ਲੁਧਿਆਣਾ (ਧੀਮਾਨ)- ਬੀਤੇ ਦਿਨ 6 ਤੋਂ 9 ਸਤੰਬਰ ਤੱਕ 4 ਦਿਨ ਲਈ ਡਾਇੰਗ ਇੰਡਸਟਰੀ ਨੂੰ ਬੰਦ ਕਰਨ ਦੇ ਲਏ ਫੈਸਲੇ ਤੋਂ ਬਾਅਦ ਜੋ ਪਾਣੀ ਦੇ ਸੈਂਪਲ ਲਏ ਗਏ ਸਨ, ਉਸ ਦੀ ਰਿਪੋਰਟ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ ਤੋਂ ਸਾਫ ਪਤਾ ਲੱਗਦਾ ਹੈ ਕਿ ਇਨ੍ਹਾਂ 4 ਦਿਨਾਂ ’ਚ ਨਾ ਤਾਂ ਕੋਈ ਡਾਇੰਗ ਇੰਡਸਟਰੀ ਦਾ ਕਲਰ ਯੁਕਤ ਪਾਣੀ ਇਥੇ ਆਇਆ ਅਤੇ ਨਾ ਹੀ ਕੋਈ ਇਲੈਕਟ੍ਰੋਪਲੇਟਿੰਗ ਇੰਡਸਟਰੀ ਦਾ ਪਾਣੀ ਇਸ ਪਾਸੇ ਆਇਆ, ਜਿਸ ਕਾਰਨ ਰਿਪੋਰਟ ਤੋਂ ਇਹ ਸਾਬਿਤ ਹੁੰਦਾ ਹੈ ਕਿ ਡਾਇੰਗ ਇੰਡਸਟਰੀ ਹੀ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰ ਰਹੀ ਹੈ, ਕਿਉਂਕਿ ਇਲੈਕਟ੍ਰੋਪਲੇਟਿੰਗ ਇੰਡਸਟਰੀ ਦੇ ਹੈਵੀ ਮੈਟਲ ਦਾ ਕਿਤੇ ਵੀ ਜ਼ਿਕਰ ਨਹੀਂ ਆਇਆ ਹੈ।
ਪੀ.ਪੀ.ਸੀ.ਬੀ. ਵੱਲੋਂ ਲਏ ਗਏ ਸੈਂਪਲਾਂ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਇਲੈਕਟ੍ਰੋਪਲੇਟਿੰਗ ਇੰਡਸਟਰੀ ਆਪਣਾ ਪਾਣੀ ਪੂਰੀ ਤਰ੍ਹਾਂ ਟ੍ਰੀਟ ਕਰ ਰਹੀ ਹੈ ਅਤੇ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰਨ ’ਚ ਡਾਇੰਗ ਇੰਡਸਟਰੀ ਦਾ ਹੀ ਪਾਣੀ ਆ ਰਿਹਾ ਹੈ। ਇਸ ਰਿਪੋਰਟ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਸ਼ਹਿਰ ’ਚ ਜੋ ਅਨ-ਆਰਗੇਨਾਈਜ਼ਡ ਇੰਡਸਟਰੀ ਲੱਗੀ ਹੈ, ਜੋ ਪੀ.ਪੀ.ਸੀ.ਬੀ. ਕੋਲ ਰਜਿਸਟਰਡ ਨਹੀਂ ਹੈ, ਉਸ ਦਾ ਪਾਣੀ ਵੀ ਬੁੱਢੇ ਨਾਲੇ ’ਚ ਨਹੀਂ ਛੱਡਿਆ ਜਾ ਰਿਹਾ ਹੈ। ਪੀ.ਪੀ.ਸੀ.ਬੀ. ਨੇ 6 ਅਤੇ 9 ਅਗਸਤ ਨੂੰ 2 ਵਾਰ ਪਾਣੀ ਦੇ 13 ਵੱਖ-ਵੱਖ ਪੁਆਇੰਟਾਂ ਤੋਂ ਸੈਂਪਲ ਲਏ।
