੱਖੀ ਬਹਿਸ ਦੇਖਣ ਨੂੰ ਮਿਲੀ। ਜਾਣਕਾਰੀ ਦਿੰਦੇ ਹੋਏ ਬਲਜਿੰਦਰ ਕਾਲਾ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਬਰਸਾਤ ਅਤੇ ਗਰਮੀ ਦੇ ਮੌਸਮ ਦੇ ਚਲਦਿਆਂ ਫਿਲੌਰ 'ਚ ਗੰਦਗੀ ਅਤੇ ਗੰਦੇ ਪਾਣੀ ਦੇ ਕਾਰਨ ਦਸਤ ਰੋਗ ਫੈਲ ਗਿਆ ਸੀ, ਜਿਸ ਨਾਲ ਲੋਕ ਜਿੱਥੇ ਬੀਮਾਰੀ ਦੀ ਲਪੇਟ 'ਚ ਆ ਗਏ ਸਨ, ਉਥੇ ਹੀ ਕੁਝ ਲੋਕਾਂ ਦੀ ਮੌਤ ਵੀ ਹੋ ਗਈ ਸੀ, ਇਸ ਦੇ ਬਾਵਜੂਦ ਨਗਰ ਕੌਂਸਲ ਗੁਰਾਇਆ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਵਾਰ-ਵਾਰ ਲਿਖਤੀ ਤੌਰ 'ਤੇ ਸ਼ਿਕਾਇਤ ਦੇਣ ਤੋਂ ਬਾਅਦ ਵੀ ਨਾਜਾਇਜ਼ ਪਏ ਕੂੜੇ ਦੇ ਡੰਪ ਨੂੰ ਹਟਾਇਆ ਨਹੀਂ ਜਾ ਰਿਹਾ। 
ਉਨ੍ਹਾਂ ਨੇ ਦੱਸਿਆ ਕਿ ਇਸ ਡੰਪ ਦੇ ਕਾਰਨ ਨੇੜੇ ਦੇ ਦੁਕਾਨਦਾਰਾਂ ਦਾ ਦੁਕਾਨਾਂ 'ਚ ਬੈਠਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਸਾਹਮਣੇ 3 ਬੈਂਕ, ਇਕ ਪਲੇ-ਵੇ-ਸਕੂਲ, ਇਕ ਹਸਪਤਾਲ ਹੈ, ਜਿੱਥੇ ਰੋਜ਼ਾਨਾ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਪਰ ਇਸ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਇਹ ਜਾਮ ਲਗਾਇਆ ਗਿਆ ਹੈ। ਇੰਨਾ ਹੀ ਨਹੀਂ ਕੂੜਾ ਚੁੱਕਣ ਵਾਲੀਆਂ ਟਰੈਕਟਰ-ਟਰਾਲੀਆਂ ਨੂੰ ਵੀ ਘੇਰ ਲਿਆ ਗਿਆ, ਜਿਸ ਦੀ ਸੂਚਨਾ ਮਿਲਣ 'ਤੇ ਠੇਕੇਦਾਰ ਮੌਕੇ 'ਤੇ ਪਹੁੰਚੇ। ਇਸ ਦੌਰਾਨ ਠੇਕੇਦਾਰ ਅਤੇ ਧਰਨਾਕਾਰੀਆਂ ਦੀ ਬਹਿਸ ਹੋ ਗਈ ਅਤੇ ਠੇਕੇਦਾਰ ਮੌਕੇ ਤੋਂ ਚਲਾ ਗਿਆ। ਧਰਨੇ ਤੋਂ ਬਾਅਦ ਨਗਰ ਕੌਂਸਲ ਗੁਰਾਇਆ ਦੇ ਕਰਮਚਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਸਫਾਈ ਕਰਵਾਉਣ ਅਤੇ ਦਵਾਈ ਪਾਉਣ ਦਾ ਭਰੋਸਾ ਦਿੱਤਾ।
ਲੜਾਈ ਝਗੜੇ ਤੇ ਮਾਰਕੁੱਟ ਦੇ ਮਾਮਲੇ 'ਚ 3 ਨਾਮਜ਼ਦ
NEXT STORY