ਮਾਨਸਾ (ਵੈੱਬ ਡੈਸਕ)- ਪੰਜਾਬ 'ਚ ਨਸ਼ਿਆਂ ਦੇ ਖਾਤਮੇ ਅਤੇ ਕੈਮਿਸਟ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਪਰਵਿੰਦਰ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ ਵਿਖੇ ਚੱਲ ਰਿਹਾ ਧਰਨਾ ਅੱਜ 19ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਧਰਨੇ ਵਾਲੀ ਜਗ੍ਹਾ 'ਤੇ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ ਅਤੇ ਸਟੇਜ ਤੋਂ ਆਗੂਆਂ ਵੱਲੋਂ ਲਗਾਤਾਰ ਸੰਬੋਧਨ ਕੀਤਾ ਜਾ ਰਿਹਾ ਹੈ।
ਮੰਤਰੀਆਂ ਦੇ ਘਿਰਾਓ ਦੇ ਪ੍ਰੋਗਰਾਮ 'ਚ ਬਦਲਾਅ
ਇਥੇ ਇਹ ਵੀ ਦੱਸ ਦੇਈਏ ਕਿ 31 ਅਕਤੂਬਰ ਨੂੰ ਮੰਤਰੀਆਂ ਦੇ ਘਰਾਂ ਦੇ ਘਿਰਾਓ ਦਾ ਦਿੱਤਾ ਗਿਆ ਪ੍ਰੋਗਰਾਮ ਕੱਲ੍ਹ ਰੱਦ ਕਰ ਦਿੱਤਾ ਗਿਆ ਸੀ। ਹੁਣ ਇਹ ਪ੍ਰੋਗਰਾਮ 5 ਨਵੰਬਰ ਲਈ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੀ ਖ਼ਬਰ! ਹੁਣ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਪਟਾਕਾ ਕਾਰੋਬਾਰੀ ਖ਼ੁਸ਼
ਬੀਮਾਰ ਹੋਣ ਦੇ ਬਾਵਜੂਦ ਧਰਨੇ 'ਚ ਪਹੁੰਚੀ ਦਲਜੀਤ ਦੀ ਮਾਂ
ਪਿੰਡ ਭੰਮੇ ਕਲਾਂ ਦੇ ਰਹਿਣ ਵਾਲੇ ਦਲਜੀਤ ਦੀ ਬੀਤੇ ਦਿਨੀਂ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਵੱਲੋਂ ਦਲਜੀਤ ਦੀ ਮੌਤ ਨਸ਼ੇ ਕਾਰਨ ਹੋਈ ਦੱਸੀ ਜਾਂਦੀ ਹੈ। ਉਸ ਦਾ ਪਰਿਵਾਰ ਵੀ ਇਨਸਾਫ਼ ਅਤੇ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਦੀ ਮੰਗ ਨੂੰ ਲੈ ਕੇ ਧਰਨੇ 'ਚ ਡਟਿਆ ਹੋਇਆ ਹੈ।
ਬੀਮਾਰ ਹੋਣ ਦੇ ਬਾਵਜੂਦ ਦਲਜੀਤ ਦੀ ਮਾਂ ਦੀ ਮਾਂ ਧਰਨੇ ਵਿਚ ਪਹੁੰਚੀ। ਧਰਨੇ ਵਾਲੀ ਥਾਂ 'ਤੇ ਮੰਜੇ 'ਤੇ ਲੇਟ ਕੇ ਪ੍ਰਦਰਸ਼ਨ ਵਿਚ ਡਟੀ ਹੋਈ ਹੈ। ਉਸ ਦੇ ਨਾਲ ਦਲਜੀਤ ਦੀ ਪਤਨੀ ਅਤੇ ਭੈਣ ਵੀ ਧਰਨੇ 'ਚ ਸ਼ਾਮਲ ਹੋਈਆਂ ਹਨ। ਉਥੇ ਹੀ ਦੂਜੇ ਪਾਸੇ ਦਲਜੀਤ ਦੇ ਪਿਤਾ ਦਾ ਬਿਆਨ ਆਇਆ ਹੈ ਕਿ ਉਹ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਤਿਆਰ ਹਨ।

