ਜਲੰਧਰ/ਤੁਰਕੀ— ਇਜ਼ਰਾਇਲ ਦੀ ਪੰਜ ਦਿਨਾ ਯਾਤਰਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਦਿਨ ਦੀ ਛੁੱਟੀ ਲਈ ਸੋਮਵਾਰ ਨੂੰ ਤੁਰਕੀ ਪਹੁੰਚ ਗਏ ਹਨ। ਇਸ ਦੌਰਾਨ ਉਹ ਤੁਰਕੀ ਦੀਪ ਸਮੂਹ ਗੈਲੀਪੋਲੀ ਵੀ ਗਏ, ਜਿਥੇ ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਗੈਲੀਪੋਲੀ ਦੀ ਲੜਾਈ ਵਿਚ ਸਿੱਖ ਅਤੇ ਗੋਰਖਾ ਰੈਜ਼ੀਮੈਂਟ ਦੇ ਜਵਾਨਾਂ ਨੇ ਅਸਾਧਾਰਨ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਸੀ। ਸਿਆਸਤ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਵਿਚ ਕੈਪਟਨ ਦੇ ਅਹੁਦੇ ’ਤੇ ਦੇਸ਼ ਦੀ ਸੇਵਾ ਕਰ ਚੁੱਕੇ ਹਨ।
ਗੈਲੀਪੋਲੀ ਯੁੱਧ ਵਿਚ ਭਾਰਤੀ ਜਵਾਨਾਂ ਦਾ ਯੋਗਦਾਨ-
1915 ਵਿਚ ਮਿੱਤਰ ਦੇਸ਼ਾਂ ਦੀਆਂ ਸੈਨਾਵਾਂ ਨੇ ਤੁਰਕੀ ਦੀ ਰਾਜਧਾਨੀ ਕਾਂਸਟੈਟਿਨੋਪੁਲ (ਆਧੁਨਿਕ ਇਸਤਾਂਬੁਲ) ’ਤੇ ਕਬਜ਼ੇ ਲਈ ਗੈਲੀਪੋਲੀ ਦੀ ਲੜਾਈ ਕੀਤੀ ਸੀ। 19 ਫਰਵਰੀ 1915 ਤੋਂ 9 ਜਨਵਰੀ 1916 ਤੱਕ ਚੱਲੀ ਇਹ ਮੁਹਿੰਮ ਨਕਾਮ ਰਹੀ । ਇਸ ਲੜਾਈ ਵਿਚ ਲਗਭਗ 15 ਹਜ਼ਾਰ ਭਾਰਤੀ ਜਵਾਨਾਂ ਨੇ ਭਾਗ ਲਿਆ ਸੀ। ਇਤਿਹਾਸਕਾਰਾਂ ਮੁਤਾਬਕ ਲਗਭਗ 1400 ਭਾਰਤੀ ਜਵਾਨ ਸ਼ਹੀਦ ਹੋਏ ਅਤੇ ਤਕਰੀਬਨ 3500 ਜ਼ਖ਼ਮੀ ਹੋਏ ਸਨ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਜ਼ਰਾਇਲ ਯਾਤਰਾ ਦੌਰਾਨ ਹਾਈਫਾ ਸ਼ਹਿਰ ਦੀ ਉਸ ਸਮਾਧੀ ’ਤੇ ਵੀ ਗਏ, ਜਿਥੇ 1918 ਦੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਦਫਨਾਇਆ ਗਿਆ ਸੀ।
ਗਿਆਨੀ ਹਰਪ੍ਰੀਤ ਸਿੰਘ ਅੱਜ ਸੰਭਾਲਣਗੇ ਜਥੇਦਾਰੀ (ਪੜ੍ਹੋ 30 ਅਕਤੂਬਰ ਦੀਆਂ ਖਾਸ ਖਬਰਾਂ)
NEXT STORY