ਹਿਮਾਚਲ ਪ੍ਰਦੇਸ਼/ਸੋਲਨ/ਜਲੰਧਰ (ਵੈੱਬ ਡੈਸਕ, ਸੋਨੂੰ, ਪਾਲੀ)- ਹਿਮਾਚਲ ਪ੍ਰਦੇਸ਼ ਵਿਚ ਜਲੰਧਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਕਤਲ ਕਰ ਦੇਣ ਵਾਲੀ ਦੁਖ਼ਭਰੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸੋਲਨ ਜ਼ਿਲ੍ਹਾ ਦੇ ਉਪਮੰਡਲ ਨਾਲਾਗੜ ਦੇ ਤਹਿਤ ਨਾਲਾਗੜ-ਰਾਮਸ਼ਹਿਰ ਮਾਰਗ 'ਤੇ ਪੈਂਦੀ ਪ੍ਰੀਤ ਕਾਲੋਨੀ ਵਿਚ ਅਣਪਛਾਤੇ ਨੌਜਵਾਨਾਂ ਵੱਲੋਂ 2 ਸਕੇ ਭਰਾਵਾਂ ਦਾ ਚਾਕੂ ਮਾਰ-ਮਾਰ ਕਤਲ ਕਰ ਦਿੱਤਾ ਗਿਆ। ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕਾਂ ਦੀ ਪਛਾਣ ਵਰੁਣ ਅਤੇ ਕੁਨਾਲ ਵਾਸੀ ਤਹਿਸੀਲ ਨਕੋਦਰ ਜਲੰਧਰ ਵਜੋਂ ਹੋਈ ਹੈ। ਇਹ ਦੋਵੇਂ ਨਾਲਾਗੜ ਦੇ ਵਾਰਡ ਨੰਬਰ-2 ਵਿਚ ਕਿਰਾਏ ਦੇ ਮਕਾਨ 'ਤੇ ਰਹਿੰਦੇ ਸਨ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਵੀ ਜਲੰਧਰ ਦੇ ਹੀ ਦੱਸੇ ਜਾ ਰਹੇ ਹਨ।
ਇਸ ਦੋਹਰੇ ਕਤਲ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰ ਚਾਕੂ ਨਾਲ ਹਮਲਾ ਕਰਕੇ ਸੜਕ ਦੇ ਕਿਨਾਰੇ ਦੋਵੇਂ ਭਰਾਵਾਂ ਨੂੰ ਮਾਰ ਰਹੇ ਸਨ ਅਤੇ ਲੋਕ ਉਸ ਸਮੇਂ ਉਥੋਂ ਲੰਘ ਵੀ ਰਹੇ ਸਨ ਪਰ ਕਿਸੇ ਨੇ ਵੀ ਹਮਲਾਵਰਾਂ ਤੋਂ ਦੋਵਾਂ ਭਰਾਵਾਂ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਤਲ ਦੀ ਇਸ ਘਟਨਾ ਨੂੰ ਮੌਕੇ 'ਤੇ ਖੜ੍ਹੇ ਇਕ ਵਿਅਕਤੀ ਨੇ ਆਪਣੇ ਮੋਬਾਇਲ ਫੋਨ 'ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਦੋਵੇਂ ਭਰਾਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਹਾਂ ਦੀ ਮੌਤ ਹੋ ਗਈ।
ਰੇਕੀ ਤੋਂ ਬਾਅਦ ਦਿੱਤਾ ਵਾਰਦਾਤ ਨੂੰ ਅੰਜਾਮ
ਨਕੋਦਰ ਦੇ ਪਿੰਡ ਖੀਵਾ ਦੇ ਵਸਨੀਕ ਵਰੁਣ ਅਤੇ ਕੁਨਾਲ ਨਾਲਾਗੜ੍ਹ ਦੇ ਵਾਰਡ-6 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਵਰੁਣ ਲੰਬੇ ਸਮੇਂ ਤੋਂ ਨਾਲਾਗੜ੍ਹ 'ਚ ਕੰਮ ਕਰ ਰਿਹਾ ਸੀ। ਇਨ੍ਹੀਂ ਦਿਨੀਂ ਉਸ ਦਾ ਛੋਟਾ ਭਰਾ ਕੁਨਾਲ ਵੀ ਉਸ ਨੂੰ ਮਿਲਣ ਆਇਆ ਹੋਇਆ ਸੀ।
ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਵੀ ਨਕੋਦਰ ਤੋਂ ਆਏ ਸਨ। ਲੋਕਾਂ ਦਾ ਕਹਿਣਾ ਹੈ ਕਿ ਨਾਲਾਗੜ੍ਹ ਪਹੁੰਚ ਕੇ ਤਿੰਨੋਂ ਕਾਤਲ ਦੋਵਾਂ ਭਰਾਵਾਂ ਦੀ ਰੇਕੀ ਵੀ ਕਰ ਰਹੇ ਸਨ ਅਤੇ ਉਨ੍ਹਾਂ ਬਾਰੇ ਪੁੱਛ ਰਹੇ ਸਨ।
ਇਹ ਵੀ ਪੜ੍ਹੋ- ਭੁਲੱਥ ਦੇ ਨੌਜਵਾਨ ਦਾ ਮਨੀਲਾ 'ਚ ਕਤਲ, 5 ਭੈਣਾਂ ਦਾ ਸੀ ਇਕਲੌਤਾ ਭਰਾ
ਮ੍ਰਿਤਕ ਨੌਜਵਾਨ ਦੇ ਮਾਮੇ ਨੇ ਦੋਸ਼ ਲਾਇਆ ਕਿ ਨਕੋਦਰ ਦਾ ਗੌਰਵ ਗਿੱਲ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਜਲੰਧਰ ਬੁਲਾ ਰਿਹਾ ਸੀ ਪਰ ਜਦੋਂ ਉਹ ਨਾ ਆਏ ਤਾਂ ਉਹ ਆਪਣੇ ਦੋ ਦੋਸਤਾਂ ਨਾਲ ਨਾਲਾਗੜ੍ਹ ਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤਾ ਹੈ। ਡੀ. ਐੱਸ. ਪੀ. ਨਾਲਾਗੜ੍ਹ ਫਿਰੋਜ਼ ਖਾਨ ਨੇ ਦੱਸਿਆ ਕਿ ਦੋ ਸਕੇ ਭਰਾਵਾਂ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਫੜੇ ਜਾਣਗੇ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਖ਼ੂਨ ਹੋਇਆ ਪਾਣੀ, ਜਲਾਲਾਬਾਦ 'ਚ ਪਿਓ ਨੇ ਕਹੀ ਨਾਲ ਵੱਢ ਨਸ਼ੇੜੀ ਪੁੱਤ ਦਾ ਕੀਤਾ ਕਤਲ
ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਵਿਖੇ ਸ਼ਮਸ਼ਾਨਘਾਟ 'ਚ ਦੋ ਔਰਤਾਂ ਕਰ ਰਹੀਆਂ ਸਨ ਅਜਿਹਾ ਸ਼ਰਮਨਾਕ ਕੰਮ, ਪਿੰਡ 'ਚ ਪਿਆ ਭੜਥੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਵਿਚ ਫਿਰ ਦੋਹਰਾ ਕਤਲ ਕਾਂਡ, ਪਤੀ-ਪਤਨੀ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
NEXT STORY