ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਸਰਕਾਰ ਨੇ ਪਿੰਡਾਂ ’ਚ ਪੰਚਾਇਤਾਂ ਭੰਗ ਕਰਨ ਦੇ ਐਲਾਨ ਤੋਂ ਬਾਅਦ ਨਵੀਆਂ ਪੰਚਾਇਤੀ ਚੋਣਾਂ 30 ਦਸੰਬਰ ਤੋਂ ਪਹਿਲਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਸਰਪੰਚੀ ਲਈ ਉਮੀਦਵਾਰ ਵੀ ਮੈਦਾਨ ’ਚ ਨਿੱਤਰਨੇ ਸ਼ੁਰੂ ਹੋ ਗਏ ਹਨ। ਬੇਸ਼ੱਕ ਚੋਣ ਕਮਿਸ਼ਨ ਵਲੋਂ ਅਜੇ ਤਕ ਪਿੰਡਾਂ ’ਚ ਪੰਚਾਂ-ਸਰਪੰਚਾਂ ਦੀ ਚੋਣ ਅਤੇ ਵੋਟਾਂ ਲਈ ਕੋਈ ਤਰੀਕ ਨਿਰਧਾਰਤ ਨਹੀਂ ਕੀਤੀ ਗਈ ਪਰ ਕਈ ਪਿੰਡਾਂ ’ਚ ਹੁਣ ਤੋਂ ਹੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਮਾਛੀਵਾੜਾ ਬਲਾਕ ਦੀ ਗੱਲ ਕਰੀਏ ਤਾਂ ਇੱਥੇ ਦੇ ਦੋ ਪਿੰਡ ਅਜਿਹੇ ਸਾਹਮਣੇ ਆਏ ਹਨ, ਜਿੱਥੋਂ 2 ਨੌਜਵਾਨਾਂ ਨੇ ਸੋਸ਼ਲ ਮੀਡੀਆ ’ਤੇ ਇਹ ਹੋਕਾ ਦੇ ਦਿੱਤਾ ਕਿ ਉਹ ਆਪਣੇ ਪਿੰਡ ਤੋਂ ਸਰਪੰਚੀ ਦੇ ਉਮੀਦਵਾਰ ਹਨ ਅਤੇ ਚੋਣ ਲੜਨਗੇ। ਹੋਰ ਪਿੰਡਾਂ ’ਚ ਕਈ ਨੌਜਵਾਨਾਂ ਵਿਚ ਇਸ ਵਾਰ ਚੋਣ ਲੜਨ ਦਾ ਉਤਸਾਹ ਦਿਖਾਈ ਦੇ ਰਿਹਾ ਹੈ ਅਤੇ ਕਈ ਆਜ਼ਾਦ ਉਮੀਦਵਾਰ ਵਜੋਂ ਮੈਦਾਨ ’ਚ ਆਉਣਗੇ ਅਤੇ ਕਈ ਸਿਆਸੀ ਪਾਰਟੀਆਂ ਨਾਲ ਸਬੰਧਿਤ ਨਜ਼ਰ ਆ ਰਹੇ ਹਨ। ਚੋਣ ਮੈਦਾਨ ’ਚ ਨਿੱਤਰਨ ਵਾਲੇ ਉਮੀਦਵਾਰਾਂ ਨੇ ਆਪਣਾ ਚੋਣ ਮੈਨੀਫੈਸਟੋ ਵੀ ਤਿਆਰ ਕਰ ਦਿੱਤਾ ਹੈ ਕਿ ਉਹ ਪਿੰਡਾਂ ਦੇ ਲੋਕਾਂ ਲਈ ਕੀ-ਕੀ ਕੰਮ ਕਰਨਗੇ ਅਤੇ ਉਨ੍ਹਾਂ ਦੀਆਂ ਕੀ ਯੋਜਨਾਵਾਂ ਹਨ। ਕਈ ਪਿੰਡ ਅਜਿਹੇ ਵੀ ਹਨ, ਜਿੱਥੇ ਸਰਪੰਚੀ ਦੀ ਚੋਣ ਲਈ ਉਮੀਦਵਾਰ ਤਿਆਰੀ ਕੱਸੀ ਬੈਠੇ ਹਨ ਪਰ ਉਹ ਅਜੇ ਖੁੱਲ੍ਹ ਕੇ ਮੈਦਾਨ ’ਚ ਆਉਣ ਲਈ ਤਿਆਰ ਨਹੀਂ ਕਿਉਂਕਿ ਕਈ ਵਾਰ ਹਾਲਾਤ ਇਹ ਪੈਦਾ ਹੋ ਜਾਂਦੇ ਹਨ ਕਿ ਵੋਟਰਾਂ ਨੂੰ ਖੁਸ਼ ਕਰਨ ਲਈ ਹੁਣ ਤੋਂ ਖਰਚਾ ਕਰਨਾ ਸ਼ੁਰੂ ਹੋ ਸਕਦਾ ਹੈ, ਜਿਸ ਤੋਂ ਉਹ ਬਚਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : 3 ਸਾਲਾ ਪੁੱਤ ਨੂੰ ਕਤਲ ਕਰਨ ਵਾਲੇ ਪਿਓ ਨੇ ਖੁਦ ਬਰਾਮਦ ਕਰਵਾਈ ਲਾਸ਼, ਦੇਖ ਦਹਿਲ ਗਏ ਦਿਲ
