ਫ਼ਰੀਦਕੋਟ (ਰਾਜਨ) : ਬੀਤੇ ਮੰਗਲਵਾਰ ਸਵੇਰੇ ਫ਼ਰੀਦਕੋਟ ਵਿਖੇ ਵਾਪਰੇ ਦਰਦਨਾਕ ਬੱਸ ਹਾਦਸੇ, ਜਿਸ ਵਿਚ 5 ਸਵਾਰੀਆਂ ਦੀ ਮੌਤ ਹੋ ਗਈ ਸੀ, ਲਈ ਜ਼ਿੰਮੇਵਾਰ ਬੱਸ ਡਰਾਈਵਰ ਕੇਵਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਗੂੜੀ ਸੰਘਰ ’ਤੇ ਮੁਕੱਦਮਾ ਦਰਜ ਕਰਕੇ ਥਾਣਾ ਸਿਟੀ ਪੁਲਸ ਵੱਲੋਂ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀ ਬੱਸ ਡਰਾਈਵਰ ਕੇਵਲ ਸਿੰਘ ’ਤੇ ਸੁਖਦੀਪ ਸਿੰਘ ਉਰਫ਼ ਦੀਪ ਪੁੱਤਰ ਜਗਤਾਰ ਸਿੰਘ ਵਾਸੀ ਧਰਮ ਨਗਰੀ, ਪੰਜ ਪੀਰ ਰੋਡ, ਅਬੋਹਰ ਨੇ ਇਹ ਦੋਸ਼ ਲਗਾਇਆ ਸੀ ਕਿ ਉਹ ਨਿਊ ਦੀਪ ਬੱਸ ਨੰਬਰ ਪੀ.ਬੀ 04 ਏ.ਸੀ 0878 ’ਤੇ ਅੰਮ੍ਰਿਤਸਰ ਵਿਖੇ ਜਾ ਰਿਹਾ ਸੀ ਤਾਂ ਇਹ ਡਰਾਈਵਰ ਬੱਸ ਨੂੰ ਬੜੀ ਤੇਜ਼ੀ ਨਾਲ ਚਲਾ ਰਿਹਾ ਸੀ ਅਤੇ ਖ਼ਤਰਨਾਕ ਕੱਟ ਵੀ ਮਾਰਦਾ ਆ ਰਿਹਾ ਸੀ।
ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਇਸਨੇ ਬੱਸ ਵਿੱਚਲੀਆਂ ਸਵਾਰੀਆਂ ਦੀ ਜਾਨ ਦੀ ਪਰਵਾਹ ਨਾ ਕੀਤੀ ਜਿਸ ਸਦਕਾ ਤੇਜ਼ ਰਫ਼ਤਾਰ ਬੱਸ ਹਾਦਸੇ ਉਪਰੰਤ 20-22 ਫੁੱਟ ਡੂੰਘੇ ਸੇਮ ਨਾਲੇ ਵਿਚ ਡਿੱਗ ਪਈ। ਇਸ ਮਾਮਲੇ ਵਿਚ ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਸਥਾਨਕ ਅਦਾਲਤ ਵਿਚ ਪੇਸ਼ ਕਰਨ ਉਪ੍ਰੰਤ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਜੁਡੀਸ਼ੀਅਲ ਭੇਜ ਦਿੱਤਾ ਗਿਆ ਹੈ।
ਓਮਾਨ ’ਚ ਵੇਚੀ ਪੰਜਾਬ ਦੀ ਧੀ, 2 ਸਾਲ ਬਾਅਦ ਪਰਤੀ ਘਰ, ਰੌਂਗਟੇ ਖੜ੍ਹੇ ਕਰ ਦੇਣ ਵਾਲੀ ਸੁਣਾਈ ਹੱਡ ਬੀਤੀ
NEXT STORY