ਰਾਏਕੋਟ (ਭੱਲਾ) : ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਪਿੰਡ ਦੱਧਾਹੂਰ ਨੇੜੇ ਸ਼ੁੱਕਰਵਾਰ ਸਵੇਰ 6 ਵਜੇ ਦੇ ਕਰੀਬ ਬੱਸ ਤੇ ਟਰਾਲੇ ਵਿਚਕਾਰ ਹੋਈ ਸਿੱਧੀ ਟੱਕਰ ’ਚ ਬੱਸ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਅਤੇ ਟਰਾਲਾ ਚਾਲਕ ਸਮੇਤ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਕ ਨਿੱਜੀ ਕੰਪਨੀ ਦੀ ਬੱਸ ਜੈਪੁਰ ਤੋਂ ਲੁਧਿਆਣਾ ਜਾ ਰਹੀ ਸੀ, ਜਿਸ ਵਿੱਚ 35 ਦੇ ਕਰੀਬ ਸਵਾਰੀਆਂ ਸਵਾਰ ਸਨ। ਜਦੋਂ ਇਹ ਬੱਸ ਦੱਧਾਹੂਰ ਨੇੜੇ ਪੁੱਜੀ ਤਾਂ ਲੁਧਿਆਣਾ ਸਾਈਡ ਤੋਂ ਬਰਨਾਲਾ ਸਾਈਡ ਨੂੰ ਜਾ ਰਹੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ’ਚ ਬੱਸ ਚਾਲਕ ਗੋਕਲ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਸਨੋਰੜਾ ਸੀਕਰ (ਰਾਜਸਥਾਨ) ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਟਰਾਲਾ ਚਾਲਕ ਸਮੇਤ 5 ਸਵਾਰੀਆਂ ਜ਼ਖ਼ਮੀ ਹੋ ਗਈਆਂ।
ਇਹ ਵੀ ਪੜ੍ਹੋ : ਜਲੰਧਰ-ਹੁਸ਼ਿਆਰਪੁਰ ਨੈਸ਼ਨਲ ਹਾਈਵੇ ਦੀ ਖਸਤਾ ਹਾਲਤ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਨੇ ਲਾਇਆ ਪੱਕਾ ਧਰਨਾ
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਸਬ-ਇੰਸਪੈਕਟਰ ਮਹਿਲ ਕਲਾਂ ਸੱਤਪਾਲ ਸਿੰਘ ਤੇ ਏ.ਐੱਸ.ਆਈ. ਕਿਰਨਜੀਤ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ। ਆਸ-ਪਾਸ ਦੇ ਲੋਕਾਂ ਤੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ 108 ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਲਿਜਾਇਆ ਗਿਆ। ਏ.ਐੱਸ.ਆਈ. ਕਿਰਨਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਹੀ ਮਹਿਲ ਕਲਾਂ ਪੁਲਸ ਵੱਲੋਂ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਵਾਹਨਾਂ ’ਚ ਫਸੇ ਲੋਕਾਂ ਨੂੰ ਨਿੱਜੀ ਕਰੇਨ ਰਾਹੀਂ ਬਾਹਰ ਕੱਢਿਆ ਗਿਆ। ਦੱਸਣਯੋਗ ਹੈ ਕਿ ਹਾਦਸੇ ਵਾਲੀ ਥਾਂ ਨੇੜੇ ਟੋਲ ਪਲਾਜ਼ਾ ਪੈਂਦਾ ਹੈ ਪਰ ਟੋਲ ਟੈਕਸ ਵਾਲਿਆਂ ਕੋਲ ਨਿਯਮਾਂ ਮੁਤਾਬਕ ਹਾਈਡਰਾਂ 'ਤੇ ਕੋਈ ਜੇ.ਸੀ.ਬੀ. ਦਾ ਪ੍ਰਬੰਧ ਨਹੀਂ ਹੈ। ਇਸ ਹਾਦਸੇ ’ਚ ਬੱਸ ਚਾਲਕ ਬੁਰੇ ਤਰੀਕੇ ਨਾਲ ਬੱਸ ’ਚ ਫਸ ਗਿਆ। ਲੋਕਾਂ ਨੇ ਉਸ ਨੂੰ ਡੇਢ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਜੇ.ਸੀ.ਬੀ. ਦੀ ਮਦਦ ਨਾਲ ਬਾਹਰ ਕੱਢਿਆ।
ਇਹ ਵੀ ਪੜ੍ਹੋ : ਮਾਨਸਾ : ਪਤੀ-ਪਤਨੀ ਨੇ ਬੱਚੇ ਸਮੇਤ ਚੁੱਕਿਆ ਖੌਫਨਾਕ ਕਦਮ, ਨਹਿਰ 'ਚ ਛਾਲ ਮਾਰ ਕੀਤੀ ਖ਼ੁਦਕੁਸ਼ੀ
ਇਸ ਹਾਦਸੇ ਕਾਰਨ ਬਰਨਾਲਾ-ਲੁਧਿਆਣਾ ਮੁੱਖ ਮਾਰਗ 'ਤੇ ਲੰਬਾ ਜਾਮ ਲੱਗ ਗਿਆ, ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਨੇੜਲੇ ਪਿੰਡ ਤੋਂ ਨਿੱਜੀ ਜੇ.ਸੀ.ਬੀ. ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਪਾਸੇ ਕਰਕੇ ਆਵਾਜਾਈ ਨੂੰ ਚਾਲੂ ਕੀਤਾ। ਰੋਹ 'ਚ ਆਏ ਲੋਕਾਂ ਦਾ ਕਹਿਣਾ ਸੀ ਕਿ ਹਾਦਸਾਗ੍ਰਸਤ ਹੋਏ ਵਾਹਨਾਂ ਨੂੰ ਪਾਸੇ ਕਰਨ ਦੀ ਜ਼ਿੰਮੇਵਾਰੀ ਟੋਲ ਪਲਾਜ਼ਾ ਵਾਲਿਆਂ ਦੀ ਬਣਦੀ ਹੈ।
ਖ਼ਬਰ ਇਹ ਵੀ : 300 ਯੂਨਿਟ ਫ੍ਰੀ ਮਿਲੇਗੀ ਬਿਜਲੀ, ਉਥੇ ਸਾਬਕਾ CM ਚੰਨੀ ਦੇ ਭਾਣਜੇ ਨੂੰ ਮਿਲੀ ਰਾਹਤ, ਪੜ੍ਹੋ TOP 10
ਕੇਂਦਰੀ ਖੇਤੀਬਾੜੀ ਮੰਤਰੀ ਨੇ ਕ੍ਰਿਸ਼ੀ ਭਵਨ 'ਚ DD ਕਿਸਾਨ ਸਟੂਡੀਓ ਦਾ ਕੀਤਾ ਉਦਘਾਟਨ
NEXT STORY