ਮੋਗਾ (ਆਜ਼ਾਦ) : ਧਰਮਕੋਟ 'ਚ ਦੋ ਭਰਾਵਾਂ ਵੱਲੋਂ ਕਥਿਤ ਮਿਲੀਭੁਗਤ ਨਾਲ ਇਕ ਗੁਦਾਮ 'ਚ ਰੱਖਿਆ ਲੱਖਾਂ ਰੁਪਏ ਦਾ ਰੈਡੀਮੇਡ ਅਤੇ ਦੂਸਰਾ ਕੱਪੜਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਧਰਮਕੋਟ ਪੁਲਸ ਵੱਲੋਂ ਪਰਮਪਾਲ ਸਿੰਘ ਨਿਵਾਸੀ ਪਿੰਡ ਚੁੱਘਾ ਖੁਰਦ ਦੀ ਸ਼ਿਕਾਇਤ 'ਤੇ ਇੰਦਰਸ਼ੇਖਰ ਉਰਫ ਕਾਂਚਾ ਅਤੇ ਗੁਲਸ਼ਨ ਨਿਵਾਸੀ ਨੇੜੇ ਸ਼ੋਅ ਰੂਮ ਲੁਧਿਆਣਾ ਤੋਂ ਰੈਡੀਮੇਡ ਅਤੇ ਦੂਸਰਾ ਕੱਪੜਾ ਲਿਆ ਕੇ ਆਪਣੇ ਗੁਦਾਮ ਜੋ ਗੁਰਦੁਆਰਾ ਬਾਬਾ ਪੂਰਨ ਸਿੰਘ ਦੇ ਕੋਲ ਹੈ 'ਚ ਰੱਖਦਾ ਸੀ, ਜਿਸ ਨੂੰ ਉਹ ਦੁਕਾਨਦਾਰਾਂ ਨੂੰ ਸਪਲਾਈ ਕਰਦਾ ਸੀ ਅਤੇ ਦੁਕਾਨਦਾਰਾਂ ਦਾ ਮਾਲ ਵੀ ਉਹ ਲੁਧਿਆਣਾ ਤੋਂ ਲੈ ਕੇ ਆਉਂਦਾ ਸੀ।
ਬੀਤੇ ਦਿਨੀਂ ਉਹ ਜਦੋਂ ਕੈਂਟਰ 'ਚ ਕੱਪੜਾ ਲੈ ਕੇ ਲੁਧਿਆਣਾ ਤੋਂ ਚੱਲਿਆਂ ਤਾਂ ਆਰੋਪੀ ਚੰਦਰਸ਼ੇਖਰ ਨੇ ਮੈਨੂੰ ਕਿਹਾ ਕਿ ਉਸਦਾ ਰਿਸ਼ਤੇਦਾਰ ਕੋਟ ਈਸੇ ਖਾਂ ਹੈ, ਉਸਨੇ ਮਿਲਣ ਲਈ ਜਾਣਾ ਹੈ ਅਤੇ ਉਹ ਵੀ ਮੇਰੇ ਨਾਲ ਧਰਮਕੋਟ ਆ ਗਿਆ ਅਤੇ ਮੇਰੇ ਨਾਲ ਹੀ ਉਸਨੇ ਮੇਰੇ ਕੈਂਟਰ ਤੋਂ ਕੱਪੜਾ ਉਤਾਰ ਕੇ ਗੁਦਾਮ 'ਚ ਰੱਖਿਆ ਅਤੇ ਮੈਂ ਉਥੋਂ ਆਪਣੇ ਘਰ ਚਲਾ ਗਿਆ। ਬਾਅਦ 'ਚ ਉਕਤ ਨੇ ਆਪਣੇ ਭਰਾ ਗੁਲਸ਼ਨ ਨੂੰ ਬੁਲਾਇਆ ਅਤੇ ਉਹ ਛੋਟਾ ਹਾਥੀ ਲੈ ਕੇ ਆ ਗਿਆ ਅਤੇ ਉਥੇ ਪਿਆ ਲੱਖਾਂ ਰੁਪਏ ਦੀ ਕੀਮਤ ਦਾ ਰੈਡੀਮੇਡ ਅਤੇ ਹੋਰ ਕੱਪੜਾ ਛੋਟੇ ਹਾਥੀ 'ਚ ਲੱਦ ਕੇ ਲੈ ਗਿਆ, ਜਿਸ ਦਾ ਪਤਾ ਮੈਨੂੰ ਸਵੇਰੇ ਲੱਗਾ ਅਤੇ ਮੈਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।
ਖੇਤਾਂ 'ਚੋਂ ਮਿਲੀ ਗੁੰਮ ਹੋਈ ਔਰਤ ਦੀ ਲਾਸ਼, ਦੋ ਖਿਲਾਫ ਮਾਮਲਾ ਦਰਜ
NEXT STORY