ਇਨ੍ਹਾਂ ’ਚ ਖਾਸੀ ਕਲਾਂ ਪੁਲੀ, ਤਾਜਪੁਰ ਰੋਡ ਸਥਿਤ ਅੱਪਸਟ੍ਰੀਮ ਸੀ.ਈ.ਟੀ.ਪੀ. ਆਊਟਲੈੱਟ, ਬਾਲਾਜੀ ਪੁਲੀ, ਮਹਾਵੀਰ ਜੈਨ ਪੁਲੀ, ਜਲੰਧਰ ਬਾਈਪਾਸ ਜੀ.ਟੀ. ਰੋਡ, ਕ੍ਰਿਪਾਲ ਨਗਰ ਪੁਲੀ, ਸੁੰਦਰ ਨਗਰ ਪੁਲੀ, ਚਾਂਦ ਸਿਨੇਮਾ ਪੁਲੀ, ਕੁੰਦਨ ਨਗਰ ਪੁਲੀ, ਬਾਰਨਹਾੜਾ ਪੁਲੀ, ਵਲੀਪੁਰ ਪੁਲੀ, ਉਪਕਾਰ ਨਗਰ ਪੁਲੀ ਆਦਿ ਮੁੱਖ ਹਨ। ਇਨ੍ਹਾਂ ’ਚੋਂ ਕੁਝ ਪੁਆਇੰਟਾਂ ’ਤੇ 6 ਅਗਸਤ ਨੂੰ ਬੀ.ਓ.ਡੀ. ਪੱਧਰ 100 ਤੋਂ ਉੱਪਰ ਪਾਇਆ ਗਿਆ ਸੀ ਪਰ ਜਿਵੇਂ-ਜਿਵੇਂ ਦਿਨ ਬੀਤਦੇ ਗਏ ਅਤੇ 9 ਅਗਸਤ ਨੂੰ ਬੀ.ਓ.ਡੀ. ਦਾ ਪੱਧਰ 90 ਤੋਂ ਉੱਪਰ ਨਹੀਂ ਗਿਆ। ਇਸੇ ਤਰ੍ਹਾਂ ਟੀ.ਡੀ.ਐੱਸ. ਵੀ ਕੰਟਰੋਲ ’ਚ ਨਜ਼ਰ ਆਇਆ।
6 ਅਗਸਤ ਨੂੰ ਜਲੰਧਰ ਬਾਈਪਾਸ ’ਤੇ 1244, ਸੁੰਦਰ ਨਗਰ ਪੁਲੀ ’ਚ 1086, ਚਾਂਦ ਸਿਨੇਮਾ ਪੁਲੀ ’ਚ 1128, ਬਾਲੋਕੇ ਪੁਲੀ ’ਤੇ 1532 ਟੀ.ਡੀ.ਐੱਸ. ਪਰ 9 ਸਤੰਬਰ ਨੂੰ ਇਹ ਟੀ.ਡੀ.ਐੱਸ. ਘਟ ਕੇ 620 ਤੋਂ 976 ਦੇ ਵਿਚਕਾਰ ਆ ਗਿਆ। ਪੀ.ਪੀ.ਸੀ.ਬੀ. ਵੱਲੋਂ ਜਾਰੀ ਰਿਪੋਰਟ ਮੁਤਾਬਕ ਇਸ ’ਚ ਆਇਰਨ ਅਤੇ ਜ਼ਿੰਕ ਜ਼ਰੂਰ ਪਾਇਆ ਗਿਆ ਪਰ ਇਹ ਵੀ ਪੈਰਾਮੀਟਰਾਂ ਦੇ ਅੰਦਰ ਹੀ ਰਿਹਾ।
