ਤਪਾ ਮੰਡੀ (ਸ਼ਾਮ,ਗਰਗ): ਕਾਂਗਰਸ ਪਾਰਟੀ ਦੇ ਲੀਡਰ ਪੰਜਾਬ ਦੀ ਭਲਾਈ ਲਈ ਨਹੀਂ ਸਗੋਂ ਆਪੋ ਆਪਣੀਆਂ ਕੁਰਸੀਆਂ ਸਲਾਮਤ ਰੱਖਣ ਦੀ ਲੜਾਈ ਲੜ ਰਹੇ ਹਨ ਕਿਉਂਕਿ ਇਨ੍ਹਾਂ ਵਿੱਚ ਆਪਸੀ ਮੱਤਭੇਦ ਹੀ ਅੰਨ੍ਹੇ ਹੋ ਗਏ ਹਨ ਜੋ ਇੱਕ ਦੂਜੇ ਨੂੰ ਦਬਾ ਕੇ ਆਪ ਵੱਡਾ ਰੁਤਬਾ ਹਾਸਲ ਕਰਨ ਲਈ ਮਿਹਨਤ ਕਰ ਰਹੇ ਹਨ ਜੋ ਇਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਰਨੀ ਚਾਹੀਦੀ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਲੀਡਰ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਨੇ ਤਪਾ ਪਹੁੰਚਣ ਤੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੋ ਵੀ ਬਿੱਲ ਜਾਂ ਕਾਨੂੰਨ ਮਾਰਚ ਦੇ ਵਿਧਾਨ ਸਭਾ ਸੈਸ਼ਨ ਦੌਰਾਨ ਪਾਸ ਕੀਤਾ ਜਾਂਦਾ ਹੈ ਉਹ ਅਪ੍ਰੈਲ ਤੋਂ ਲਾਗੂ ਹੋਣਾ ਚਾਹੀਦਾ ਹੈ ਪਰ 15 ਅਗਸਤ ਤੱਕ ਦਾ ਸਮਾਂ ਆ ਗਿਆ ਹੈ ਇਨ੍ਹਾਂ ਨੇ ਅੱਜ ਤੱਕ ਪੰਜਾਬ ਦੇ ਲੋਕਾਂ ਨਾਲ 1500 ਰੁਪਏ ਪੈਨਸ਼ਨ ਕੀਤੇ ਜਾਣ ਦਾ ਵਾਅਦਾ ਪੂਰਾ ਨਹੀਂ ਕੀਤਾ।
ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਮੁੰਡੇ ਨੂੰ ਵਿਦੇਸ਼ ਭੇਜਣ ਦੇ ਲਾਰੇ 'ਚ ਫਸਿਆ ਪਰਿਵਾਰ, ਉਹ ਹੋਇਆ ਜੋ ਸੋਚਿਆ ਨਾ ਸੀ
ਉਨ੍ਹਾਂ ਦੱਸਿਆ ਕਿ ਇਹ ਪੰਜਾਬ ਦੇ ਹਿੱਤਾਂ ਦੀ ਨਹੀਂ ਸਗੋਂ ਆਪਣੇ ਕੱਦ ਨੂੰ ਉੱਚਾ ਕਰਨ ਦੀ ਲੜਾਈ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਹਲਕਾ ਭਦੌੜ ਦੇ ਵਰਕਰਾਂ ਦੇ ਕੁਝ ਵਰਕਰਾਂ ਜਿਨ੍ਹਾਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਵੱਡੀ ਗਿਣਤੀ ਵਿਚ ਆਗੂ ਹਲਕਾ ਭਦੌੜ ਤੋਂ ਦਰਬਾਰਾ ਸਿੰਘ ਗੁਰੂ ਨੂੰ ਉਮੀਦਵਾਰ ਬਣਾਏ ਜਾਣ ਦੀ ਮੰਗ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਜੋ ਵੀ ਹਾਈ ਕਮਾਂਡ ਦਾ ਹੁਕਮ ਹੋਵੇਗਾ ਉਨ੍ਹਾਂ ਦੇ ਸਿਰ ਮੱਥੇ ਹੈ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਉਹ ਲਗਭਗ ਸਾਢੇ ਚਾਰ ਸਾਲ ਦਾ ਸਮਾਂ ਲੋਕਾਂ ਨਾਲ ਵਿਚਰ ਚੁੱਕੇ ਹਨ ਜਿਸ ਨਾਲ ਉਨ੍ਹਾਂ ਦੀ ਪਰਿਵਾਰਕ ਸਾਂਝ ਹੈ। ਇਸ ਲਈ ਦੁੱਖ ਸੁਖ ਵਿੱਚ ਸ਼ਰੀਕ ਹੋਣਾ ਸਾਡਾ ਫ਼ਰਜ਼ ਹੈ ਨਾ ਕਿ ਟਿਕਟ ਦੀ ਦਾਅਵੇਦਾਰੀ ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਤੋਂ ਅੱਕ ਚੁੱਕੇ ਹਨ ਕਿਉਂਕਿ ਕਾਂਗਰਸ ਅਤੇ ਝਾੜੂ ਪਾਰਟੀ ਲੋਕਾਂ ਨੂੰ ਗੱਲਾਂ ਦਾ ਪਹਾੜ ਬਣਾ ਕੇ ਰਚਾਉਣ ਵਿੱਚ ਵਿਸ਼ਵਾਸ ਰੱਖਦੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਹੀ ਕੰਮ ਕਰਕੇ ਦਿਖਾਉਣ ਵਿੱਚ ਵਿਸ਼ਵਾਸ ਰੱਖਦਾ ਹੈ। ਇਸ ਮੌਕੇ ਸਾਬਕਾ ਚੇਅਰਮੈਨ ਰਣਦੀਪ ਢਿਲਵਾਂ, ਸਾਬਕਾ ਟਰੱਕ ਯੂਨੀਅਨ ਪ੍ਰਧਾਨ ਵੀਰਇੰਦਰ ਜੈਲਦਾਰ, ਸਰਪੰਚ ਗੁਰੰਜਟ ਸਿੰਘ ਢਿਲਵਾਂ, ਨਿਰਮਲ ਸਿੰਘ ਗੁਰੂ, ਭੋਲਾ ਸਿੰਘ ਗੁਰੂ, ਕੌਰ ਸਿੰਘ ਮਹਿਤਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਬਠਿੰਡਾ ’ਚ ਨਸ਼ੇ ਦੀ ਓਵਰਡੋਜ਼ ਨਾਲ 24 ਸਾਲਾ ਨੌਜਵਾਨ ਦੀ ਮੌਤ, ਬਾਂਹ ’ਚ ਹੀ ਲੱਗੀ ਰਹਿ ਗਈ ਸੁਰਿੰਜ
ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਵੱਲੋਂ JCT ਜ਼ਮੀਨ ਵਿਕਰੀ 'ਚ ਘਪਲੇ ਦੇ ਦੋਸ਼
NEXT STORY