ਰੂਪਨਗਰ (ਜ.ਬ)— ਰੂਪਨਗਰ-ਚੰਡੀਗੜ ਮਾਰਗ 'ਤੇ ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਸੋਲਖੀਆਂ ਗੁਰਦੁਆਰਾ ਸਾਹਿਬ ਨੇੜੇ ਇਕ ਟੂਰਿਸਟ ਬੱਸ ਪਲਟ ਜਾਣ ਕਾਰਨ ਉਸ 'ਚ ਸਵਾਰ 11 ਬੱਚਿਆਂ ਸਮੇਤ 13 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰੂਪਨਗਰ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਜਾਣਕਾਰੀ ਅਨੁਸਾਰ ਮੇਹਸਾਨਾ ਯੂਥ ਹੋਸਟਲ ਗੁਜਰਾਤ ਵੱਲੋਂ ਇਹ ਬੱਚੇ ਟੂਰ ਲਈ ਰਵਾਨਾ ਹੋਏ ਸਨ। ਗੁਜਰਾਤ ਤੋਂ ਉਕਤ ਟੂਰ ਪਹਿਲਾਂ ਟ੍ਰੇਨ ਰਾਹੀਂ ਦਿੱਲੀ ਪਹੁੰਚਿਆ ਸੀ ਅਤੇ ਦਿੱਲੀ ਤੋਂ ਟੂਰਿਸਟ ਬੱਸ ਰਾਂਹੀ ਮਨਾਲੀ ਲਈ ਰਵਾਨਾ ਹੋਈ। ਸ਼ਨੀਵਾਰ ਸਵੇਰੇ 5 ਵਜੇ ਰੂਪਨਗਰ ਦੇ ਗੁਰਦੁਆਰਾ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੋਲਖੀਆਂ ਨੇੜੇ ਬੱਸ ਦੇ ਚਾਲਕ ਨੂੰ ਅਚਾਨਕ ਨੀਂਦ ਆ ਜਾਣ ਕਾਰਨ ਬੱਸ ਬੇਕਾਬੂ ਹੋ ਕੇ ਖਦਾਨਾਂ 'ਚ ਪਲਟ ਗਈ। ਇਸ ਹਾਦਸੇ 'ਚ 11 ਬੱਚੇ ਅਤੇ ਦੋ ਅਧਿਆਪਕਾਂ ਸਮੇਤ 13 ਵਿਅਕਤੀ ਜ਼ਖਮੀ ਹੋ ਗਏ। ਜਦੋ ਕਿ ਬੱਸ 'ਚ ਕੁੱਲ 36 ਵਿਅਕਤੀ ਸਵਾਰ ਸਨ। ਇਸ ਦਲ ਦੇ ਹੋਰ 13 ਲੋਕ ਇਕ ਹੋਰ ਛੋਟੀ ਗੱਡੀ 'ਚ ਸਵਾਰ ਸਨ। ਪੁਲਸ ਨੇ ਬੱਸ ਦੇ ਚਾਲਕ ਨੂੰ ਹਿਰਾਸਤ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਿਵਲ ਹਸਪਤਾਲ ਰੂਪਨਗਰ 'ਚ ਇਲਾਜ ਅਧੀਨ ਜ਼ਖਮੀਆਂ 'ਚ ਮਸ਼ਾਵਾ ਪਟੇਲ (16 ਸਾਲ) ਪੁੱਤਰੀ ਧਵਲ ਬਾਈ, ਸਾਨਿਆ (16) ਪੁੱਤਰੀ ਅਲਪੇਸ਼ ਪਟੇਲ, ਆਸ਼ਾ (31) ਪਤਨੀ ਮੁਕੇਸ਼ ਪਟੇਲ, ਦੀਵਾਂਸ਼ੀ (14) ਪੁੱਤਰੀ ਚੇਤਨ ਬਾਈ, ਰੀਤੂ (13) ਪੁੱਤਰੀ ਨਵੀਨ ਬਾਈ, ਜੈਸੀ (14) ਪੁੱਤਰੀ ਸੁਰੇਸ਼, ਓਮ (14) ਪੁੱਤਰ ਵਿਪੁਲ, ਜਿਪਸਨ (14) ਪੁੱਤਰੀ ਦਲੀਪ, ਧਾਰਵੀ (16 ਸਾਲ) ਪੁੱਤਰੀ ਰਜਨੀਕਾਂਤ, ਬਬਲੂ (38 ਸਾਲ) ਸਲਮਾਨ ਖਾਨ, ਸ਼ੁਭਮ (24) ਪੁੱਤਰ ਸਤੀਸ਼ ਸ਼ਰਮਾ, ਕ੍ਰਿਸ਼ (14 ਸਾਲ) ਪੁੱਤਰ ਹਰੀਸ਼ ਕੁਮਾਰ, ਵੈਸ਼ਣਵੀ ਪਟੇਲ (14 ਸਾਲ) ਪੁੱਤਰੀ ਕਮਲੇਸ਼ ਸਾਰੇ ਨਿਵਾਸੀ ਗੁਜਰਾਤ ਦਾ ਨਾਂ ਸ਼ਾਮਲ ਹੈ। ਪੁਲਸ ਥਾਣਾ ਸਿੰਘ ਭਗਵੰਤਪੁਰ ਦੇ ਮੁਖੀ ਸੁਖਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਸਬੰਧੀ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਦੋ ਕਿ ਵਾਹਨ ਚਾਲਕ ਨੂੰ ਹਿਰਾਸਤ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਹਾਦਸੇ ਮਗਰੋਂ ਬੱਚਿਆਂ 'ਚ ਮਚੀ ਹਾਹਾਕਾਰ
ਬੱਸ ਦੇ ਖਤਾਨਾਂ 'ਚ ਪਲਟਦੇ ਹੀ ਸਵਾਰੀਆਂ 'ਚ ਹਾਹਾਕਾਰ ਮਚ ਗਈ। ਕੁਝ ਬੱਚੇ ਬੱਸ 'ਚ ਸੁੱਤੇ ਹੋਏ ਸਨ। ਬੱਸ ਜਿਵੇਂ ਹੀ ਖਤਾਨਾਂ 'ਚ ਪਲਟੀ ਤਾਂ ਬੱਸ ਦੇ ਫ੍ਰੰਟ ਸ਼ੀਸ਼ੇ ਨੂੰ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ, ਜਿਨਾਂ ਨੂੰ ਪਹਿਲਾਂ ਗੁਰਦੁਆਰਾ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਸਹਾਰਾ ਮਿਲਿਆ ਅਤੇ ਇਥੋ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਭੇਜਿਆ ਗਿਆ।
ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ 'ਤੇ ਮਾਮਲਾ ਦਰਜ
NEXT STORY