ਅੰਮ੍ਰਿਤਸਰ (ਨੀਰਜ): ਬੀ.ਐੱਸ.ਐੱਫ. ਅੰਮ੍ਰਿਤਸਰ ਸੈਕਟਰ ਅਤੇ ਦਿਹਾਤੀ ਪੁਲਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਪੁਲਸ ਥਾਣਾ ਭਿੰਡੀ ਸੈਦਾਂ ਦੇ ਇਲਾਕੇ ਵਿਚ ਸਥਿਤ ਪਿੰਡ ਘੋਗਾ ਵਿਚ 125 ਕਰੋੜ ਦੀ ਹੈਰੋਇਨ, ਦੋ ਪਿਸਤੌਲ ਅਤੇ 60 ਜਿੰਦਾ ਕਾਰਤੂਸ ਜ਼ਬਤ ਕੀਤੇ ਹਨ। ਇਸ ਦੇ ਨਾਲ ਹੀ ਦੋ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਸੁਰੱਖਿਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਡਰੋਨ ਦੇ ਜ਼ਰੀਏ ਆਈ ਇਕ ਵੱਡੀ ਖੇਪ ਕਿਸੇ ਤਸਕਰ ਨੇ ਆਪਣੇ ਘਰ ਵਿਚ ਛੁਪਾਈ ਹੋਈ ਹੈ, ਜਿਸ ਤੋਂ ਬਾਅਦ ਬੀ.ਐੱਸ.ਐੱਫ ਅਤੇ ਪੁਲਸ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਅਤੇ ਇਹ ਵੱਡੀ ਸਫਲਤਾ ਹਾਸਲ ਕੀਤੀ ਗਈ। ਫਿਲਹਾਲ ਤਸਕਰਾਂ ਦੇ ਪਿਛਲੇ ਅਤੇ ਅਗਲੇ ਸਬੰਧਾਂ ਦੀ ਭਾਲ ਕੀਤੀ ਜਾ ਰਹੀ ਹੈ।
9 ਫਰਵਰੀ ਨੂੰ ਹੋਵੇਗਾ ਵੱਡਾ ਇਕੱਠ; ਮਹਿਲ ਕਲਾਂ ਹਸਪਤਾਲ ‘ਚ ਡਾਕਟਰਾਂ ਦੀ ਘਾਟ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਐਲਾਨ
NEXT STORY