ਚੰਡੀਗੜ੍ਹ (ਰਮਨਜੀਤ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੂੰ ਇਸ ਪਵਿੱਤਰ ਗ੍ਰੰਥ ਦੀ ਬਾਣੀ ਅਨੁਸਾਰ ਕਦਰਾਂ-ਕੀਮਤਾਂ ਗ੍ਰਹਿਣ ਕਰਨ ਦਾ ਸੱਦਾ ਦਿੱਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਅਤੇ ਫਲਸਫੇ ਨੂੰ ਦੁਨੀਆ ਭਰ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਿਰਫ ਜੀਵਨ ਦੇ ਹਰੇਕ ਪੱਖ 'ਤੇ ਮਨੁੱਖਤਾ ਦਾ ਪ੍ਰਕਾਸ਼ ਹੀ ਨਹੀਂ ਪਾਇਆ ਸਗੋਂ ਸਾਰਿਆਂ ਵਿਚ ਇਕ ਪ੍ਰਮਾਤਮਾ, ਸਦਭਾਵਨਾ, ਪਿਆਰ, ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਵੀ ਪੈਦਾ ਕੀਤਾ ਹੈ।
ਐਪਲ ਆਈਫੋਨ ਵਰਤਣ ਵਾਲਿਆਂ ਲਈ 'ਆਈ ਹਰਿਆਲੀ' ਮੋਬਾਇਲ ਐਪ ਸ਼ੁਰੂ : ਧਰਮਸੌਤ
NEXT STORY