ਅੰਮ੍ਰਿਤਸਰ (ਨੀਰਜ)- ਭਾਰਤ ਪਾਕਿਸਤਾਨ ਬਾਰਡਰ ’ਤੇ ਦੇਸ਼ ਦੀ ਫਸਟ ਲਾਈਨ ਆਫ ਡਿਫੈਂਸ ਹੁਣ ਹੈਰੋਇਨ ਸਮੱਗਲਰਾਂ ਦੇ ਘਰਾਂ ’ਚ ਵੜ ਕੇ ਵੀ ਗ੍ਰਿਫਤਾਰ ਕਰਨ ਲੱਗੀ ਹੈ। ਇਸ ਤੋਂ ਪਹਿਲਾਂ ਵੀ ਬੀ. ਐੱਸ. ਐੱਫ. ਨੇ ਪਿਛਲੇ ਸਾਲ 4 ਜੂਨ ਦੇ ਦਿਨ ਪੁਲਸ ਨਾਲ ਮਿਲ ਕੇ ਅੰਮ੍ਰਿਤਸਰ ਦੇ ਹੀ ਇਕ ਬਦਨਾਮ ਸਮੱਗਲਰ ਦੀ ਕੋਠੀ ’ਚ ਰੇਡ ਕਰ ਕੇ 2 ਕਰੋੜ ਰੁਪਏ ਦੀ ਡਰੱਗ ਮਨੀ ਫੜੀ ਸੀ। ਇੰਨਾ ਹੀ ਨਹੀਂ ਪੁਲਸ ਨਾਲ ਮਿਲ ਕੇ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਏ ਜਾ ਰਹੇ ਏਂਬੁਸ਼ ਵੀ ਸਫ਼ਲ ਸਾਬਤ ਹੋ ਰਹੇ ਹਨ। ਹੁਣ ਤਕ ਇਕ ਦਰਜਨ ਤੋਂ ਵੱਧ ਸਮੱਗਲਰਾਂ ਨੂੰ ਜੁਆਇੰਟ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦੀ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅਜਨਾਲਾ ਦੇ ਚਕਬਲ ਪਿੰਡ ’ਚ ਜਿਸ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਆਪਣੇ ਘਰ ਦੀ ਪੇਟੀ ’ਚ ਹੈਰੋਇਨ ਦੀ ਖੇਪ ਨੂੰ ਸਫੈਦ ਕੱਪੜੇ ’ਚ ਲਪੇਟ ਕੇ ਲੁਕਾਇਆ ਪਰ ਬੀ. ਐੱਸ. ਐੱਫ. ਨੂੰ ਇਨ੍ਹਾਂ ਦੀ ਪੁਖਤਾ ਸੂਚਨਾ ਸੀ ਕਿ ਖੇਪ ਕਿਥੇ ਲੁਕਾਈ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੇ ਬਦਲਿਆ ਮਿਜਾਜ਼, ਕੜਾਕੀ ਧੁੱਪ ਤੋਂ ਬਾਅਦ ਹੁਣ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ
ਅਜਨਾਲਾ ਦੇ ਇਲਾਕੇ ’ਚ ਸਮੱਗਲਰ ਦੀਆਂ ਸਰਗਰਮੀਆਂ ਵਧੀਆਂ
ਪਿਛਲੇ ਕੁਝ ਮਹੀਨਿਆਂ ਤੋਂ ਇਹ ਦੇਖਣ ’ਚ ਆਇਆ ਹੈ ਕਿ ਕਸਬਾ ਅਜਨਾਲਾ ਦੇ ਸਰਹੱਦੀ ਇਲਾਕਿਆਂ ’ਚ ਡਰੋਨ ਦੀ ਮੂਵਮੈਂਟ ਅਤੇ ਸਮੱਗਲਰ ਦੀਆਂ ਸਰਗਰਮੀਆਂ ਕਾਫੀ ਵਧ ਗਈ ਹੈ। ਖਾਸ ਤੌਰ ’ਤੇ ਬਲੱੜਵਾਲ ਇਲਾਕੇ ’ਚ ਕਾਫੀ ਗਿਣਤੀ ’ਚ ਡਰੋਨ ਫੜੇ ਜਾ ਚੁੱਕੇ ਹਨ ਅਤੇ ਸਮੱਗਲਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਹਾਲਾਂਕਿ ਪੁਲਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਸ਼ੇ ਦੀ ਸਮੱਗਲਿੰਗ ’ਤੇ ਲਗਾਮ ਲਾਈ ਜਾ ਚੁੱਕੀ ਹੈ ਪਰ ਜਿਸ ਤਰ੍ਹਾਂ ਨਾਲ ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. ਨੇ ਸਮੱਗਲਰ ਦੇ ਘਰ ’ਚੋਂ 7 ਕਰੋੜ ਦੀ ਹੈਰੋਇਨ ਜ਼ਬਤ ਕੀਤੀ ਹੈ। ਉਸ ਤੋਂ ਪੁਲਸ ਦੇ ਦਾਅਵਿਆਂ ਦੀ ਵੀ ਪੋਲ ਖੁੱਲ੍ਹ ਰਹੀ ਹੈ।