ਇਸ ਵਾਰ ਦੇਖਣ ਨੂੰ ਮਿਲੇਗਾ ਤਿਕੋਣਾ ਮੁਕਾਬਲਾ
ਪਿਛਲੀਆਂ ਪੰਚਾਇਤੀ ਚੋਣਾਂ ਦੌਰਾਨ ਹਮੇਸ਼ਾ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਵਿਚਕਾਰ ਹੁੰਦਾ ਰਿਹਾ ਹੈ ਅਤੇ ਕਈ ਥਾਵਾਂ ’ਤੇ ਪਿੰਡਾਂ ਦੇ ਲੋਕ ਸਰਬਸੰਮਤੀ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣਾ ਸਰਪੰਚ ਚੁਣ ਲੈਂਦੇ ਹਨ, ਤਾਂ ਜੋ ਧੜੇਬੰਦੀ ਤੋਂ ਬਚਿਆ ਜਾ ਸਕੇ ਪਰ ਇਸ ਵਾਰ ਮੁਕਾਬਲਾ ਤਿਕੋਣਾ ਦੇਖਣ ਨੂੰ ਮਿਲੇਗਾ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਸੱਤਾ ਵਿਚ ਹੋਣ ਕਾਰਨ ਪਾਰਟੀ ਦੇ ਆਗੂ ਵੀ ਪਿੰਡਾਂ ਵਿਚ ਆਪਣੇ ਸਮਰਥਕਾਂ ਨੂੰ ਚੋਣ ਲਡ਼ਾਉਣਗੇ ਅਤੇ ਵੱਧ ਤੋਂ ਵੱਧ ਉਮੀਦਵਾਰ ਜਿਤਾ ਕੇ ਇਹ ਦਾਅਵਾ ਪੇਸ਼ ਕਰਨਗੇ ਕਿ ਪਿੰਡਾਂ ਵਿਚ ਪਾਰਟੀ ਦੀ ਪਕੜ ਅੱਜ ਵੀ ਮਜ਼ਬੂਤ ਹੈ। ਬੇਸ਼ੱਕ ਅਜੇ ਪਿੰਡਾਂ ਵਿਚ ਨਵੀਂ ਵਾਰਡਬੰਦੀ ਅਤੇ ਰਾਖਵਾਂਕਰਨ ਦਾ ਐਲਾਨ ਹੋਣਾ ਹੈ ਪਰ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਇਨ੍ਹਾਂ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ।
ਇਹ ਵੀ ਪੜ੍ਹੋ : ਕੈਨੇਡਾ ’ਚ ਖੁੱਲ੍ਹੇਆਮ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ ਖਾਲਿਸਤਾਨੀ, ਬ੍ਰਿਟਿਸ਼ ਕੋਲੰਬੀਆ ਦੇ ਮੰਦਰ ’ਚ ਭੰਨਤੋੜ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਨੇੜੇ ਬੋਰਵੈੱਲ ’ਚ ਡਿੱਗ ਕੇ ਮੌਤ ਹੋਣ ਦੇ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ
NEXT STORY