ਚੰਡੀਗੜ੍ਹ : ਚੰਡੀਗੜ੍ਹ ਦੇ ਮਸ਼ਹੂਰ ਸੈਕਟਰ-17 ਵਿਖੇ ਉਸ ਵੇਲੇ ਹਾਦਸਾ ਵਾਪਰ ਗਿਆ, ਜਦੋਂ ਅੱਜ ਸਵੇਰੇ ਇੱਥੇ ਲੰਬੇ ਸਮੇਂ ਤੋਂ ਖ਼ਾਲੀ ਪਈ ਇਕ ਇਮਾਰਤ ਦਾ ਇਕ ਹਿੱਸਾ ਅਚਾਨਕ ਢਹਿ-ਢੇਰੀ ਹੋ ਗਿਆ। ਹਾਲਾਂਕਿ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਪੁਲਸ ਮੌਕੇ 'ਤੇ ਪੁੱਜ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵੱਡਾ ਅਫ਼ਸਰ ਬਣਨ ਦੇ ਸੁਫ਼ਨੇ ਦੇਖਣ ਵਾਲੇ ਪੰਜਾਬੀ ਖਿੱਚ ਲੈਣ ਤਿਆਰੀ, ਆ ਗਈ ਨੋਟੀਫਿਕੇਸ਼ਨ
ਜਾਣਕਾਰੀ ਮੁਤਾਬਕ ਲੰਬੇ ਸਮੇਂ ਤੋਂ ਖ਼ਾਲੀ ਪਈ ਇਮਾਰਤ 'ਚ ਢਾਂਚਾਗਤ ਅਸਥਿਰਤਾ ਦੇ ਲੱਛਣ ਦਿਖਾਈ ਦੇ ਰਹੇ ਸਨ। ਕੁੱਝ ਦਿਨ ਪਹਿਲਾਂ ਹੀ ਬੇਸਮੈਂਟ ਦੀ ਖ਼ੁਦਾਈ ਦੌਰਾਨ ਢਾਂਚੇ 'ਚ ਤਰੇੜਾਂ ਆ ਗਈਆਂ ਸਨ। ਇਸ ਕਾਰਨ ਸਥਾਨਕ ਅਧਿਕਾਰੀਆਂ ਨੇ ਇਮਾਰਤ ਦੇ ਮਾਲਕ ਨੂੰ ਸੁਰੱਖਿਆ ਨੋਟਿਸ ਜਾਰੀ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖੜ੍ਹਾ ਹੋ ਸਕਦੈ ਸੰਕਟ! ਭਾਖੜਾ ਮੈਨੇਜਮੈਂਟ ਨੇ ਦਿੱਤੀ ਵੱਡੀ ਚਿਤਾਵਨੀ
ਨੋਟਿਸ 'ਚ ਮਾਲਕ ਨੂੰ ਇਮਾਰਤ ਖ਼ਾਲੀ ਕਰਨ ਅਤੇ ਨਵੀਂ ਇਮਾਰਤ ਦੇ ਹੱਕ 'ਚ ਪੁਰਾਣੀ, ਵਿਗੜ ਰਹੀ ਉਸਾਰੀ ਨੂੰ ਢਾਹੁਣ ਲਈ ਕਦਮ ਚੁੱਕਣ ਦੀ ਹਦਾਇਤ ਕੀਤੀ ਗਈ ਸੀ। ਇਸ ਲਈ ਢਹਿ ਜਾਣ ਦੇ ਸਮੇਂ ਤੱਕ ਇਮਾਰਤ ਖ਼ਾਲੀ ਸੀ ਅਤੇ ਆਲੇ-ਦੁਆਲੇ ਦੀਆਂ ਦੁਕਾਨਾਂ ਨੂੰ ਵੀ ਖ਼ਾਲੀ ਕਰ ਦਿੱਤਾ ਗਿਆ ਸੀ, ਜਿਸ ਕਾਰਨ ਕਿਸੇ ਵੀ ਜਾਨੀ ਜਾਂ ਸੰਪਤੀ ਦੇ ਨੁਕਸਾਨ ਤੋਂ ਬਚਾਅ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੁੱਪ ਨਿਕਲਣ ਤੋਂ ਬਾਅਦ ਵੀ ਚਿੰਤਾਜਨਕ ਬਣੇ ਹੋਏ ਹਾਲਾਤ! ਪੜ੍ਹੋ ਕੀ ਹੈ ਪੂਰੀ ਖ਼ਬਰ
NEXT STORY