ਜਲੰਧਰ(ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ 'ਚ ਕਾਫੀ ਸੁਧਾਰ ਹੋਇਆ ਹੈ। ਮੁੱਖ ਮੰਤਰੀ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ 3 ਦਸੰਬਰ ਸੋਮਵਾਰ ਤੋਂ ਆਮ ਵਾਂਗ ਕੰਮ ਕਰਨਾ ਸ਼ੁਰੂ ਕਰ ਦੇਣਗੇ। ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਸੋਮਵਾਰ ਨੂੰ ਪੰਜਾਬ ਕੈਬਨਿਟ ਦੀ ਬੈਠਕ ਵੀ ਬੁਲਾ ਲਈ ਹੈ, ਜਿਸ 'ਚ ਸਰਕਾਰ ਵਲੋਂ ਅਹਿਮ ਫੈਸਲੇ ਲਏ ਜਾਣਗੇ। ਮੀਟਿੰਗ ਬਾਰੇ ਸੂਬੇ ਦੇ ਮੰਤਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਵਾਇਰਲ ਬੁਖਾਰ ਕਾਰਨ ਮੁੱਖ ਮੰਤਰੀ ਨੂੰ ਇਕ ਦਿਨ ਲਈ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੇ ਕਈ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀਆਂ ਸਾਰੀਆਂ ਰਿਪੋਰਟਾਂ ਪਾਜ਼ੇਟਿਵ ਆ ਗਈਆਂ ਹਨ। ਮੁੱਖ ਮੰਤਰੀ ਨੂੰ ਪੀ. ਜੀ. ਆਈ. ਤੋਂ ਅਗਲੇ ਦਿਨ ਛੁੱਟੀ ਦੇ ਦਿੱਤੀ ਗਈ ਸੀ।
ਸੰਘਣੀ ਧੁੰਦ ਦਾ ਕਹਿਰ, ਹਾਦਸੇ ਦੌਰਾਨ 4 ਪਰਿਵਾਰਕ ਮੈਂਬਰ ਜ਼ਖਮੀਂ (ਤਸਵੀਰਾਂ)
NEXT STORY