ਜਲੰਧਰ (ਮ੍ਰਿਦੂਲ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਫੇਮਾ ਕਾਨੂੰਨ ਉਲੰਘਣਾ ਮਾਮਲੇ 'ਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਸਾਹਮਣੇ ਪੇਸ਼ ਨਹੀਂ ਹੋਏ। ਰਣਇੰਦਰ ਦੇ ਵਕੀਲ ਜੈਬੀਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਰਣਇੰਦਰ ਸਿੰਘ ਨੇ ਓਲੰਪਿਕ 2021 ਖੇਡਾਂ ਦੀ ਮੀਟਿੰਗ 'ਚ ਹਿੱਸਾ ਲੈਣ ਲਈ ਜਾਣਾ ਸੀ, ਜਿਸ ਕਾਰਨ ਉਹ ਈ. ਡੀ. ਦਫ਼ਤਰ ਨਹੀਂ ਪਹੁੰਚ ਸਕੇ। ਇਸ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਈ. ਡੀ. ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ, ਹਾਲਾਂਕਿ ਆਪ ਨੇਤਾਵਾਂ ਨੇ ਰਣਇੰਦਰ ਸਿੰਘ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਤਿਆਰੀ ਕੀਤੀ ਸੀ ਪਰ ਉਨ੍ਹਾਂ ਦੀ ਇਹ ਮੰਸ਼ਾ ਪੂਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ : ਮਾਲ ਗੱਡੀਆਂ ਰੋਕਣ ਬਾਰੇ 'ਜਾਖੜ' ਦਾ ਤੰਜ, 'ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ 'ਤੇ ਵੀ ਪਾਬੰਦੀ ਨਾ ਲੱਗ ਜਾਵੇ'
ਦੱਸ ਦੇਈਏ ਕਿ ਰਣਇੰਦਰ ਸਿੰਘ ਨੂੰ ਸਾਲ 2016 ਦੇ ਸ਼ੁਰੂ 'ਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਜਾਂ ਫੇਮਾ ਦੀ ਉਲੰਘਣਾ ਕਰਨ 'ਤੇ ਬੁਲਾਇਆ ਗਿਆ ਸੀ। ਕਥਿਤ ਉਲੰਘਣਾ ਦੀ ਜਾਂਚ ਪਹਿਲਾਂ ਇਨਕਮ ਟੈਕਸ ਮਹਿਕਮੇ ਵਲੋਂ ਕੀਤੀ ਗਈ ਸੀ ਅਤੇ ਪੰਜਾਬ ਦੀ ਇਕ ਅਦਾਲਤ 'ਚ ਮਾਮਲਾ ਦਾਇਰ ਕੀਤਾ ਗਿਆ ਸੀ। ਰਣਇੰਦਰ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਕੋਲ ਲੁਕਾਉਣ ਲਈ ਕੁੱਝ ਵੀ ਨਹੀਂ ਹੈ ਅਤੇ ਉਹ ਜਾਂਚ 'ਚ ਸਹਿਯੋਗ ਕਰਨ ਲਈ ਤਿਆਰ ਹੈ। ਰਣਇੰਦਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਦੋਵਾਂ ਨੇ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਤੋਂ ਇਨਕਾਰ ਕੀਤਾ ਹੈ ਅਤੇ ਉਕਤ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਪਿੱਛੋਂ ਪਤੀ ਦੇ ਅਸਲੀ ਰੰਗ ਨੇ ਬੇਰੰਗ ਕੀਤੀ ਜ਼ਿੰਦਗੀ, ਸੋਚਿਆ ਨਹੀਂ ਸੀ ਇੰਨਾ ਮਾੜਾ ਹੋਵੇਗਾ ਅਖ਼ੀਰ
ਨਾਭਾ ਵਿਖੇ 'ਆਪ' ਦਾ ਧਰਮਸੋਤ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ
NEXT STORY