ਚੰਡੀਗੜ੍ਹ (ਰਾਏ): ਲੋਕ ਸਭਾ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਚੰਡੀਗੜ੍ਹ ਸੰਸਦੀ ਸੀਟ ਲਈ ਸਕਰੀਨਿੰਗ ਕਮੇਟੀ ਨੇ ਪੈਨਲ ਤਿਆਰ ਕੀਤਾ ਹੈ। ਮੰਗਲਵਾਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੀ ਬੈਠਕ ’ਚ ਉਮੀਦਵਾਰ ਦਾ ਨਾਂ ਤੈਅ ਕੀਤਾ ਜਾਵੇਗਾ। ਸਰਵੇ ਰਿਪੋਰਟ ਅਨੁਸਾਰ ਚੰਡੀਗੜ੍ਹ ਤੋਂ ਤਿੰਨ ਉਮੀਦਵਾਰਾਂ ਦਾ ਪੈਨਲ ਕੇਂਦਰੀ ਚੋਣ ਕਮੇਟੀ ਨੂੰ ਭੇਜਿਆ ਗਿਆ ਹੈ। ਇਨ੍ਹਾਂ ਵਿਚ ਸਾਬਕਾ ਕੇਂਦਰੀ ਮੰਤਰੀ ਅਤੇ ਸ਼ਹਿਰ ਦੇ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ, ਸੂਬਾ ਪ੍ਰਧਾਨ ਐੱਚ.ਐੱਸ. ਲੱਕੀ ਅਤੇ ਅਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਨਾਂ ਭੇਜੇ ਗਏ ਹਨ। ਹਾਲਾਂਕਿ ਜਿਸ ਵੀ ਉਮੀਦਵਾਰ ਦਾ ਨਾਂ ਦਾਖ਼ਲ ਹੋਵੇਗਾ, ਉਹ ਗਠਜੋੜ ਦਾ ਚਿਹਰਾ ਹੋਵੇਗਾ। ਇਸ ਵਾਰ 'ਆਪ' ਨੇ ਚੰਡੀਗੜ੍ਹ ਸੰਸਦੀ ਸੀਟ ਤੋਂ ਕਾਂਗਰਸ ਨੂੰ ਸਮਰਥਨ ਦਿੱਤਾ ਹੈ। ਇਹ ਗਠਜੋੜ ਨਿਗਮ ਚੋਣਾਂ 'ਚ ਕਾਮਯਾਬ ਰਿਹਾ। ਗਠਜੋੜ ਵੱਲੋਂ 'ਆਪ' ਦੇ ਮੇਅਰ ਉਮੀਦਵਾਰ ਦੀ ਚੋਣ ਕੀਤੀ ਗਈ ਸੀ। ਇਸ ਦੇ ਨਾਲ ਹੀ ਲੋਕ ਸਭਾ ਦੀ ਚੰਡੀਗੜ੍ਹ ਸੰਸਦੀ ਸੀਟ ਲਈ ਉਮੀਦਵਾਰ ਦਾ ਨਾਂ ਫਾਈਨਲ ਕਰ ਲਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਜਾਣੋ ਪੰਜਾਬ ਦੇ MPs ਦਾ ਸੰਸਦ 'ਚ ਪ੍ਰਦਰਸ਼ਨ, ਇਨ੍ਹਾਂ ਮੈਂਬਰਾਂ ਨੇ ਪੁੱਛੇ ਸੰਨੀ ਦਿਓਲ ਤੋਂ ਵੀ ਘੱਟ
