ਜਲੰਧਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿੱਥੇ ਪੂਰੇ ਵਿਸ਼ਵ ਵਿਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਉਥੇ ਹੀ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਸਮਾਗਮ ਵਿਚ ਕੈਨੇਡਾ ਦੇ ਓਂਟਾਰੀਓ ਤੋਂ ਸੰਸਦ ਮੈਂਬਰ ਨੀਨਾ ਤਾਂਗੜੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਸਮੂਹ ਸੰਗਤ ਨੂੰ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।



ਜਲੰਧਰ 'ਚ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਆਫੀਸ਼ੀਅਲ ਟੂਰ ਹੈ ਅਤੇ ਉਹ ਪ੍ਰੀਮੀਅਰ ਆਫ ਓਂਟਾਰੀਓ ਮੁੱਖ ਮੰਤਰੀ ਡਗ ਫੋਰਡ ਦੀ ਥਾਂ 'ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਥੇ ਆਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਦਿੱਲੀ, ਮੰਬਈ ਅਤੇ ਕਈ ਥਾਵਾਂ 'ਤੇ ਬਿਜ਼ਨਸ ਮੀਟਿੰਗ ਹੈ ਅਤੇ ਉਨ੍ਹਾਂ ਦਾ ਕੈਨੇਡੀਅਨ ਡੈਲੀਗੇਟ ਵੀ ਉਥੇ ਪਹੁੰਚ ਰਿਹਾ ਹੈ, ਜੋ ਬਿਜ਼ਨਸ-ਟੂ-ਬਿਜ਼ਨਸ ਨੂੰ ਪ੍ਰਮੋਟ ਕਰੇਗਾ, ਜਿਸ ਵਿਚ ਇੰਫਰਾਸਟਰੱਕਚਰ, ਇੰਜੀਨੀਅਰਿੰਗ, ਆਈ.ਟੀ. ਵਰਗੇ ਬਿਜ਼ਨਸ ਹੋਣਗੇ, ਜਿਨ੍ਹਾਂ ਨੂੰ ਉਹ ਪ੍ਰਮੋਟ ਕਰਨਗੇ।
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਚੌਥੇ ਦਿਨ ਪੁੱਜੇ 532 ਸ਼ਰਧਾਲੂ
NEXT STORY