ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ (CSK) ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਟੀਮ ਦੇ ਸਟਾਰ ਆਸਟ੍ਰੇਲੀਆਈ ਆਲਰਾਊਂਡਰ ਮੈਥਿਊ ਸ਼ਾਰਟ ਹੱਥ ਦੇ ਅੰਗੂਠੇ ਦੀ ਸੱਟ ਕਾਰਨ ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲੈ ਸਕਣਗੇ। ਇਸ ਖ਼ਬਰ ਨੇ ਚੇਨਈ ਦੇ ਉਨ੍ਹਾਂ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿੱਤਾ ਹੈ ਜੋ ਸੰਜੂ ਸੈਮਸਨ ਵਰਗੇ ਨਵੇਂ ਖਿਡਾਰੀਆਂ ਦੀ ਐਂਟਰੀ ਤੋਂ ਬਾਅਦ ਇਸ ਸੀਜ਼ਨ ਲਈ ਕਾਫੀ ਉਤਸ਼ਾਹਿਤ ਸਨ।
ਰਿਪੋਰਟਾਂ ਅਨੁਸਾਰ, ਮੈਥਿਊ ਸ਼ਾਰਟ ਨੂੰ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਇੱਕ ਘਰੇਲੂ ਟੂਰਨਾਮੈਂਟ ਵਿੱਚ ਖੇਡਦੇ ਹੋਏ ਅੰਗੂਠੇ 'ਤੇ ਸੱਟ ਲੱਗੀ ਸੀ। ਉਹ ਅਜੇ ਤੱਕ ਇਸ ਸੱਟ ਤੋਂ ਉਭਰ ਨਹੀਂ ਸਕੇ ਹਨ, ਜਿਸ ਕਾਰਨ ਉਹ IPL ਦੇ ਸ਼ੁਰੂਆਤੀ ਮੈਚਾਂ ਵਿੱਚ ਉਪਲਬਧ ਨਹੀਂ ਰਹਿਣਗੇ। ਲੰਬੇ ਕੱਦ ਦੇ ਇਸ ਵਿਸਫੋਟਕ ਬੱਲੇਬਾਜ਼ ਅਤੇ ਪਾਰਟ-ਟਾਈਮ ਸਪਿਨਰ ਨੂੰ CSK ਨੇ ਪਿਛਲੇ ਸਾਲ ਦੀ ਨਿਲਾਮੀ ਵਿੱਚ 1.5 ਕਰੋੜ ਰੁਪਏ ਦੇ ਬੇਸ ਪ੍ਰਾਈਸ 'ਤੇ ਖਰੀਦਿਆ ਸੀ। ਇਸ ਤੋਂ ਪਹਿਲਾਂ ਉਹ 2023 ਵਿੱਚ ਪੰਜਾਬ ਕਿੰਗਜ਼ ਲਈ 6 ਮੈਚ ਖੇਡ ਚੁੱਕੇ ਹਨ।
ਇਹ ਵੀ ਪੜ੍ਹੋ- IPL ਸ਼ੁਰੂ ਹੋਣ ਤੋਂ ਪਹਿਲਾਂ ਬਦਲ ਗਿਆ ਕਪਤਾਨ, ਧਾਕੜ ਖਿਡਾਰੀ ਨੂੰ ਸੌਂਪੀ ਗਈ ਟੀਮ ਦੀ ਕਮਾਨ
ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ ਲਈ ਇਹ ਦੂਜਾ ਵੱਡਾ ਝਟਕਾ ਹੈ ਕਿਉਂਕਿ ਉਨ੍ਹਾਂ ਦੇ ਤੇਜ਼ ਗੇਂਦਬਾਜ਼ ਨਾਥਨ ਐਲਿਸ ਪਹਿਲਾਂ ਹੀ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸ਼੍ਰੀਲੰਕਾਈ ਤੇਜ਼ ਗੇਂਦਬਾਜ਼ ਮਤੀਸ਼ਾ ਪਥੀਰਾਨਾ ਦੇ ਖੇਡਣ 'ਤੇ ਵੀ ਸ਼ੱਕ ਬਣਿਆ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਅਜੇ ਤੱਕ ਫਿਟਨੈੱਸ ਟੈਸਟ ਪਾਸ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਸ਼੍ਰੀਲੰਕਾ ਕ੍ਰਿਕਟ ਵੱਲੋਂ NOC ਮਿਲਣੀ ਬਾਕੀ ਹੈ।
ਇਹ ਵੀ ਪੜ੍ਹੋ- IPL ਸ਼ੁਰੂ ਹੋਣ ਤੋਂ ਪਹਿਲਾਂ ਟੀਮ ਨੂੰ ਲੱਗਾ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ ਹੀ ਬਾਹਰ ਹੋਇਆ ਧਾਕੜ ਖਿਡਾਰੀ
ਸਿਰਫ਼ ਚੇਨਈ ਹੀ ਨਹੀਂ, ਬਲਕਿ ਹੋਰ ਫ੍ਰੈਂਚਾਈਜ਼ੀ ਵੀ ਆਪਣੇ ਪ੍ਰਮੁੱਖ ਖਿਡਾਰੀਆਂ ਦੀ ਫਿਟਨੈੱਸ ਨੂੰ ਲੈ ਕੇ ਚਿੰਤਤ ਹਨ:
SRH: ਜੈਕ ਐਡਵਰਡਸ ਪੂਰੀ ਤਰ੍ਹਾਂ ਬਾਹਰ ਹੋ ਚੁੱਕੇ ਹਨ ਅਤੇ ਕਪਤਾਨ ਪੈਟ ਕਮਿੰਸ ਵੀ ਕੁਝ ਮੈਚ ਨਹੀਂ ਖੇਡ ਸਕਣਗੇ।
RCB: ਜੋਸ਼ ਹੇਜ਼ਲਵੁੱਡ ਸ਼ੁਰੂਆਤੀ ਮੈਚਾਂ ਲਈ ਉਪਲਬਧ ਨਹੀਂ ਹਨ।
DC: ਮਿਸ਼ੇਲ ਸਟਾਰਕ ਫਿਟਨੈੱਸ ਦੀ ਸਮੱਸਿਆ ਕਾਰਨ ਕੁਝ ਮੁਕਾਬਲੇ ਮਿਸ ਕਰ ਸਕਦੇ ਹਨ।
KKR: ਹਰਸ਼ਿਤ ਰਾਣਾ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।
ਇਹ ਵੀ ਪੜ੍ਹੋ- T20 ਵਿਸ਼ਵ ਕੱਪ ਜਿੱਤਣ ਵਾਲੀ TEAM INDIA ਦੇ ਖਿਡਾਰੀਆਂ ਦਾ ICC ਨੇ ਕੀਤਾ 'ਅਪਮਾਨ'!
ਤੇਂਦੁਲਕਰ ਤੇ ਲਾਰਾ ਵਰਗੇ ਮਹਾਨ ਕ੍ਰਿਕਟਰ ਮੈਦਾਨ 'ਤੇ ਆਉਣਗੇ ਨਜ਼ਰ, IML ਦੀਆਂ ਤਰੀਕਾਂ ਦਾ ਹੋਇਆ ਐਲਾਨ
NEXT STORY