ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਵੱਲੋਂ ਵਿਆਹ ਉਪਰੰਤ ਲੜਕੀ ਨੂੰ ਕੈਨੇਡਾ ਦੀ ਪੀ.ਆਰ. ਕਰਵਾਉਣ ਦੀ ਆੜ ਵਿਚ 25 ਲੱਖ ਰੁਪਏ ਦੀ ਧੋਖਾਦੇਹੀ ਕਰਨ ਵਾਲੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਸ਼ਮਿੰਦਰ ਸਿੰਘ ਵਾਸੀ ਪਾਤੜਾਂ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਦਾ ਵਿਆਹ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਸਮਾਓ (ਜ਼ਿਲਾ ਮਾਨਸਾ) ਨਾਲ ਕੀਤਾ ਸੀ। ਵਿਆਹ ਉਪਰੰਤ ਲੜਕੀ ਨੂੰ ਕੈਨੇਡਾ ਦੀ ਪੀ.ਆਰ. ਕਰਵਾਉਣ ਦਾ ਝਾਂਸਾ ਦੇ ਕੇ ਸਹੁਰਾ ਪਰਿਵਾਰ ਨੇ ਉਨ੍ਹਾਂ ਨਾਲ 25 ਲੱਖ ਰੁਪਏ ਦੀ ਧੋਖਾਦੇਹੀ ਕੀਤੀ। ਇਸ ਤੋਂ ਇਲਾਵਾ ਦਾਜ-ਦਹੇਜ ਦਾ ਸਾਮਾਨ ਅਤੇ ਸੋਨੇ ਦੇ ਗਹਿਣੇ ਵੀ ਆਪਣੇ ਕਬਜ਼ੇ ਵਿਚ ਰੱਖ ਕੇ ਲੜਕੀ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ।
ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਪਤੀ ਹਰਮਨਪ੍ਰੀਤ ਸਿੰਘ, ਸਹੁਰਾ ਲਖਵੀਰ ਸਿੰਘ ਅਤੇ ਸੱਸ ਜਸਪਾਲ ਕੌਰ ਵਾਸੀ ਪਿੰਡ ਸਮਾਓ, ਜ਼ਿਲਾ ਮਾਨਸਾ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮੁਕੱਦਮਾ ਦਰਖਾਸਤ ਨੰਬਰ 9869 (ਪੇਸ਼ੀ ਮਿਤੀ 23-01-2026) ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਸੁਖਪਾਲ ਖਹਿਰਾ ਦੇ 'ਆਪ' ਤੇ ਵੱਡੇ ਇਲਜ਼ਾਮ-'ਪੰਜਾਬ 'ਤੇ 4.50 ਲੱਖ ਕਰੋੜ ਦੇ ਕਰਜ਼ੇ ਦਰਮਿਆਨ'...
NEXT STORY