ਇਸ ਤੋਂ ਇਲਾਵਾ ਭਾਰੀ ਧਾਤਾਂ ਜਿਵੇਂ ਸਲਫਾਈਡ, ਨਿੱਕਲ, ਕ੍ਰੋਮੀਅਮ, ਹੈਕਸਾਕ੍ਰੋਮ, ਲਿਡ, ਕਾਪਰ ਆਦਿ ਨਹੀਂ ਮਿਲੇ ਪਰ ਕੁਝ ਥਾਵਾਂ ’ਤੇ ਮੈਗਨੀਸ਼ੀਅਮ ਜ਼ਰੂਰ ਦੇਖਿਆ ਗਿਆ। ਇਸ ਰਿਪੋਰਟ ’ਚ ਇਹ ਸਿੱਧ ਹੋਇਆ ਹੈ ਕਿ ਤਾਜਪੁਰ ਰੋਡ, ਬਹਾਦੁਰਕੇ ਰੋਡ ਅਤੇ ਫੋਕਲ ਪੁਆਇੰਟ ਦੇ ਸੀ.ਈ.ਟੀ.ਪੀ. ਬਿਨਾਂ ਟ੍ਰੀਟ ਕੀਤੇ ਰੰਗਦਾਰ ਪਾਣੀ ਨੂੰ ਬੁੱਢੇ ਨਾਲੇ ’ਚ ਪਾ ਰਹੇ ਹਨ।
ਇਹ ਵੀ ਪੜ੍ਹੋ- ਰੋਟੀ ਖਾਣ ਲਈ ਲੈਣ ਗਈ ਸੀ ਪਾਣੀ, ਫਰਿੱਜ ਕੋਲ ਬੈਠੇ ਸੱਪ ਨੇ ਮਾਰਿਆ ਡੰਗ, BA ਦੀ ਵਿਦਿਆਰਥਣ ਦੀ ਹੋਈ ਮੌਤ
ਸੀ.ਈ.ਟੀ.ਪੀ. ਦੇ ਸੈਂਪਲਾਂ ਨੂੰ ਸਹੀ ਮੰਨ ਰਹੇ ਬੌਬੀ ਜਿੰਦਲ
50 ਐੱਮ.ਐੱਲ.ਡੀ. ਦਾ ਸੀ.ਈ.ਟੀ.ਪੀ. ਚਲਾ ਰਹੇ ਬੌਬੀ ਜਿੰਦਲ ਆਪਣੀ ਪਿੱਠ ਥਪਥਪਾਉਂਦੇ ਹੋਏ ਕਹਿੰਦੇ ਹਨ ਕਿ ਬਾਲਾਜੀ ਪੁਲੀ ਅਤੇ ਮਹਾਵੀਰ ਕੰਪਲੈਕਸ ਪੁਲੀ ਤੋਂ ਬੁੱਢੇ ਨਾਲੇ ’ਚੋਂ ਲਏ ਗਏ ਨਮੂਨੇ ਬਿਲਕੁਲ ਸਹੀ ਪਾਏ ਗਏ ਹਨ। ਇਸ ਤੋਂ ਇਹ ਸਪੱਸ਼ਟ ਹੈ ਕਿ ਉਨ੍ਹਾਂ ਦਾ ਪਾਣੀ ਖੇਤੀ ਲਈ ਵਰਤਣਯੋਗ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੀ.ਪੀ.ਸੀ.ਬੀ. ਨੇ ਉਸ ਸਮੇਂ ਸੈਂਪਲ ਲਏ ਸਨ, ਜਦੋਂ ਤੁਹਾਡੀ ਡਾਇੰਗ ਇੰਡਸਟਰੀ ਨਹੀਂ ਚੱਲ ਰਹੀ ਸੀ, ਇਸ ਲਈ ਬੀ.ਓ.ਡੀ. ਲੈਵਲ ਤਾਂ ਘੱਟ ਆਉਣਾ ਹੀ ਸੀ ਤਾਂ ਉਹ ਇਸ ਦਾ ਕੋਈ ਜਵਾਬ ਨਹੀਂ ਦੇ ਸਕੇ।
ਹਾਲ ਹੀ ਵਿਚ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਐੱਨ.ਜੀ.ਟੀ. ਨੂੰ ਦੱਸਿਆ ਸੀ ਕਿ ਉਸ ਨੇ ਸੀ.ਈ.ਟੀ.ਪੀ. ਤੋਂ ਨਮੂਨੇ ਇਕੱਠੇ ਕੀਤੇ ਸਨ, ਜਿਨ੍ਹਾਂ ਦੇ ਪੈਰਾਮੀਟਰ ਬਹੁਤ ਜ਼ਿਆਦਾ ਪਾਏ ਗਏ ਹਨ। ਬੌਬੀ ਜਿੰਦਲ ਦੇ 50 ਐੱਮ.ਐੱਲ.ਡੀ. ਸਮਰੱਥਾ ਵਾਲੇ ਸੀ.ਈ.