ਸਾਦਿਕ (ਪਰਮਜੀਤ): ਸਾਦਿਕ ਨੇੜੇ ਪਿੰਡੀ ਬਲੋਚਾਂ ਪਿੰਡ ਕੋਲ ਦੀ ਲੰਘਦੀ ਨਹਿਰ 'ਚ ਇਕ ਨਾਬਾਲਗ ਨੌਜਵਾਨ ਦੀ ਪਾਣੀ 'ਚ ਡੁੱਬਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਾਦਿਕ ਦਾ ਲਵਲੀ (16) ਪੁੱਤਰ ਅਜਮੇਰ ਸਿੰਘ ਕੌਮ ਬੌਰੀਆ ਸਿੱਖ ਆਪਣੇ ਸਾਥੀਆਂ ਮੁੰਡਿਆਂ ਨਾਲ ਨਹਿਰ 'ਤੇ ਨਹਾਉਣ ਗਿਆ। ਨਹਾਉਣ ਸਮੇਂ ਲਵਲੀ ਅਚਾਨਕ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ ਵਿਚ ਰੁੜ ਗਿਆ। ਇਹ ਦੇਖ ਕੇ ਉਸ ਦੇ ਸਾਥੀ ਮੁੰਡੇ ਉਥੇ ਭੱਜ ਨਿਕਲੇ ਤੇ ਘਰ ਆ ਗਏ ਪਰ ਲਵਲੀ ਦੇ ਪਰਿਵਾਰ ਨੂੰ ਇਸ ਸਬੰਧੀ ਜਾਣਕਾਰੀ ਨਾ ਦਿੱਤੀ। ਜਦ ਰਾਤ ਨੂੰ ਮੁੰਡਾ ਘਰ ਨਾ ਆਇਆ ਤਾਂ ਪਰਿਵਾਰ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਹ ਆਪਣੇ ਨੇੜਲੇ ਰਿਸ਼ਤੇਦਾਰਾਂ ਦੇ ਮੁੰਡਿਆਂ ਨਾਲ ਨਹਿਰ 'ਤੇ ਨਹਾਉਣ ਗਿਆ। ਫਿਰ ਜਦ ਸਾਥੀਆਂ ਮੁੰਡਿਆਂ ਨੂੰ ਪੁੱਛਿਆ ਤਾਂ ਉਨ੍ਹਾਂ ਲਵਲੀ ਦੇ ਡੁੱਬਣ ਦੀ ਅਸਲੀਅਤ ਦੱਸੀ। ਪਰਿਵਾਰ ਵਾਲੇ ਨਹਿਰ ਵੱੱਲ ਭੱਜੇ ਪਰ ਤਦ ਤੱਕ ਕਾਫੀ ਦੇਰ ਹੋ ਚੁੱਕੀ ਸੀ।
ਇਹ ਵੀ ਪੜ੍ਹੋ: ਝੋਨੇ ਦੀ ਲਵਾਈ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਬਰਕਰਾਰ , ਲਵਾਈ ਦਾ ਭਾਅ ਹੋਇਆ ਦੁੱਗਣਾ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਜਗਬੀਰ ਸਿੰਘ ਵੀ ਮੌਕੇ 'ਤੇ ਪੁੱਜੇ ਤੇ ਪੁੱਛ ਪੜਤਾਲ ਕੀਤੀ। ਪਰਿਵਾਰਕ ਮੈਂਬਰ ਨੂੰ ਬੀਤੀ ਰਾਤ ਲਵਲੀ ਦੀ ਲਾਸ਼ ਨਹਿਰ 'ਚੋਂ ਮਿਲੀ ਗਈ। ਸਾਦਿਕ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇੰਸਪੈਕਟਰ ਜਗਬੀਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਦੇ ਬਿਆਨ ਲੈ ਲਏ ਗਏ ਹਨ ਤੇ ਫਿਲਹਾਲ 174 ਸੀ.ਆਰ.ਪੀ.ਸੀ. ਤਹਿਤ ਕਾਰਵਾਈ ਕਰਦਿਆਂ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਤੇ ਮਾਮਲੇ ਦੀ ਬਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ ਮੁਕਤ ਹੋ ਚੁੱਕੇ ਜ਼ਿਲ੍ਹਾ ਮੋਗਾ 'ਚ ਫਿਰ ਦਿੱਤੀ ਦਸਤਕ, 2 ਨਵੇਂ ਮਾਮਲੇ ਆਏ ਸਾਹਮਣੇ
ਖੇਤੀ ਟਿਊਬਵੈੱਲਾਂ ਦੇ ਬਿੱਲ ਲਾਉਣ ਦੇ ਫ਼ੈਸਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਢੀਂਡਸਾ
NEXT STORY