ਦਸੂਹਾ (ਝਾਵਰ) : ਕੌਮੀ ਰਾਜ ਮਾਰਗ ਬਸ ਸਟੈਂਡ ਗਰਨਾ ਸਾਹਿਬ ਨਜ਼ਦੀਕ ਬੀਤੀ ਰਾਤ ਲਗਭਗ 11.30 ਵਜੇ ਇਕ ਟੂਰਿਸਟ ਬੱਸ ਸੀ.ਜੀ.13ਏ.ਜੇ 8825 ਜੋ ਛੱਤੀਸਗੜ੍ਹ ਤੋਂ ਮਜ਼ਦੂਰਾਂ ਨੂੰ ਲੈ ਕੇ ਜੰਮੂ ਜਾ ਰਹੀ ਸੀ ਤਾਂ ਇਸ ਬਸ ਦਾ ਡਰਾਈਵਰ ਬਸ ਨੂੰ ਓਵਰਟੇਕ ਕਰਦਿਆ ਇਕ ਟਰੱਕ ਨੰ.ਜੇ.ਕੇ.13 ਐਫ 4250 ਵਿਚ ਟਕਰਾ ਗਈ। ਟੱਕਰ ਨਾਲ ਜ਼ੋਰਦਾਰ ਧਮਾਕਾ ਹੋਇਆ ਅਤੇ ਸਵਾਰੀਆਂ ਵਿਚ ਚੀਕ-ਚਿਹਾੜਾ ਪੈ ਗਿਆ। ਇਸ ਹਾਦਸੇ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਲਗਭਗ 15 ਹੋਰ ਬੱਸ ਵਿਚ ਬੈਠੇ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ 8 ਗੰਭੀਰ ਜ਼ਖਮੀ ਮਰੀਜ਼ਾਂ ਨੂੰ ਸਿਵਲ ਹਸਪਤਾਲ ਦਸੂਹਾ ਦਾਖਲ ਕਰਵਾਇਆ ਗਿਆ ਅਤੇ ਬਾਕੀ 7 ਮਜ਼ਦੂਰਾਂ ਨੂੰ ਮਾਮੂਲੀ ਮਲ੍ਹਮ ਪੱਟੀ ਕਰਕੇ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਜਲੰਧਰ ਦੇ ਵਿਧਾਇਕ ਸੁਸ਼ੀਲ ਰਿੰਕੂ ਨਾਲ ਨਵਾਂਸ਼ਹਿਰ 'ਚ ਵਾਪਰਿਆ ਹਾਦਸਾ, ਫਾਰਚੂਨਰ ਦੇ ਉੱਡੇ ਪਰਖੱਚੇ
ਹਾਦਸੇ ਦੀ ਸੂਚਨਾਂ ਮਿਲਣ ਤੋਂ ਬਾਅਦ ਡੀ.ਐੱਸ.ਪੀ. ਦਸੂਹਾ ਮੁਨੀਸ਼ ਕੁਮਾਰ ਡਿਊਟੀ ਅਫਸਰ ਏ.ਐਸ.ਆਈ.ਜੱਗਾ ਰਾਮ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਰਾਤ ਸਮੇਂ ਪੁਲਸ ਨੇ ਸੀਟਾਂ ਵਿਚ ਫਸੇ ਜ਼ਖਮੀਆਂ ਨੂੰ ਮੁਸ਼ੱਕਤ ਨਾਲ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ।
ਇਹ ਵੀ ਪੜ੍ਹੋ : ਜਠਾਣੀ ਵਲੋਂ ਦਰਾਣੀ ਨੂੰ ਰੂਹ ਕੰਬਾਊ ਮੌਤ ਦੇਣ ਵਾਲੀ ਘਟਨਾ ਦਾ ਪੂਰਾ ਸੱਚ ਆਇਆ ਸਾਹਮਣੇ
ਇਸ ਸੰਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਜੱਗਾ ਰਾਮ ਨੇ ਦੱਸਿਆ ਕਿ ਬੱਸ ਡਰਾਈਵਰ ਸ਼ਮਸ਼ੇਰ ਸਿੰਘ ਤੇਜ਼ ਰਫ਼ਤਾਰ ਬੱਸ ਚਲਾ ਰਿਹਾ ਸੀ। ਡਰਾਈਵਰ ਮੌਕੇ 'ਤੇ ਬਸ ਨੂੰ ਛੱਡ ਕੇ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਹਿਚਾਣ ਸਤੀਸ਼ ਯਾਦਵ ਅਤੇ ਉਸ ਦੀ ਪਤਨੀ ਤੁਲਸੀ ਯਾਦਵ ਵਾਸੀ ਛੱਤੀਸਗੜ੍ਹ ਵੱਜੋਂ ਕੀਤੀ ਗਈ ਹੈ ਜਦਕਿ ਗੰਭੀਰ ਜ਼ਖਮੀਆਂ ਵਿਚ ਰਮੇਸ਼ਵਰੀ ਪਤਨੀ ਗੁਵਰਧਨ ਮੁਨੀਸ਼ਾ ਰਾਣੀ ਪਤਨੀ ਸੰਕਰ ਰਾਏ ਤਾਕੇਸਵਰ ਪੁੱਤਰ ਗੁਵਰਧਨ 3 ਸਾਲ ਦਾ ਬੱਚਾ ਧਨੀ ਰਾਮ ਪੁੱਤਰ ਪੁਰੀ ਰਾਮ ਲਾਲ ਗਗਨ ਬਾਈ ਪਤਨੀ ਧਨੀ ਰਾਮ ਚੈਨ ਸਿੰਘ ਪੁੱਤਰ ਨਰਾਇਣ ਰਾਜਨ ਪੁੱਤਰ ਚੈਨ ਸਿੰਘ ਅਮਨ ਪੁੱਤਰ ਪਵਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਬੱਸ ਡਰਾਈਵਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਦਾ ਵਾਂਟੇਡ ਗੈਂਗਸਟਰ ਕਾਬੂ, ਵੱਡੇ ਖ਼ੁਲਾਸੇ ਹੋਣ ਦੀ ਉਮੀਦ
ਈ. ਡੀ. ਦਫ਼ਤਰ ਨਹੀਂ ਪੁੱਜੇ ਕੈਪਟਨ ਦੇ ਪੁੱਤਰ 'ਰਣਇੰਦਰ ਸਿੰਘ', ਵਕੀਲ ਨੇ ਦੱਸਿਆ ਕਾਰਨ
NEXT STORY