ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਦੀ ਸਿੱਧਵਾ ਨਹਿਰ 'ਚ ਗੰਦਗੀ ਫੈਲਾਉਣ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਦੋ ਲੋਕ ਨਹਿਰ 'ਚ ਸਵਾਹ ਵਰਗਾ ਪਦਾਰਥ ਸੁੱਟਦੇ ਨਜ਼ਰ ਆ ਰਹੇ ਸਨ। ਇਸ ਮਾਮਲੇ 'ਚ ਪੁਲਸ ਵਲੋਂ ਪਰਚਾ ਦਰਜ ਕਰਨ ਤੋਂ ਬਾਅਦ ਉਹ ਸ਼ਖਸ ਵੀ ਸਾਹਮਣੇ ਆ ਗਿਆ ਹੈ ਜਿਸਨੇ ਨਹਿਰ 'ਚ ਜ਼ਹਿਰ ਘੋਲਣ ਵਾਲੇ ਇਨ੍ਹਾਂ ਲੋਕਾਂ ਦੀ ਕਰਤੂਤ ਜਗ-ਜ਼ਾਹਿਰ ਕੀਤੀ ਸੀ ਤੇ ਉਹ ਸ਼ਖਸ ਇਕ ਪ੍ਰੋਫੈਸਰ ਹੈ। ਇਹ ਵੀਡੀਓ, ਖਾਲਸਾ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਇੰਦਰਬੀਰ ਸਿੰਘ ਨੇ ਬਣਾਇਆ ਹੈ। ਪ੍ਰੋ. ਇੰਦਰਬੀਰ ਦਾ ਕਹਿਣਾ ਹੈ ਕਿ ਉਸ ਨੇ ਤਾਂ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਇਆ ਹੈ।
ਪ੍ਰੋ. ਇੰਦਬੀਰ ਨੇ ਜਿਥੇ ਹਵਾ-ਪਾਣੀ ਨੂੰ ਪ੍ਰਦੂਸ਼ਿਤ ਨਾ ਕੀਤੇ ਜਾਣ ਦਾ ਸੰਦੇਸ਼ ਦਿੱਤਾ, ਉਥੇ ਹੀ ਇਸ ਗੱਲ 'ਤੇ ਚਿੰਤਾ ਵੀ ਜਤਾਈ ਕਿ ਅੱਜ ਇਨਸਾਨ ਮੁੱਢਲੀਆਂ ਲੋੜਾਂ ਦੀ ਬਜਾਏ ਹੋਰ ਲੋੜਾਂ ਵੱਲ ਜ਼ਿਆਦਾ ਧਿਆਨ ਦਿੰਦਾ ਹੈ। ਦੱਸ ਦੇਈਏ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਹਿਰੀ ਵਿਭਾਗ ਦੀ ਸ਼ਿਕਾਇਤ 'ਤੇ ਇਸ ਮਾਮਲੇ 'ਚ ਐੱਫ. ਆਈ. ਆਰ. ਵੀ ਦਰਜ ਹੋ ਚੁੱਕੀ ਹੈ।
ਅਗੇਤਾ ਝੋਨਾ ਲਾਉਣ 'ਤੇ ਖੇਤੀਬਾੜੀ ਵਿਭਾਗ ਤੇ ਕਿਸਾਨ ਹੋਏ ਆਹਮੋ-ਸਾਹਮਣੇ
NEXT STORY