ਸ਼ਿਮਲਾ- ਵਿਸ਼ਵ ਵਿਰਾਸਤ ਕਾਲਕਾ-ਸ਼ਿਮਲਾ ਰੇਲ ਮਾਰਗ ’ਤੇ ਚੱਲ ਰਹੀ ਹਾਲੀਡੇ ਸਪੈਸ਼ਲ ਟਰੇਨ ਬੰਦ ਹੋ ਗਈ ਹੈ। ਇਹ ਟਰੇਨ ਬੀਤੇ ਦਸੰਬਰ ਮਹੀਨੇ ’ਚ ਟੂਰਿਸਟ ਸੀਜ਼ਨ ਨੂੰ ਦੇਖਦੇ ਹੋਏ ਚਲਾਈ ਗਈ ਸੀ। ਹੁਣ ਐਤਵਾਰ ਤੋਂ ਇਹ ਟਰੇਨ ਪਟੜੀ ’ਤੇ ਦੌੜਦੀ ਨਜ਼ਰ ਨਹੀਂ ਆਏਗੀ। ਹਾਲਾਂਕਿ ਹੋਰ ਨਿਯਮਤ ਟਰੇਨਾਂ ਤੈਅ ਸ਼ਡਿਊਲ ਅਨੁਸਾਰ ਚੱਲਦੀਆਂ ਰਹਿਣਗੀਆਂ। ਬੀਤੇ ਵਰ੍ਹੇ ਕ੍ਰਿਸਮਸ ਮਨਾਉਣ ਅਤੇ ਨਵੇਂ ਸਾਲ ਦੇ ਸਵਾਗਤ ਲਈ ਹੋਰਾਂ ਸੂਬਿਆਂ ਤੋਂ ਸ਼ਿਮਲਾ ਪਹੁੰਚਣ ਲਈ ਵੱਡੀ ਗਿਣਤੀ ’ਚ ਸੈਲਾਨੀਆਂ ਨੇ ਟਰੇਨ ਦੀ ਐਡਵਾਂਸ ਬੁਕਿੰਗ ਕਰਵਾਈ ਸੀ। ਵਧਦੀ ਭੀੜ ਨੂੰ ਕੰਟਰੋਲ ਕਰਨ ਅਤੇ ਸੈਲਾਨੀਆਂ ਦੀ ਸਹੂਲਤ ਲਈ ਰੇਲਵੇ ਪ੍ਰਬੰਧਨ ਨੇ ਇਹ ਹਾਲੀਡੇ ਸਪੈਸ਼ਲ ਟਰੇਨ 28 ਫਰਵਰੀ ਤੱਕ ਚਲਾਉਣ ਦਾ ਫੈਸਲਾ ਲਿਆ ਸੀ। ਹੁਣ ਸੈਲਾਨੀਆਂ ਦੀ ਆਮਦ ਆਮ ਵਾਂਗ ਹੋ ਗਈ ਹੈ, ਅਜਿਹੀ ਸਥਿਤੀ ’ਚ ਰੇਲਵੇ ਪ੍ਰਬੰਧਨ ਨੇ ਇਹ ਟਰੇਨ ਬੰਦ ਕਰਨ ਦਾ ਫੈਸਲਾ ਲਿਆ ਹੈ।
ਪਹਾੜਾਂ ਦੀ ਰਾਣੀ ’ਚ ਰਹੀ ਸੈਲਾਨੀਆਂ ਦੀ ਚਹਿਲ-ਪਹਿਲ
ਪਹਾੜਾਂ ਦੀ ਰਾਣੀ ਸ਼ਿਮਲਾ ’ਚ ਸ਼ਨੀਵਾਰ ਨੂੰ ਸੈਲਾਨੀਆਂ ਦੀ ਚਹਿਲ-ਪਹਿਲ ਵਧੇਰੇ ਦੇਖਣ ਨੂੰ ਮਿਲੀ। ਬੀਤੇ ਦਿਨਾਂ ਦੇ ਮੁਕਾਬਲੇ ਸੈਲਾਨੀਆਂ ਦੀ ਆਵਾਜਾਈ ’ਚ ਵਾਧਾ ਦਰਜ ਕੀਤਾ ਗਿਆ। ਇਸ ਨਾਲ ਸੈਰਗਾਹਾਂ ’ਤੇ ਰੌਣਕ ਦੇਖਣ ਨੂੰ ਮਿਲ ਰਹੀ ਹੈ। ਪੂਰਾ ਦਿਨ ਰਿਜ ਮੈਦਾਨ, ਮਾਲ ਰੋਡ, ਜਾਖੂ, ਕੁਫਰੀ ਆਦਿ ਸੈਰਗਾਹਾਂ ’ਤੇ ਸੈਲਾਨੀਆਂ ਦੀ ਆਵਾਜਾਈ ਦੇਖਣ ਨੂੰ ਮਿਲੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨੋਟਾਂ ਨਾਲ ਲੱਦਿਆ ਜਹਾਜ਼ ਹੋ ਗਿਆ ਕ੍ਰੈਸ਼ ! 22 ਲੋਕਾਂ ਦੀ ਮੌਤ, ਭਾਰਤ ਨੇ ਜਤਾਇਆ ਦੁੱਖ
NEXT STORY