ਖੰਨਾ (ਬਿਪਨ, ਬੈਨੀਪਾਲ,ਜਸਪ੍ਰੀਤ) : ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ 'ਚ ਪੈਂਦੇ ਵਿਧਾਨ ਸਭਾ ਹਲਕਾ ਖੰਨਾ 'ਚ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਫਤਹਿਗੜ੍ਹ ਸਹਿਬ ਤੋਂ ਉਮੀਦਵਾਰ ਅਮਰ ਸਿੰਘ ਦੇ ਹੱਕ ਚ ਪ੍ਰਚਾਰ ਕਰਨ ਲਈ ਪੁੱਜੇ ਹਨ। ਰਾਹੁਲ ਗਾਂਧੀ ਨੇ ਇਸ ਮੌਕੇ ਕਿਹਾ ਕਿ ਜੇਕਰ ਸਾਡੀ ਕਾਂਗਰਸ ਬਣਦੀ ਹੈ ਤਾਂ ਕਿਸਾਨਾਂ ਲਈ ਵੱਖ ਤੋਂ ਬਜਟ ਪੇਸ਼ ਕੀਤਾ ਜਾਵੇਗਾ। ਸੈਮ ਪਿਤਰੋਦਾ ਦੇ ਵਿਵਾਦਿਤ ਟਵੀਟ 'ਤੇ ਬੋਲਦੇ ਹੋਏ ਰਾਹੁਲ ਨੇ ਕਿਹਾ ਕਿ ਸੈਮ ਪਿਤਰੋਦਾ ਦਾ 1984 ਦੰਗਿਆਂ 'ਤੇ ਬਿਆਨ ਸ਼ਰਮਨਾਕ ਹੈ, ਇਸ ਲਈ ਉਨ੍ਹਾਂ ਨੇ ਪਿਤਰੋਦਾ ਨੂੰ ਫੋਨ ਕਰਕੇ ਦੇਸ਼ ਤੋਂ ਮੁਆਫੀ ਮੰਗਣ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਮਨਰੇਗਾ ਨੂੰ ਡਿਜ਼ਾਈਨ ਕਰਨ 'ਚ ਡਾ. ਅਮਰ ਸਿੰਘ ਦਾ ਅਹਿਮ ਰੋਲ ਸੀ ਪਰ ਅਸੀਂ ਆਉਣ ਵਾਲੇ ਦਿਨਾਂ 'ਚ 100 ਦੀ ਜਗ੍ਹਾਂ 125 ਦਿਨ ਦਾ ਕੰਮ ਦਵਾਂਗੇ। ਇਸ ਦੇ ਨਾਲ ਹੀ 5 ਕਰੋੜ ਔਰਤਾਂ ਨੂੰ ਯੋਜਨਾ ਦਾ ਲਾਭ ਮਿਲੇਗਾ ਅਤੇ 22 ਲੱਖ ਸਰਕਾਰੀ ਨੌਕਰੀਆਂ ਇਕ ਸਾਲ 'ਚ ਹੀ ਦਿੱਤੀਆਂ ਜਾਣਗੀਆਂ। ਨਾਲ ਹੀ 10 ਲੱਖ ਨੌਜਵਾਨਾਂ ਨੂੰ ਪੰਚਾਇਤਾਂ 'ਚ ਰੋਜ਼ਗਾਰ ਦਿੱਤੇ ਜਾਣਗੇ। ਮੋਦੀ 'ਤੇ ਬਰਸਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਮੇਰੇ ਤੋਂ ਡਰਦੇ ਹਨ। ਜੇਕਰ ਮੋਦੀ ਮੇਰੇ ਸਾਹਮਣੇ ਆ ਜਾਣਗੇ ਤਾਂ ਉਹ ਮੇਰੇ ਸਾਹਮਣੇ ਬੋਲ ਨਹੀਂ ਸਕਣਗੇ, ਕਿਉਂਕਿ ਚੌਂਕੀਦਾਰ ਚੋਰ ਹੈ।

ਦੱਸਣਯੋਗ ਹੈ ਕਿ ਇਸ ਮੌਕੇ ਰਾਹੁਲ ਗਾਂਧੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪੁੱਜੇ ਸਨ। ਨਾਲ ਹੀ ਉਨ੍ਹਾਂ ਨਾਲ ਹਲਕਾ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਕਾਂਗਰਸੀ ਨੇਤਾ ਸਤਵਿੰਦਰ ਕੌਰ ਬਿੱਟੀ ਆਦਿ ਕਾਂਗਰਸ ਦੇ ਸੀਨੀਅਰ ਨੇਤਾ ਮੌਜੂਦ ਹਨ।
ਸਮਾਰਟ ਸਿਟੀ ਦੇ ਨਾਂ 'ਤੇ ਲੋਕਾਂ 'ਤੇ ਲਾਏ ਜਾ ਰਹੇ 'ਬੇਲੋੜੇ ਟੈਕਸ'
NEXT STORY