532 ਕਿਲੋ ਹੈਰੋਇਨ ਦੇ ਮਾਮਲੇ ’ਚ ਹੁਣ ਵੀ ਕਈ ਸਮੱਗਲਰ ਲੋੜੀਂਦੇ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਜੂਨ 2019’ਚ ਪਾਕਿਸਤਾਨ ’ਚ ਆਏ ਨਮਕ ਦੀਆਂ ਬੋਰੀਆਂ ’ਚ ਕਸਟਮ ਵਿਭਾਗ ਨੇ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਨੂੰ ਜ਼ਬਤ ਕੀਤਾ ਸੀ ਅਤੇ ਮਾਸਟਰਮਾਈਂਡ ਰਣਜੀਤ ਸਿੰਘ ਚੀਤਾ ਨੂੰ ਵੀ ਐੱਨ. ਆਈ. ਏ., ਅੰਮ੍ਰਿਤਸਰ ਪੁਲਸ ਅਤੇ ਹਰਿਆਣਾ ਪੁਲਸ ਦੇ ਜੁਆਇੰਟ ਆਪ੍ਰੇਸ਼ਨ ਨਾਲ ਸਿਰਸਾ ’ਚ ਗ੍ਰਿਫਤਾਰ ਕੀਤਾ ਸੀ ਪਰ ਹੁਣ ਵੀ ਇਸ ਕੇਸ ’ਚ ਲੋੜੀਂਦੇ ਕੁਝ ਸਮੱਗਲਰ ਆਪਣੀ ਸਰਗਰਮੀਆਂ ਨੂੰ ਜਾਰੀ ਰੱਖੇ ਹੋਏ ਹਨ ਅਤੇ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ ਤੋਂ ਬਾਹਰ ਚੱਲ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਡਰਾਈ ਡੇਅ ਘੋਸ਼ਿਤ
ਕੱਟੀਆਂ ਪਤੰਗਾਂ ਵਾਂਗ ਡਿੱਗ ਰਹੇ ਡਰੋਨ
ਭਾਰਤ-ਪਾਕਿਸਤਾਨ ਬਾਰਡਰ ’ਤੇ ਡਰੋਨ ਮੂਵਮੈਂਟ ਦੇ ਅਗਲੇ ਪਿਛਲੇ ਸਾਰੇ ਰਿਕਾਰਡ ਟੁੱਟ ਚੁੱਕੇ ਹਨ ਅਤੇ 300 ਤੋਂ ਵੱਧ ਡਰੋਨ ਫੜੇ ਜਾ ਚੁੱਕੇ ਹਨ ਇਸ ਦੇ ਬਾਵਜੂਦ ਡਰੋਨ ਦੀ ਮੂਵਮੈਂਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਖੇਤਾਂ ’ਚ ਕੱਟੀ ਪਤੰਗਾਂ ਦੀ ਤਰ੍ਹਾਂ ਡਰੋਨ ਡਿੱਗੇ ਮਿਲਦੇ ਹਨ ਅਤੇ ਆਏ ਦਿਨ ਕਿਸੇ ਨਾ ਕਿਸੇ ਇਲਾਕੇ ’ਚ ਡਰੋਨ ਫੜਿਆ ਜਾ ਰਿਹਾ ਹੈ ਇਹ ਕੌਣ ਲੋਕ ਹੈ ਜੋ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ ਤੋਂ ਬਾਹਰ ਹੈ ਅਤੇ ਡਰੋਨ ਉਡਾ ਰਹੇ ਹਨ ਇਸ ਦਾ ਜਵਾਬ ਕੋਈ ਨਹੀਂ ਦੇ ਰਿਹਾ ਹੈ।
ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਅੰਮ੍ਰਿਤਸਰ ਤੋਂ ਚੱਲੇਗੀ ਸਪੈਸ਼ਲ ਰੇਲਗੱਡੀ
ਜੇਲ੍ਹਾਂ ਤੋਂ ਚੱਲ ਰਿਹਾ ਹੈ ਨੈੱਟਵਰਕ
ਪੁਰਾਣੇ ਸਮੱਗਲਰ ਜੇਲ੍ਹਾਂ ਦੇ ਅੰਦਰ ਤੋਂ ਆਪਣਾ ਨੈੱਟਵਰਕ ਚਲਾ ਰਹੇ ਹਨ ਅਤੇ ਜੇਲ੍ਹ ਅੰਦਰ ਬੈਠੇ ਹੀ ਆਪਣੇ ਗੁਰਗਿਆਂ ਨੂੰ ਹੁਕਮ ਜਾਰੀ ਕਰ ਰਹੇ ਹਨ ਜਦਕਿ ਵਿਦੇਸ਼ਾਂ ’ਚ ਬੈਠੇ ਸਮੱਗਲਰ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣੇ ਝਾਂਸੇ ’ਚ ਫਸਾ ਕੇ ਸਮੱਗਲਰੀ ਕਰਵਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fastag ਦੇ ਨਵੇਂ ਨਿਯਮ ਲਾਗੂ, ਜਾਣਕਾਰੀ ਨਾ ਹੋਣ 'ਤੇ ਲੱਗ ਸਕਦੈ ਜੁਰਮਾਨਾ ਜਾਂ ਡਬਲ ਟੋਲ ਚਾਰਜ
NEXT STORY