ਅਲੀਗੜ੍ਹ (ਏਜੰਸੀ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਹੈ। ਨੋਰਾ ਦੇ ਨਵੇਂ ਗੀਤ 'ਸਰਕੇ ਚੁਨਰ ਤੇਰੀ ਸਰਕੇ' ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਸਥਿਤ ਧਾਰਮਿਕ ਸੰਸਥਾ 'ਮੁਸਲਿਮ ਪਰਸਨਲ ਦਾਰੁਲ ਇਫਤਾ' ਨੇ ਉਸ ਦੇ ਖਿਲਾਫ ਫਤਵਾ ਜਾਰੀ ਕਰ ਦਿੱਤਾ ਹੈ। ਇਹ ਗੀਤ ਆਉਣ ਵਾਲੀ ਕੰਨੜ ਫਿਲਮ 'KD: The Devil' ਦਾ ਹੈ, ਜਿਸ ਵਿੱਚ ਸੰਜੇ ਦੱਤ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਖੁਸ਼ਖਬਰੀ ! ਵਿਆਹ ਦੇ 10 ਸਾਲਾਂ ਬਾਅਦ 'ਮੰਮੀ' ਬਣਨ ਜਾ ਰਹੀ ਹੈ ਮਸ਼ਹੂਰ ਅਦਾਕਾਰਾ, ਫਲਾਂਟ ਕੀਤਾ ਬੇਬੀ ਬੰਪ
ਕਿਉਂ ਹੋ ਰਿਹਾ ਹੈ ਵਿਰੋਧ?
ਧਾਰਮਿਕ ਸੰਸਥਾ ਦਾ ਕਹਿਣਾ ਹੈ ਕਿ ਗੀਤ ਦੇ ਬੋਲ ਅਤੇ ਫਿਲਮਾਂਕਣ ਇਸਲਾਮਿਕ ਸਿੱਖਿਆਵਾਂ ਦੇ ਉਲਟ ਹਨ ਅਤੇ ਇਸ ਵਿੱਚ ਇਤਰਾਜ਼ਯੋਗ ਸਮੱਗਰੀ ਵਰਤੀ ਗਈ ਹੈ। ਸੋਸ਼ਲ ਮੀਡੀਆ 'ਤੇ ਵੀ ਇਸ ਗੀਤ ਨੂੰ ਲੈ ਕੇ ਭਾਰੀ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਗੀਤ ਦੀ ਸ਼ਬਦਾਵਲੀ 'ਅਸ਼ਲੀਲ' ਹੈ ਅਤੇ ਇਹ ਔਰਤਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦਾ ਹੈ।
ਇਹ ਵੀ ਪੜ੍ਹੋ: 'ਧੁਰੰਦਰ 2' ਦੇਖਣ ਜਾ ਰਹੇ ਪ੍ਰਸ਼ੰਸਕਾਂ ਅੱਗੇ ਡਾਇਰੈਕਟਰ ਆਦਿਤਿਆ ਧਰ ਨੇ ਜੋੜੇ ਹੱਥ ! ਕੀਤੀ ਇਹ ਖਾਸ ਅਪੀਲ
ਕੇਂਦਰ ਸਰਕਾਰ ਨੇ ਲਿਆ ਸਖ਼ਤ ਐਕਸ਼ਨ
ਵਧਦੇ ਵਿਵਾਦ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਸ ਗੀਤ 'ਤੇ ਪਾਬੰਦੀ ਲਗਾ ਦਿੱਤੀ ਹੈ। ਲੋਕ ਸਭਾ ਵਿੱਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਨੰਦ ਭਦੌਰੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਪੁਸ਼ਟੀ ਕੀਤੀ ਕਿ ਗੀਤ ਦੇ ਬੋਲਾਂ ਅਤੇ ਵੀਡੀਓ ਕਾਰਨ ਇਸ ਨੂੰ ਬੈਨ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ: ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਖਪੱਥ ਮਿਲੀ ਲਾਸ਼, ਪਤੀ ਨੇ ਹੀ ਕੀਤੀ ਵਾਰਦਾਤ
ਨੋਰਾ ਫਤੇਹੀ ਦੀ ਸਫਾਈ: "ਮੈਨੂੰ ਅਰਥਾਂ ਦਾ ਪਤਾ ਨਹੀਂ ਸੀ"
ਵਿਵਾਦ ਵਧਣ ਤੋਂ ਬਾਅਦ ਨੋਰਾ ਫਤੇਹੀ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕਰਕੇ ਆਪਣਾ ਪੱਖ ਰੱਖਿਆ ਹੈ। ਨੋਰਾ ਨੇ ਕਿਹਾ, "ਮੈਂ ਇਹ ਗੀਤ ਤਿੰਨ ਸਾਲ ਪਹਿਲਾਂ ਸ਼ੂਟ ਕੀਤਾ ਸੀ। ਸੰਜੇ ਦੱਤ ਵਰਗੇ ਆਈਕਨ ਨਾਲ ਕੰਮ ਕਰਨ ਤੋਂ ਕੌਣ ਮਨ੍ਹਾ ਕਰ ਸਕਦਾ ਹੈ? ਮੈਨੂੰ ਕੰਨੜ ਭਾਸ਼ਾ ਨਹੀਂ ਆਉਂਦੀ, ਇਸ ਲਈ ਮੈਂ ਮੇਕਰਸ ਦੀ ਗੱਲ 'ਤੇ ਭਰੋਸਾ ਕੀਤਾ। ਉਸ ਸਮੇਂ ਮੈਨੂੰ ਕੁਝ ਵੀ ਅਸ਼ਲੀਲ ਨਹੀਂ ਲੱਗਿਆ ਸੀ।" ਫਿਲਹਾਲ ਇਸ ਮਾਮਲੇ 'ਚ FIR ਦਰਜ ਕਰਨ ਅਤੇ ਗੀਤ ਨੂੰ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਹਟਾਉਣ ਦੀ ਮੰਗ ਜ਼ੋਰ ਫੜ ਰਹੀ ਹੈ।
ਇਹ ਵੀ ਪੜ੍ਹੋ: ਇਹ ਅਦਾਕਾਰ ਹੈ ਭਾਰਤੀ ਸਿੰਘ ਦੇ ਬਚਪਨ ਦਾ ਕ੍ਰਸ਼ ! ਕਾਮੇਡੀ ਕੁਈਨ ਨੇ ਖੁਦ ਕੀਤੀ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁਟਿਆਰਾਂ ਨੂੰ ਟ੍ਰੈਂਡੀ ਲੁੱਕ ਦੇ ਰਹੀ ‘ਓਵਰਸਾਈਜ਼ ਸ਼ਰਟ’
NEXT STORY