ਪਟਿਆਲਾ (ਬਲਜਿੰਦਰ) - ਸਾਬਕਾ ਮੰਤਰੀ ਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਪੰਜਾਬ ਵਿਚ ਸੱਤਾ ਸੰਭਾਲਿਆਂ ਅਮਰਿੰਦਰ ਸਿੰਘ ਸਰਕਾਰ ਨੂੰ 3 ਮਹੀਨੇ ਹੋ ਗਏ ਹਨ। ਸਰਕਾਰ ਆਪਣੇ ਚੋਣ ਵਾਅਦੇ ਪੂਰੇ ਕਰਨ ਦੀ ਥਾਂ ਇਨ੍ਹਾਂ ਤੋਂ ਭਜਦੀ ਨਜ਼ਰ ਆ ਰਹੀ ਹੈ। ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਆਪਣੇ ਵਾਅਦਿਆਂ ਤੋਂ ਭੱਜਣ ਨਹੀਂ ਦੇਵੇਗਾ। ਗਠਜੋੜ ਵੱਲੋਂ 12 ਜੂਨ ਨੂੰ ਜ਼ਿਲਾ ਪੱਧਰ 'ਤੇ ਦਿੱਤੇ ਜਾਣ ਵਾਲੇ ਧਰਨਿਆਂ ਦੀ ਤਿਆਰੀ ਹਿਤ ਰੱਖੀ ਪਟਿਆਲਾ ਦਿਹਾਤੀ ਹਲਕੇ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਤੋਂ ਸਰਕਾਰ ਭੱਜ ਰਹੀ ਹੈ। ਰੇਤ ਮਾਫੀਆ ਨੇ ਆਉਂਦੇ ਸਾਰ ਹੀ ਪੰਜਾਬ ਦੀ ਲੁੱਟ ਸ਼ੁਰੂ ਕਰ ਦਿੱਤੀ ਹੈ। ਮੰਤਰੀਆਂ ਦੇ ਨੇਪਾਲੀ ਨੌਕਰਾਂ ਦੇ ਨਾਂ 'ਤੇ ਕਰੋੜਾਂ ਰੁਪਏ ਦੀਆਂ ਖੱਡਾਂ ਦੀ ਅਲਾਟਮੈਂਟ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਘਪਲਿਆਂ ਦੇ ਸਿਰ 'ਤੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਘਰ ਭਰਨਾ ਚਾਹੁੰਦੀ ਹੈ। ਉਨ੍ਹਾਂ ਵਰਕਰਾਂ ਨੂੰ ਧਰਨੇ ਵਿਚ ਵੱਧ ਤੋਂ ਵੱਧ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੰਦਿਆਂ ਸਰਕਾਰ ਦੀਆਂ ਧੱਕੇਸ਼ਾਹੀਆਂ ਖਿਲਾਫ ਇਕਜੁਟ ਹੋ ਕੇ ਆਵਾਜ਼ ਬੁਲੰਦ ਕਰਨ ਵਾਸਤੇ ਆਖਿਆ।
ਇਸ ਮੌਕੇ ਜਥੇਦਾਰ ਰਣਧੀਰ ਸਿੰਘ ਰੱਖੜਾ ਜ਼ਿਲਾ ਪ੍ਰਧਾਨ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਜਸਵਿੰਦਰ ਸਿੰਘ ਚੀਮਾ ਮੁੱਖ ਸਲਾਹਕਾਰ, ਬਲਵਿੰਦਰ ਸਿੰਘ ਕੰਗ ਪ੍ਰਧਾਨ, ਲਖਵੀਰ ਸਿੰਘ ਲੌਟ ਚੇਅਰਮੈਨ, ਮਹਿੰਦਰਪਾਲ ਸਿੰਘ ਸੋਢੀ, ਕੌਂਸਲਰ ਹਰਵਿੰਦਰ ਸਿੰਘ ਬੱਬੂ, ਜਸਵੰਤ ਸਿੰਘ ਟਿਵਾਣਾ, ਅਮਰਜੀਤ ਸਿੰਘ ਬਠਲਾ, ਜਸਪਾਲ ਸਿੰਘ ਬਿੱਟੂ ਚੱਠਾ, ਲਵਜੋਤ ਸਿੰਘ, ਅਮਰੀਕ ਸਿੰਘ ਸਿਉਣਾ ਸਰਪੰਚ, ਤਰਸੇਮ ਕਸਿਆਣਾ, ਬੱਬੀ ਟਿਵਾਣਾ ਤੇ ਕੁਲਵੰਤ ਸਰਪੰਚ ਸਿੰਬੜੋ ਆਦਿ ਆਗੂ ਹਾਜ਼ਰ ਸਨ।
ਹਲਕੀ ਬਾਰਿਸ਼ ਨਾਲ ਹੀ ਸਮਾਣਾ ਹੋਇਆ ਜਲਥਲ
NEXT STORY