ਗੁਰੂਸਰ ਸੁਧਾਰ (ਰਵਿੰਦਰ) : ਥਾਣਾ ਸੁਧਾਰ ਦੀ ਪੁਲਸ ਵੱਲੋਂ ਦਾਜ ਮੰਗਣ ਸਮੇਤ ਹੋਰ ਦੋਸ਼ਾਂ ਤਹਿਤ ਵਿਆਹੁਤਾ ਦੇ ਪਤੀ, ਸਹੁਰੇ ਤੇ ਸੱਸ ਵਿਰੁੱਧ ਮਾਮਲਾ ਦਰਜ ਕਰਨ ਦੀ ਸੂਚਨਾ ਹੈ। ਪੁਲਸ ਸੂਤਰਾਂ ਅਨੁਸਾਰ ਮੁੱਦਈ ਸੇਵਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਡਾਂਗੋਂ ਨੇ ਦਿੱਤੀ ਦਰਖਾਸਤ ’ਚ ਦੋਸ਼ ਲਾਇਆ ਕਿ ਉਸਦੀ ਲੜਕੀ ਰੁਪਿੰਦਰ ਕੌਰ ਨੂੰ ਉਸਦੇ ਪਤੀ ਮਨਦੀਪ ਸਿੰਘ, ਸੱਸ ਜਸਵੀਰ ਕੌਰ ਅਤੇ ਸਹੁਰੇ ਬਲਵੀਰ ਸਿੰਘ ਵੱਲੋਂ ਹਮ-ਮਸ਼ਵਰਾ ਹੋ ਕੇ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਦਾਜ ’ਚ 20 ਲੱਖ ਦੀ ਮੰਗ ਕਰਨ, ਮੰਗ ਪੂਰੀ ਨਾ ਹੋਣ ’ਤੇ ਲੜਕੀ ਰੁਪਿੰਦਰ ਕੌਰ ਨੂੰ ਕੈਨੇਡਾ ’ਚ ਘਰੋਂ ਕੱਢਣ ਅਤੇ ਉਸਦੇ ਵੀਜ਼ਾ ਵਧਾਉਣ ਸਬੰਧੀ ਕਾਗਜ਼ ਅਪਲਾਈ ਨਾ ਕਰਨ ਤੇ ਉਸਦਾ ਸਾਮਾਨ ਆਪਣੇ ਕਬਜ਼ੇ ’ਚ ਰੱਖਣ ਦੇ ਦੋਸ਼ਾਂ ਦੀ ਪੜਤਾਲ ਉਪ ਕਪਤਾਨ ਪੁਲਸ, ਸੀ. ਏ. ਡਬਲਯੂ ਐਂਡ ਸੀ. ਲੁਧਿਆਣਾ (ਦਿਹਾਤੀ) ਵੱਲੋਂ ਕੀਤੀ ਗਈ।
ਦਰਖਾਸਤ ਦੀ ਪੜਤਾਲੀਆ ਰਿਪੋਰਟ ਅਤੇ ਕੇਸ ਦੇ ਤੱਥਾਂ ਤੋਂ ਪਾਇਆ ਗਿਆ ਕਿ ਉਕਤ ਵਿਅਕਤੀਆਂ ਨੇ ਦਰਖਾਸਤੀ ਦੀ ਲੜਕੀ ਨੂੰ ਦਾਜ ਅਤੇ ਵੀਜ਼ਾ ਵਧਾਉਣ ਸਬੰਧੀ ਕਾਗਜ਼ ਅਪਲਾਈ ਨਾ ਕਰਨਾ ਪਾਇਆ ਗਿਆ ਹੈ। ਇਸ ਸਬੰਧੀ ਕਥਿਤ ਮੁਲਜ਼ਮਾਂ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਅਕਾਲਗੜ੍ਹ ਹਾਲ ਵਾਸੀ ਕੈਨੇਡਾ, ਬਲਵੀਰ ਸਿੰਘ ਪੁੱਤਰ ਜੀਤ ਸਿੰਘ ਅਤੇ ਜਸਵੀਰ ਕੌਰ ਪਤਨੀ ਬਲਵੀਰ ਸਿੰਘ ਵਾਸੀਆਨ ਪਿੰਡ ਅਕਾਲਗੜ੍ਹ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਉਕਤ ਮਾਮਲੇ ਦੀ ਪੜਤਾਲ ਏ. ਐੱਸ. ਆਈ. ਰਾਜਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਪਾਵਰਕਾਮ ਦਾ ਅਨੋਖਾ ਕਾਰਾ, ਮੀਟਰ ਲੱਗਾ ਨਹੀਂ ਤੇ ਬਿੱਲ ਭੇਜਿਆ 90 ਹਜ਼ਾਰ
NEXT STORY