ਪੰਚਕੂਲਾ (ਭਾਸ਼ਾ) - ਸੀ. ਬੀ. ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਰੋਹਤਕ ਦੇ ਆਪਣਾ ਘਰ 'ਆਸਰਾ ਗ੍ਰਹਿ' ਵਿਚ ਵਾਂਝੇ ਵਰਗ ਦੀਆਂ ਲੜਕੀਆਂ ਦੇ ਯੌਨ ਸ਼ੋਸ਼ਣ ਦੇ ਮਾਮਲਿਆਂ ਵਿਚ ਅੱਜ ਤਿੰਨ ਲੋਕਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਮਾਮਲਾ ਆਸਰਾ ਗ੍ਰਹਿ ਵਿਚ ਰਹਿਣ ਵਾਲੀਆਂ ਲੜਕੀਆਂ ਦੇ ਯੌਨ ਸ਼ੋਸ਼ਣ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਅਤੇ ਉਨ੍ਹਾਂ ਤੋਂ ਬੰਧੂਆ ਮਜ਼ਦੂਰੀ ਕਰਵਾਉਣ ਨਾਲ ਜੁੜਿਆ ਹੈ। ਸਰਕਾਰੀ ਧਨ ਨਾਲ ਚੱਲਣ ਵਾਲੇ ਆਸਰਾ ਗ੍ਰਹਿ ਦੀ ਸੰਚਾਲਿਕਾ ਜਸਵੰਤੀ ਦੇਵੀ, ਉਸ ਦੇ ਜਵਾਈ ਜੈ ਭਗਵਾਨ ਅਤੇ ਵਾਹਨ ਚਾਲਕ ਸਤੀਸ਼ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਪੰਚਕੂਲਾ ਦੀ ਅਦਾਲਤ ਨੇ 18 ਅਪ੍ਰੈਲ ਨੂੰ ਮਾਮਲੇ ਵਿਚ 9 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਅੱਜ ਸਜ਼ਾ ਸੁਣਾਈ। ਹਰਿਆਣਾ ਸਰਕਾਰ ਨੇ 2012 ਵਿਚ ਆਪਣਾ ਘਰ ਬੰਦ ਕਰ ਦਿੱਤਾ ਸੀ। ਆਸਰਾ ਗ੍ਰਹਿ ਵਿਚ ਵਾਂਝੇ ਅਤੇ ਮਾਨਸਿਕ ਤੌਰ 'ਤੇ ਕਮਜ਼ੋਰ ਲੋਕ ਰਹਿੰਦੇ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਲੜਕੀਆਂ ਸਨ। ਜਸਵੰਤੀ ਦੇਵੀ ਦੇ ਭਰਾ ਜਸਵੰਤ ਸਿੰਘ ਨੂੰ 7 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। 2 ਕਰਮਚਾਰੀਆਂ ਸ਼ੀਲਾ ਅਤੇ ਵੀਣਾ ਅਤੇ ਬੇਟੀ ਸੁਸ਼ਮਾ ਨੂੰ ਰਿਹਾਅ ਕਰ ਦਿੱਤਾ, ਕਿਉਂਕਿ ਉਹ ਪਹਿਲਾਂ ਹੀ ਜੇਲ ਦੀ ਸਜ਼ਾ ਕੱਟ ਚੁੱਕੀਆਂ ਹਨ। 'ਅਪਨਾ ਘਰ' ਉਦੋਂ ਸੁਰਖੀਆਂ ਵਿਚ ਆਇਆ ਸੀ, ਜਦੋਂ 7 ਮਈ 2012 ਨੂੰ ਉਥੋਂ ਤਿੰਨ ਵਿਅਕਤੀ ਦੌੜ ਗਏ ਸਨ। ਉਸ ਤੋਂ ਬਾਅਦ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਉਥੇ ਛਾਪੇਮਾਰੀ ਕਰ ਕੇ 100 ਤੋਂ ਵੱਧ ਵਿਅਕਤੀਆਂ ਨੂੰ ਛੁਡਾਇਆ।
ਬੱਚਾ ਨਾ ਹੋਣ ਤੋਂ ਦੁਖੀ ਵਿਅਕਤੀ ਨੇ ਕੀਤੀ ਖੁਦਕੁਸ਼ੀ
NEXT STORY