ਟੀ.ਪੀ. ’ਚੋਂ ਨਿਕਲਣ ਵਾਲੇ ਪਾਣੀ ਦੇ ਸੈਂਪਲ ਦਾ ਬੀ.ਓ.ਡੀ. ਪੱਧਰ 128 ਪਾਇਆ ਗਿਆ। ਇਸੇ ਤਰ੍ਹਾਂ 40 ਐੱਮ.ਐੱਲ.ਡੀ. ਅਤੇ 15 ਐੱਮ.ਐੱਲ.ਡੀ. ਦੇ ਬੀ.ਓ.ਡੀ. ਲੈਵਲ 54 ਅਤੇ 243 ਪਾਏ ਗਏ ਸਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਏ ਗਏ ਨਮੂਨੇ ਦੀ ਰਿਪੋਰਟ ਦੇ ਹਵਾਲੇ ਨਾਲ ਇਹ ਗੱਲ ਕਹੀ ਗਈ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸੀ.ਈ.ਟੀ.ਪੀ. ’ਚੋਂ ਨਿਕਲਣ ਵਾਲੇ ਪਾਣੀ ’ਚ ਬੀ.ਓ.ਡੀ. ਦੇ ਮਾਪਦੰਡ ਸਰਕਾਰੀ ਮਾਪਦੰਡਾਂ ਤੋਂ ਬਹੁਤ ਜ਼ਿਆਦਾ ਹਨ, ਫਿਰ ਉਹ ਕਿਵੇਂ ਆਈ ਵਾਸ਼ ਕਰ ਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੇ ਦੋ ਪੁਆਇੰਟ ਦੇ ਪੈਰਾਮੀਟਰ ਉਨ੍ਹਾਂ ਦੇ ਅਨੁਸਾਰ ਬਿਲਕੁਲ ਸਹੀ ਹਨ। ਜੇਕਰ ਰੰਗਾਈ ਉਦਯੋਗ ਆਪਣੇ ਆਪ ਨੂੰ ਸਹੀ ਦਰਸਾਉਣ ਲਈ ਛੇੜਛਾੜ ਕਰਨ ਦੀ ਬਜਾਏ ਆਪਣੇ ਕੰਮ ’ਤੇ ਧਿਆਨ ਦੇਵੇ ਅਤੇ ਪ੍ਰਦੂਸ਼ਣ ਨੂੰ ਕੰਟਰੋਲ ’ਚ ਲਿਆਉਣ ਦੀ ਕੋਸ਼ਿਸ਼ ਕਰੇ ਤਾਂ ਬੁੱਢਾ ਨਾਲਾ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ।
ਇਹ ਵੀ ਪੜ੍ਹੋ- ਨਹਿਰ 'ਚ ਨਹਾਉਣ ਦੀ 'ਜ਼ਿੱਦ' ਨੇ ਖੋਹ ਲਿਆ 2 ਭੈਣਾਂ ਦਾ 'ਇਕਲੌਤਾ' ਭਰਾ, ਡੁੱਬਣ ਕਾਰਨ ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੋਟੀ ਖਾਣ ਲਈ ਲੈਣ ਗਈ ਸੀ ਪਾਣੀ, ਫਰਿੱਜ ਕੋਲ ਬੈਠੇ ਸੱਪ ਨੇ ਮਾਰਿਆ ਡੰਗ, BA ਦੀ ਵਿਦਿਆਰਥਣ ਦੀ ਹੋਈ ਮੌਤ
NEXT STORY