ਝੋਟੇ ਦੇ ਪਰਿਵਾਰ ਨੂੰ ਮਿਲੀ ਕੇਂਦਰੀ CRPF ਸੁਰੱਖਿਆ
ਜ਼ਿਕਰਯੋਗ ਹੈ ਕਿ ਪਰਵਿੰਦਰ ਝੋਟੇ ਦੇ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਕੇਂਦਰ ਸਰਕਾਰ ਵੱਲੋਂ ਸੀ. ਆਰ. ਪੀ. ਐੱਫ਼. (CRPF) ਦੇ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਪਰਿਵਾਰ ਨੇ ਧਰਨਾ ਸਥਾਨ 'ਤੇ ਆਰਾਮ ਕਰਨ ਲਈ ਇਕ ਝੌਂਪੜੀ ਦੇ ਰੂਪ ਵਿੱਚ ਅਸਥਾਈ ਟਿਕਾਣਾ ਬਣਾਇਆ ਹੋਇਆ ਹੈ।
ਇਹ ਵੀ ਪੜ੍ਹੋ: LPU ਮਾਮਲੇ 'ਚ ਨਵੀਂ ਅਪਡੇਟ! ਪੁਲਸ ਜਾਂਚ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ
ਐਕਸ਼ਨ ਕਮੇਟੀ ਦੀਆਂ ਮੰਗਾਂ ਅਤੇ ਚਿਤਾਵਨੀ
ਐਕਸ਼ਨ ਕਮੇਟੀ ਵੱਲੋਂ ਮਾਮਲੇ ਦੇ ਸਬੰਧ 'ਚ ਕੁੱਲ੍ਹ 15 ਮੰਗਾਂ ਰੱਖੀਆਂ ਗਈਆਂ ਹਨ। 14 ਮੰਗਾਂ ਪਹਿਲਾਂ ਰੱਖੀਆਂ ਗਈਆਂ ਸਨ, ਜਦਕਿ 15ਵੀਂ ਮੰਗ ਵਜੋਂ ਲੱਖਾ ਸਿਧਾਣਾ ਸਮੇਤ ਆਗੂਆਂ 'ਤੇ ਦਰਜ ਪਰਚੇ ਰੱਦ ਕਰਨ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਜੋੜੀ ਗਈ ਹੈ। ਇਹ ਪਰਚਾ ਦਲਜੀਤ ਦੀ ਮ੍ਰਿਤਕ ਦੇਹ ਧਰਨੇ 'ਚ ਲਿਆਉਂਦੇ ਸਮੇਂ ਪੁਲਸ ਨਾਲ ਹੋਈ ਝੜਪ ਤੋਂ ਬਾਅਦ ਦਰਜ ਕੀਤਾ ਗਿਆ ਸੀ। ਪਰਿਵਾਰ ਅਤੇ ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਨਸ਼ਿਆਂ ਦੇ ਖਾਤਮੇ ਲਈ ਢੁੱਕਵੇਂ ਕਦਮ ਨਾ ਚੁੱਕੇ ਤਾਂ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।
ਇਹ ਵੀ ਪੜ੍ਹੋ: ਪੰਜਾਬ ਪੁਲਸ ਮੁਲਾਜ਼ਮ ਨੇ ਮਹਿਲਾ ਸਰਪੰਚ ਦੇ ਘਰ ਦੇ ਗੇਟ 'ਤੇ ਠੋਕ 'ਤੀ ਗੱਡੀ! ਚੱਲ ਪਈਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੋਸਤ ਨਾਲ ਘਰੋਂ ਗਏ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਨਹਿਰ ਕੰਢੇ ਮਿਲੀ ਲਾਸ਼
NEXT STORY