ਜਲੰਧਰ : ਨੌਕਰੀ ਲਈ ਕੈਨੇਡਾ ਭਾਰਤੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਕੈਨੇਡਾ ਨੇ ਅਮਰੀਕਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ (ਐੱਨ. ਐੱਫ. ਏ. ਪੀ.) ਦੇ ਇਕ ਹਾਲੀਆ ਅਧਿਐਨ ਵਿਚ ਪਾਇਆ ਗਿਆ ਕਿ ਕੈਨੇਡਾ ਵਿਚ ਸਥਾਈ ਨਿਵਾਸੀ ਬਣਨ ਵਾਲੇ ਭਾਰਤੀਆਂ ਦੀ ਗਿਣਤੀ 2016 ਤੋਂ 2020 ਅਤੇ 2021 ਵਿਚਾਲੇ 115 ਫੀਸਦੀ ਵਧੀ ਹੈ। ਕੈਨੇਡਾ ਸਰਕਾਰ ਹੁਨਰਮੰਦ ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨੂੰ ਬਹੁਤ ਸਾਰੇ ਇਮੀਗ੍ਰੇਸ਼ਨ ਵਿਕਲਪ ਦੇਣ ਦੀ ਜਾਂ ਕੰਮ ਦੇਣ ਦੀ ਪੇਸ਼ਕਸ਼ ਕਰਦੀ ਰਹਿੰਦੀ ਹੈ। ਵੈਸੇ ਵੀ ਹਰ ਕੋਈ ਕੈਨੇਡਾ ਜਾ ਕੇ ਅਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ ਤੇ ਹੁਣ ਉਹਨਾਂ ਲਈ ਇਹ ਸੁਨਿਹਰੀ ਮੌਕਾ ਹੈ ਇੱਕ ਵਰਚੁਅਲ ਇੰਟਰਵਿਊ ਵਿੱਚ, ਸੀਨ ਫਰੇਜ਼ਰ, ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਦੇਸ਼ ਛੇਤੀ ਹੀ CEC ਅਤੇ FSWP ਸੱਦਿਆਂ ਲਈ ਡਰਾਅ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਵਾਲਾ ਪਹਿਲਾ ਪੰਜਾਬੀ ਸਿੱਖ ਬਣਿਆ ਜੁਗਨਦੀਪ ਸਿੰਘ
ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੈਨੇਡਾ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਡਰਾਅ ਮੁੜ ਸ਼ੁਰੂ ਕਰਨ ਦੀ ਲੋੜ ਹੈ। ਇਹ ਮੰਦਭਾਗਾ ਹੋਵੇਗਾ ਜੇਕਰ ਕੈਨੇਡਾ ਵਿੱਚ ਰਹਿਣ ਦੇ ਚਾਹਵਾਨ ਲੋਕਾਂ ਨੂੰ ਡਰਾਅ ਨਾ ਹੋਣ ਕਾਰਨ ਦੇਸ਼ ਛੱਡਣਾ ਪੈਂਦਾ ਹੈ। ਕੈਨੇਡਾ ਸਰਕਾਰ ਹੁਣ ਬਿਹਤਰੀਨ ਕੰਮ ਕਰਨ ਵਾਲਿਆਂ ਤੇ ਹੁਨਰਮੰਦ ਲੋਕਾਂ ਦੀ ਹੈ। ਫਿਰ ਚਾਹੇ ਉਹ ਕਿਸੇ ਵੀ ਫੀਲਡ ਲਈ ਕੰਮ ਕਰਦੇ ਹੋਣ। ਕੈਨੇਡਾ ਸਰਕਾਰ ਨੂੰ ਖ਼ਾਸ ਕਰ ਕੇ ਨਰਸ, ਸਕਿਉਰਿਟੀ ਗਾਰਡ, ਕਿਸਾਨ , ਪਲੰਬਰ, ਮੈਸਨ, ਇਲੈਕਟ੍ਰੀਸ਼ਿਅਨ, ਇੰਜੀਨਿਅਰ, ਕੁੱਕ, ਖਾਣਾ ਪੈਕ ਕਰਨ, ਫਲ ਪੈਕ ਕਰਨ ਡਰਾਈਵਰ ਅਤੇ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਕਾਮਿਆਂ ਦੀ ਬਹੁਤ ਲੋੜ ਹੈ। ਸਰਕਾਰ 2 ਸਾਲ ਦਾ ਵਰਕ ਪਰਮਿਟ ਵੀਜ਼ਾ ਦੇ ਰਹੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਦਿੱਤੇ ਨੰਬਰਾਂ 9478024168, 9463495889) 'ਤੇ ਸੰਪਰਕ ਕਰ ਸਕਦੇ ਹੋ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਮਸੇਰੇ ਭਰਾ ਨੇ ਸਾਥੀਆਂ ਨਾਲ ਨੌਜਵਾਨ 'ਤੇ ਕੀਤਾ ਹਮਲਾ, ਹਸਪਤਾਲ 'ਚ ਦਾਖ਼ਲ
NEXT STORY