ਜਲੰਧਰ, (ਧਵਨ)— ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਵਲੋਂ ਆ ਰਹੀਆਂ ਬੇਨਤੀਆਂ ਨੂੰ ਵੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਸੀ. ਐੱਮ. ਕੋਵਿਡ ਰਾਹਤ ਫੰਡ ਦਾ ਗਠਨ ਕਰਦਿਆਂ ਦਾਨੀਆਂ ਨੂੰ ਸੰਕਟ ਦੀ ਘੜੀ ਵਿਚ ਇਸ ਵਿਚ ਵਧ-ਚੜ੍ਹ ਕੇ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਸੀ. ਐੱਮ. ਰਿਲੀਫ ਫੰਡ ਵਿਚ ਦਾਨ ਦੇਣ ਵਾਲੇ ਲੋਕਾਂ ਨੂੰ ਇਨਕਮ ਟੈਕਸ ਵਿਚ ਛੋਟ ਦਿੱਤੀ ਜਾਵੇ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਕੋਵਿਡ ਰਾਹਤ ਕੋਸ਼ ਵਿਚ ਲੋਕ ਵਧ-ਚੜ੍ਹ ਕੇ ਯੋਗਦਾਨ ਦੇਣ ਤਾਂ ਜੋ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਮਦਦ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਇਸ ਦੇ ਲਈ ਅਕਾਊਂਟ ਨੰਬਰ ਅਤੇ ਹੋਰ ਸੂਚਨਾਵਾਂ ਵੀ ਜਨਤਕ ਕਰ ਦਿੱਤੀਆਂ ਹਨ।
ਰਾਸ਼ਟਰੀ ਲਾਕਡਾਊਨ ਕਰੋੜਾਂ ਲੋਕਾਂ ਦਾ ਜੀਵਨ ਬਚਾਉਣ ਲਈ ਜ਼ਰੂਰੀ : ਕੈਪਟਨ
NEXT STORY