ਤਰਨਤਾਰਨ (ਰਮਨ)-ਭਾਰਤ ਪਾਕਿਸਤਾਨ ਸਰਹੱਦ ਵਿਖੇ ਅੱਜ ਬੀ. ਐੱਸ. ਐੱਫ. ਵਲੋਂ 3 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਬੀ. ਐੱਸ. ਐੱਫ. ਵਲੋਂ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ 15 ਕਰੋੜ ਰੁਪਏ ਦੱਸੀ ਜਾਂਦੀ ਹੈ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੀ 138 ਬਟਾਲੀਅਨ ਅਤੇ ਰੋਰਨਵਾਲਾ 88 ਬਟਾਲੀਅਨ ਸੈਕਟਰ ਅੰਮ੍ਰਿਤਸਰ ਵਲੋਂ ਬੀ. ਓ. ਪੀ. ਭਰੋਪਾਲ ਵਿਖੇ ਬੀਤੀ ਰਾਤ ਕੁੱਝ ਸਮੱਗਲਰਾਂ ਦੀ ਹਰਕਤ ਹੁੰਦੀ ਦੇਖੀ, ਜਿਸ ਦੌਰਾਨ ਜਵਾਨ ਅਲਰਟ ਹੋ ਗਏ ਅਤੇ ਉਨ੍ਹਾਂ ਨੇ ਸਮੱਗਲਰਾਂ ਨੂੰ ਲਲਕਾਰਦੇ ਹੋਏ ਫਾਇਰ ਵੀ ਕੀਤਾ ਪਰ ਹਨੇਰੇ ਅਤੇ ਫਸਲਾਂ ਦਾ ਲਾਭ ਲੈਂਦੇ ਹੋਏ ਸਮੱਗਲਰ ਬਾਰਡਰ ਤੋਂ ਵਾਪਸ ਦੌੜ ਗਏ। ਇਸ ਦੌਰਾਨ ਚਲਾਈ ਗਈ ਸਰਚ ਮੁਹਿੰਮ ਤਹਿਤ ਕੁੱਲ 5 ਪੈਕਟ ਹੈਰੋਇਨ ਜਿਨ੍ਹਾਂ 'ਚ (ਚਾਰ 500 ਗ੍ਰਾਮ ਅਤੇ ਇਕ ਪੈਕਟ ਕਿਲੋ), ਜਿਨ੍ਹਾਂ ਦਾ ਭਾਰ 3 ਕਿਲੋ ਦੱਸਿਆ ਜਾਂਂਦਾ ਹੈ। ਕੁਝ ਦਿਨ ਪਹਿਲਾਂ ਵੀ ਬੀ. ਐੱਸ. ਐੱਫ. ਵਲੋਂ 2 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਬੀ. ਐੱਸ. ਐੱਫ. ਵਲੋਂ ਹੁਣ ਤੱਕ ਕੁੱਲ 152.425 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।
ਅੰਮ੍ਰਿਤਸਰ : ਸਿਵਲ ਹਸਪਤਾਲ 'ਚੋਂ ਅਗਵਾ ਹੋਇਆ ਬੱਚਾ ਬਰਾਮਦ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ
NEXT STORY