ਸਾਹਨੇਵਾਲ/ਕੁਹਾੜਾ (ਜਗਰੂਪ) : ਕੈਨੇਡਾ ਦੀ ਧਰਤੀ ’ਤੇ ਵਸੇ ਹੋਏ ਇਕ ਵਿਅਕਤੀ ਨੇ ਤਿਉਹਾਰਾਂ ਦੇ ਸੀਜ਼ਨ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹੋਏ ਪੰਜਾਬ ਤੋਂ ਮਠਿਆਈ ਦੀ ਆੜ ’ਚ ਅਫੀਮ ਭੇਜਣ ਦੀ ਕੋਸ਼ਿਸ਼ ਕੀਤੀ ਪਰ ਜਿਸ ਕੋਰੀਅਰ ਕੰਪਨੀ ਰਾਹੀਂ ਪੈਕੇਟ ਦੇ ਰੂਪ ’ਚ ਅਫੀਮ ਮੰਗਵਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਕੰਪਨੀ ਦੀ ਸਕੈਨ ਮਸ਼ੀਨ ਨੇ ਮਠਿਆਈ ’ਚ ਭਰੀ ਹੋਈ ਅਫੀਮ ਨੂੰ ਫੜ ਲਿਆ, ਜਿਸ ਤੋਂ ਬਾਅਦ ਕੰਪਨੀ ਦੇ ਅਧਿਕਾਰੀਆਂ ਨੇ ਥਾਣਾ ਸਾਹਨੇਵਾਲ ਦੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਸਖ਼ਤ ਫ਼ੈਸਲਾ, ਹੁਣ ਇਨ੍ਹਾਂ ਵਾਹਨਾਂ ਨੂੰ ਪੰਪਾਂ ਤੋਂ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
ਥਾਣਾ ਮੁਖੀ ਸਾਹਨੇਵਾਲ ਇੰਸ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਡੀ. ਐੱਚ. ਐੱਲ. ਐਕਸਪ੍ਰੈੱਸ ਇੰਡੀਆ ਪ੍ਰਾਈਵੇਟ ਲਿਮ. ਕੋਰੀਅਰ ਕੰਪਨੀ ਦੇ ਅਧਿਕਾਰੀ ਸਲਾਉਦੀਨ ਖਾਨ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ’ਚ ਜਸਵੀਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਗਿੱਲਾਂ, ਲੁਧਿਆਣਾ ਵੱਲੋਂ ਯੁਵਰਾਜ ਸਿੰਘ, ਈਡਨਬਰੁੱਕ ਹਿੱਲ ਡਰਾਈਵ, ਬ੍ਰੈਂਪਟਨ, ਕੈਨੇਡਾ ਲਈ ਬੁੱਕ ਕੀਤਾ ਸੀ। ਜਦੋਂ ਉਨ੍ਹਾਂ ਦੀ ਐਕਸਰੇ ਮਸ਼ੀਨ ਵੱਲੋਂ ਉਕਤ ਪੈਕੇਟ ਜਿਸ ’ਚ ਦੋ ਟੀ-ਸ਼ਰਟਾਂ, ਦੋ ਜੈਕਟਾਂ ਅਤੇ ਇਕ ਪਿੰਨੀਆਂ ਦਾ ਡੱਬਾ ਸੀ, ਨੂੰ ਸਕੈਨ ਕੀਤਾ ਤਾਂ ਪਿੰਨੀਆਂ ’ਚ ਨਸ਼ਾ ਹੋਣ ਦਾ ਸ਼ੱਕ ਪਾਇਆ ਗਿਆ, ਜਿਸ ਤੋਂ ਬਾਅਦ ਥਾਣਾ ਪੁਲਸ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ
ਇਸ ਦੌਰਾਨ ਜਦੋਂ ਪੁਲਸ ਦੀ ਟੀਮ ਨੇ ਪਹੁੰਚ ਕੇ ਉਕਤ ਡੱਬੇ ਨੂੰ ਖੁੱਲ੍ਹਵਾਇਆ ਤਾਂ ਉਸ ’ਚੋਂ ਪੁਲਸ ਨੂੰ ਪਿੰਨੀਆਂ ’ਚ ਛੁਪਾਈ ਹੋਈ 208 ਗ੍ਰਾਮ ਅਫੀਮ ਬਰਾਮਦ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਪਾਰਸਲ ਭੇਜਣ ਵਾਲੇ ਜਸਵੀਰ ਸਿੰਘ ਖ਼ਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਦਾਲਤ ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਬਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਗਲੈਂਡ ਤੋਂ ਪਰਤੇ ਇਕਲੌਤੇ ਪੁੱਤ ਨੇ ਗਲ਼ ਲਾਈ ਮੌਤ, ਮਾਂ ਨੇ ਦੱਸਿਆ ਹੈਰਾਨੀਜਨਕ ਸੱਚ
NEXT STORY