ਬਾਘਾਪੁਰਾਣਾ(ਅਜੇ ਅਗਰਵਾਲ) : ਮੋਗਾ ਰੋਡ 'ਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਨਜ਼ਦੀਕ ਲੁਧਿਆਣਾ ਤੋਂ ਆ ਰਹੀ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਪਲਟਣ ਨਾਲ ਸਵਾਰੀਆਂ ਜ਼ਖ਼ਮੀ ਹੋ ਗਈਆਂ। ਘਟਨਾ ਬਾਰੇ ਪਤਾ ਲੱਗਣ 'ਤੇ ਸ਼ਹਿਰ ਦੇ ਆਸ-ਪਾਸ ਦੇ ਲੋਕ ਇਕ ਦਮ ਮੌਕੇ 'ਤੇ ਪਹੁੰਚ ਗਏ। ਦੱਸਿਆ ਜਾਂਦਾ ਹੈ ਕਿ ਕਰੀਬ 2.30 ਵਜੇ ਦੁਪਹਿਰੇ ਲੁਧਿਆਣਾ ਤੋਂ ਮੁਕਤਸਰ ਸਾਹਿਬ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਜਦੋਂ ਬਾਘਾਪੁਰਾਣਾ ਦੇ ਐੱਚ. ਬੀ. ਐੱਫ. ਸੀ. ਕੋਲ ਪੁੱਜੀ ਤਾਂ ਬੱਸ ਵਿੱਚ ਨੁਕਸ ਪੈਣ ਕਾਰਨ ਇਕ ਦਮ ਪਲਟ ਗਈ, ਜਿਸ ਨਾਲ ਬੱਸ ਦੀਆਂ ਸਵਾਰੀਆਂ ਜ਼ਖ਼ਮੀ ਹੋ ਗਈਆਂ ਅਤੇ ਮਾਲਵਾ ਫਰਨੀਚਰ ਦੀ ਦੁਕਾਨ ਅੱਗੇ ਖੜ੍ਹੀਆਂ ਦੋ ਐਕਟਿਵਾ ਬੁਰੀ ਤਰ੍ਹਾਂ ਟੁੱਟ ਗਈਆਂ।
ਇਹ ਵੀ ਪੜ੍ਹੋ- CM ਮਾਨ ਦਾ ਧਮਾਕੇਦਾਰ ਟਵੀਟ, ਸਾਬਕਾ CM ਚੰਨੀ ਨੂੰ ਦਿੱਤਾ 31 ਮਈ 2 ਵਜੇ ਤੱਕ ਦਾ ਅਲਟੀਮੇਟਮ
ਜਿਵੇਂ ਹੀ ਘਟਨਾ ਵਾਪਰੀ ਤਾਂ ਸਵਾਰੀਆਂ ਵਿਚ ਚੀਕ-ਚਿਹਾੜਾ ਮੱਚ ਗਿਆ। ਸਵਾਰੀਆਂ ਰੋਣ-ਕੁਰਲਾਉਣ ਲੱਗ ਗਈਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਇਸ ਮੌਕੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਡੀ. ਐੱਸ. ਪੀ. ਜਸਜਯੋਤ ਸਿੰਘ, ਥਾਣਾ ਮੁਖੀ ਜਸਵਰਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਸਵਾਰੀਆਂ ਨੂੰ ਬੱਸਾਂ ਵਿੱਚੋਂ ਬਾਹਰ ਕੱਢਕੇ 108 ਰਾਹੀਂ ਸਰਕਾਰੀ ਹਸਪਤਾਲ ਬਾਘਾਪੁਰਾਣਾ, ਮੋਗਾ ਵਿਖੇ ਇਲਾਜ ਲਈ ਪਹੁੰਚਾਇਆ ਗਿਆ। ਡਰਾਈਵਰ ਕੰਡਕਟਰ ਨੇ ਦੱਸਿਆ ਕਿ ਬੱਸ ਦੇ ਬਰੇਕ ਵਾਲੇ ਪੇਂਡਲ ਵਿਚ ਖ਼ਰਾਬੀ ਆਉਣ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ- ਬਡਬਰ ਦੇ ਸੁਖਪਾਲ ਨੇ ਕੀਤੀ 'ਪੰਗਾਸ ਮੋਨੋਕਲਚਰ' ਦੀ ਨਿਵੇਕਲੀ ਪਹਿਲ, ਪ੍ਰਤੀ ਏਕੜ ਕਰਦੈ 2 ਲੱਖ ਦੀ ਕਮਾਈ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ’ਚ ਸਫ਼ਲ ਹੋਈ ਭ੍ਰਿਸ਼ਟਾਚਾਰ ਵਿਰੋਧੀ ‘ਐਂਟੀ-ਕੁਰੱਪਸ਼ਨ ਐਕਸ਼ਨ ਲਾਈਨ’
NEXT STORY