ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਾਹਾਮਾਰੀ ਦੌਰਾਨ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਸਟਾਫ ਅਤੇ ਹੋਰ ਸਿਹਤ ਮੁਲਾਜ਼ਮਾ ਤੇ ਫਰੰਟਲਾਈਨ ਵਰਕਰਾਂ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਨੂੰ ਵੇਖਦੇ ਹੋਏ ਬੁੱਧਵਾਰ ਉਨ੍ਹਾਂ ਦੀ ਪਿੱਠ ਥਾਪੜੀ। ਡਾਕਟਰ, ਨਰਸਾਂ ਅਤੇ ਸਿਹਤ ਮੁਲਾਜ਼ਮ ਮੁੱਖ ਮੰਤਰੀ ਨੂੰ ਮਿਲਣ ਲਈ ਪਹੁੰਚੇ ਹੋਏ ਸਨ। ਕੈਪਟਨ ਨੇ ਕਿਹਾ ਕਿ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਵੀ ਫਰੰਟਲਾਈਨ ਮੁਲਾਜ਼ਮਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ ਸਨ। ਇਸ ਦੌਰਾਨ ਕੁਝ ਫਰੰਟਲਾਈਨ ਮੁਲਾਜ਼ਮਾ ਦੀ ਮੌਤ ਵੀ ਹੋਈ ਜਿਸ ਦਾ ਉਨ੍ਹਾਂ ਨੂੰ ਦੁਖ ਹੈ ਪਰ ਸਮਾਜ ਉਨ੍ਹਾਂ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਹਮੇਸ਼ਾ ਯਾਦ ਰੱਖੇਗਾ।
ਇਹ ਵੀ ਪੜ੍ਹੋ-ਜਲੰਧਰ ਵਿਚ ਕੋਰੋਨਾ ਕਾਰਣ 4 ਦੀ ਮੌਤ, 345 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਹੁਣ ਦੂਜੀ ਲਹਿਰ ਦੌਰਾਨ ਵੀ ਡਾਕਟਰਾਂ ਅਤੇ ਹੋਰਨਾਂ ਸਿਹਤ ਮੁਲਾਜ਼ਮਾ ਵੱਲੋਂ ਲਗਾਤਾਰ ਭਾਰੀ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਮਹਾਮਾਰੀ ’ਤੇ ਕਾਬੂ ਪਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕੋਵਿਡ ਦੀ ਦੂਜੀ ਲਹਿਰ ਤੋਂ ਚੋਕਸ ਰਹਿਣ ਦੀ ਅਪੀਲ ਕੀਤੀ। ਨਾਲ ਹੀ ਫਰੰਟਲਾਈਨ ਦੇ ਵਰਕਰਾਂ ਨੂੰ ਕਿਹਾ ਕਿ ਉਹ ਆਪਣਾ ਵੀ ਪੂਰਾ ਧਿਆਨ ਰੱਖਣ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕੋਵਿਡ ਵੈਕਸੀਨ 70 ਫ਼ੀਸਦੀ ਤੱਕ ਪ੍ਰਭਾਵੀ, 30 ਫ਼ੀਸਦੀ ਸੇਫਟੀ ਤੁਹਾਡੇ ਹੱਥ 'ਚ
NEXT STORY