ਇਸ ਦੇ ਨਾਲ ਹੀ ਤਿੰਨ ਉਮੀਦਵਾਰਾਂ ਟਚੋਂ ਇਕ ਸੂਬਾ ਪ੍ਰਧਾਨ ਐੱਚ.ਐੱਸ.ਲੱਕੀ ਖ਼ੁਦ ਵੀ ਸ਼ਾਮ 4 ਵਜੇ ਹੋਣ ਵਾਲੀ ਇਸ ਅਹਿਮ ਮੀਟਿੰਗ ’ਚ ਹਾਜ਼ਰ ਹੋਣਗੇ। ਸੂਤਰਾਂ ਦਾ ਕਹਿਣਾ ਹੈ ਕਿ ਹਾਲ ਹੀ ’ਚ ਉਹ ਆਪ ਪਾਰਟੀ ਦੇ ਕੁਝ ਸਮਰਥਕ ਆਗੂਆਂ ਸਮੇਤ ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ ਦਿੱਲੀ ਗਏ ਸਨ, ਜਿਨ੍ਹਾਂ ਨਾਲ ਕੁਝ ਸਮਰਥਕ ਪਾਰਟੀ ਦੇ ਨੇਤਾ ਵੀ ਦੱਸੇ ਗਏ ਹਨ। ਇਸ ਦੇ ਨਾਲ ਹੀ ਜਦੋਂ ਤੋਂ ਇਹ ਜਾਣਕਾਰੀ ਜਨਤਕ ਹੋਈ ਹੈ, ਕਾਂਗਰਸ ਤੇ 'ਆਪ' ਵਿਚਾਲੇ ਹਲਚਲ ਵੀ ਤੇਜ਼ ਹੋ ਗਈ ਹੈ। ਹਮਾਇਤੀ ਆਪਣੇ ਉਮੀਦਵਾਰਾਂ ਦੀ ਟਿਕਟ ਦੀ ਉਡੀਕ ਕਰ ਰਹੇ ਹਨ ਅਤੇ ਅਰਦਾਸਾਂ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ: ਸਿਰਫ਼ਿਰੇ ਆਸ਼ਿਕ ਦੀ ਸ਼ਰਮਨਾਕ ਕਰਤੂਤ! ਮੁਹੱਲੇ 'ਚ ਲਵਾ ਦਿੱਤੇ ਪ੍ਰੇਮਿਕਾ ਦੇ ਅਸ਼ਲੀਲ ਫਲੈਕਸ
ਫ਼ਿਲਹਾਲ ਉਮੀਦਵਾਰਾਂ ਨੂੰ ਲੈ ਕੇ ਕਾਂਗਰਸ ਅਤੇ ਗਠਜੋੜ ਦੀ ਭਾਈਵਾਲ ਪਾਰਟੀ 'ਆਪ' ਵਿਚਾਲੇ ਧੜੇਬੰਦੀ ਸਿਖਰ 'ਤੇ ਹੈ। ਤਿੰਨੋਂ ਉਮੀਦਵਾਰਾਂ ਦੇ ਪਾਰਟੀ ਅਤੇ ਗਠਜੋੜ ਦੇ ਸਾਥੀਆਂ ’ਚ ਆਪੋ-ਆਪਣੇ ਸਮਰਥਕ ਹਨ। ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਲੰਬੇ ਸਮੇਂ ਤੋਂ ਸਰਗਰਮ ਹਨ, ਜੋ ਰੋਜ਼ਾਨਾ ਕੌਮੀ ਅਤੇ ਸਥਾਨਕ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾ ਰਹੇ ਹਨ। ਕੇਂਦਰੀ ਲੀਡਰਸ਼ਿਪ ’ਚ ਉਨ੍ਹਾਂ ਦਾ ਕਾਫ਼ੀ ਪ੍ਰਭਾਵ ਹੈ। 2014 ਅਤੇ 2019 ’ਚ ਵੀ ਉਹ ਇਸ ਸੀਟ ਤੋਂ ਚੋਣ ਲੜ ਚੁੱਕੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੱਕ ਨਵੇਂ ਵਿਕਾਸ ਕਾਰਜਾਂ ’ਤੇ ਲੱਗੀ ਰੋਕ, ਚੋਣ ਕਮਿਸ਼ਨ ਨੇ ਮੰਗੀ ਰਿਪੋਰਟ
NEXT STORY